06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਮਿਲਾਵਟਖੋਰੀ ਅਤੇ ਮਹਿੰਗਾਈ ਦੀ ਮਾਰ- ਮਠਿਆਈਆਂ ਦੀ ਵਿੱਕਰੀ ’ਚ ਆਈ ਗਿਰਾਵਟ

ਮੱਖੂ, 6 ਨਵੰਬਰ (ਵਰਿੰਦਰ ਮਨਚੰਦਾ)-ਤਿਉਹਾਰਾਂ ਦੇ ਸੀਜ਼ਨ ਦੌਰਾਨ ਇਸ ਵਾਰ ਮਠਿਆਈਆਂ ਦੀਆਂ ਦੁਕਾਨਾਂ ’ਤੇ ਪਹਿਲਾਂ ਵਰਗੀ ਰੌਣਕ ਦੇਖਣ ਨੂੰ ਨਹੀਂ ਮਿਲ ਰਹੀ। ਮਠਿਆਈਆਂ ਵਿਚ ਮਿਲਾਵਟ ਦੇ ਵਧਦੇ ਮਾਮਲਿਆਂ ਅਤੇ ਲਗਾਤਾਰ ਵੱਧ ਰਹੀਆਂ ਕੀਮਤਾਂ ਕਾਰਨ ਗ੍ਰਾਹਕਾਂ ਦਾ ਰੁਝਾਨ ਰਵਾਇਤੀ ਮਠਿਆਈਆਂ ਤੋਂ ਹਟ ਕੇ ਫਲਾਂ, ਡਰਾਈ ਫਰੂਟ ਅਤੇ ਬੰਦ ਪੈਕਿੰਗ ਵਾਲੇ ਮੁਰੱਬਿਆਂ ਵੱਲ ਵੱਧ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 07-11-2026
ਮੱਖੂ, 6 ਨਵੰਬਰ (ਵਰਿੰਦਰ ਮਨਚੰਦਾ)-ਤਿਉਹਾਰਾਂ ਦੇ ਸੀਜ਼ਨ ਦੌਰਾਨ ਇਸ ਵਾਰ ਮਠਿਆਈਆਂ ਦੀਆਂ ਦੁਕਾਨਾਂ ’ਤੇ ਪਹਿਲਾਂ ਵਰਗੀ ਰੌਣਕ ਦੇਖਣ ਨੂੰ ਨਹੀਂ ਮਿਲ ਰਹੀ। ਮਠਿਆਈਆਂ ਵਿਚ ਮਿਲਾਵਟ ਦੇ ਵਧਦੇ ਮਾਮਲਿਆਂ ਅਤੇ ਲਗਾਤਾਰ ਵੱਧ ਰਹੀਆਂ ਕੀਮਤਾਂ ਕਾਰਨ ਗ੍ਰਾਹਕਾਂ ਦਾ ਰੁਝਾਨ ਰਵਾਇਤੀ ਮਠਿਆਈਆਂ ਤੋਂ ਹਟ ਕੇ ਫਲਾਂ, ਡਰਾਈ ਫਰੂਟ ਅਤੇ ਬੰਦ ਪੈਕਿੰਗ ਵਾਲੇ ਮੁਰੱਬਿਆਂ ਵੱਲ ਵੱਧ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਮਠਿਆਈਆਂ ਵਿਚ ਡਿਟਰਜੈਂਟ ਪਾਊਡਰ, ਯੂਰੀਆ, ਤੇਜ਼ਾਬ, ਕੈਮੀਕਲ ਵਾਲੇ ਰੰਗਾਂ ਅਤੇ ਮਿਲਾਵਟੀ ਖੋਏ ਦੀ ਵਰਤੋਂ ਸਬੰਧੀ ਸਾਹਮਣੇ ਆਉਂਦੀਆਂ ਖ਼ਬਰਾਂ ਨੇ ਉਨ੍ਹਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਪਹਿਲਾਂ ਤੋਂ ਤਿਆਰ ਕਰਕੇ ਰੱਖੀਆਂ ਮਠਿਆਈਆਂ ਦੀ ਵਿੱਕਰੀ ਸਬੰਧੀ ਵੀ ਲੋਕਾਂ ਵਿਚ ਕਈ ਤਰ੍ਹਾਂ ਦੇ ਖ਼ਦਸ਼ੇ ਪਾਏ ਜਾ ਰਹੇ ਹਨ। ਇਸ ਕਾਰਨ ਬਹੁਤੇ ਗ੍ਰਾਹਕ ਮਠਿਆਈਆਂ ਖ਼ਰੀਦਣ ਸਮੇਂ ਸਾਵਧਾਨੀ ਵਰਤ ਰਹੇ ਹਨ ਅਤੇ ਜਾਣੇ-ਪਛਾਣੇ ਬ੍ਰਾਂਡਾਂ ਜਾਂ ਪੈਕਿੰਗ ਵਾਲੀਆਂ ਵਸਤਾਂ ਨੂੰ ਤਰਜੀਹ ਦੇ ਰਹੇ ਹਨ। ਦੂਜੇ ਪਾਸੇ ਤੋਹਫ਼ੇ ਵਜੋਂ ਦੇਣ ਲਈ ਡਰਾਈ ਫਰੂਟ ਦੇ ਡੱਬਿਆਂ ਅਤੇ ਵੱਖ-ਵੱਖ ਕਿਸਮਾਂ ਦੇ ਮੁਰੱਬਿਆਂ ਦੀ ਮੰਗ ਵਿਚ ਵਾਧਾ ਹੋ ਰਿਹਾ ਹੈ। ਲੋਕਾਂ ਦਾ ਮੰਨਣਾ ਹੈ ਕਿ ਤਿਉਹਾਰਾਂ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਨ ਦੇ ਨਾਲ-ਨਾਲ ਸਿਹਤ ਦਾ ਧਿਆਨ ਰੱਖਣਾ ਵੀ ਬੇਹੱਦ ਜ਼ਰੂਰੀ ਹੈ। ਇਸੇ ਕਾਰਨ ਹੁਣ ਮਠਿਆਈਆਂ ਦੀ ਥਾਂ ਫਲਾਂ ਅਤੇ (ਬਾਕੀ ਸਫ਼ਾ 6 ’ ਤੇ )
Ad Position 22
No active advertisement
ਪਿਛਲੀ ਖ਼ਬਰ ਐੱਸ.ਡੀ.ਐਮ. ਅਤੇ ਐੱਸ.ਐੱਚ.ਓ. ਨੇ ਖੇਤਾਂ ’ਚ ਪਹੁੰਚ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕੀਤਾ ਜਾਗਰੂਕ ਅਗਲੀ ਖ਼ਬਰ ਸੰਗਰੂਰ ਰੈਲੀ ਨੇ ਕਾਂਗਰਸੀ ਵਰਕਰਾਂ ’ਚ ਨਵਾਂ ਜੋਸ਼ ਭਰਿਆ-ਆਸ਼ੂ ਬੰਗੜ, ਬਰਾੜ, ਸੰਧੂ
Ad Position 24