07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਆਮਦਨ ਕਰ ਵਿਭਾਗ, ਫ਼ਿਰੋਜ਼ਪੁਰ ਨੇ ‘ਵਿਦੇਸ਼ੀ ਜਾਇਦਾਦ ਛੋਟੇ ਟੈਕਸਦਾਤਾ ਯੋਜਨਾ 2026’ ’ਤੇ ਆਊਟਰੀਚ ਅਤੇ ਜਾਗਰੂਕਤਾ ਮੀਟਿੰਗ ਦਾ ਕੀਤਾ ਆਯੋਜਨ

ਫ਼ਿਰੋਜ਼ਪੁਰ, 6 ਨਵੰਬਰ (ਰਾਕੇਸ਼ ਚਾਵਲਾ)-ਆਮਦਨ ਕਰ ਵਿਭਾਗ ਫ਼ਿਰੋਜ਼ਪੁਰ ਨੇ 5 ਨਵੰਬਰ, 2026 ਨੂੰ ਐਲਾਨੀ ਗਈ ‘ਵਿਦੇਸ਼ੀ ਜਾਇਦਾਦ ਛੋਟੇ ਟੈਕਸਦਾਤਾ ਯੋਜਨਾ 2026’ ਸਬੰਧੀ ਇਕ ਵਿਸ਼ੇਸ਼ ਆਊਟਰੀਚ ਅਤੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਮੌਕੇ ਬਾਰ ਐਸੋਸੀਏਸ਼ਨਾਂ ਅਤੇ ਚਾਰਟਰਡ ਅਕਾਊਂਟੈਂਟਸ (ਸੀਏ) ਐਸੋਸੀਏਸ਼ਨਾਂ ਦੇ ਮੈਂਬਰਾਂ ਅਤੇ ਫ਼ਿਰੋਜ਼ਪੁਰ, ਗੁਰੂਹਰਸਹਾਏ, ਜ਼ੀਰਾ ਅਤੇ ਮੱਖੂ ਖੇਤਰਾਂ ਦੇ ਟੈਕਸ ਸਲਾਹਕਾਰਾਂ ਨੇ ਇਸ ਮਹੱਤਵਪੂਰਨ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 07-11-2026
ਫ਼ਿਰੋਜ਼ਪੁਰ, 6 ਨਵੰਬਰ (ਰਾਕੇਸ਼ ਚਾਵਲਾ)-ਆਮਦਨ ਕਰ ਵਿਭਾਗ ਫ਼ਿਰੋਜ਼ਪੁਰ ਨੇ 5 ਨਵੰਬਰ, 2026 ਨੂੰ ਐਲਾਨੀ ਗਈ ‘ਵਿਦੇਸ਼ੀ ਜਾਇਦਾਦ ਛੋਟੇ ਟੈਕਸਦਾਤਾ ਯੋਜਨਾ 2026’ ਸਬੰਧੀ ਇਕ ਵਿਸ਼ੇਸ਼ ਆਊਟਰੀਚ ਅਤੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਮੌਕੇ ਬਾਰ ਐਸੋਸੀਏਸ਼ਨਾਂ ਅਤੇ ਚਾਰਟਰਡ ਅਕਾਊਂਟੈਂਟਸ (ਸੀਏ) ਐਸੋਸੀਏਸ਼ਨਾਂ ਦੇ ਮੈਂਬਰਾਂ ਅਤੇ ਫ਼ਿਰੋਜ਼ਪੁਰ, ਗੁਰੂਹਰਸਹਾਏ, ਜ਼ੀਰਾ ਅਤੇ ਮੱਖੂ ਖੇਤਰਾਂ ਦੇ ਟੈਕਸ ਸਲਾਹਕਾਰਾਂ ਨੇ ਇਸ ਮਹੱਤਵਪੂਰਨ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਬਾਰ ਐਸੋਸੀਏਸ਼ਨਾਂ ਅਤੇ ਸੀਏ ਐਸੋਸੀਏਸ਼ਨਾਂ ਦੇ ਸਾਰੇ ਪ੍ਰਤੀਨਿਧੀਆਂ ਦਾ ਆਮਦਨ ਕਰ ਇੰਸਪੈਕਟਰ ਰਤਨ ਯਾਦਵ ਨੇ ਸਵਾਗਤ ਕੀਤਾ। ਬਾਅਦ ਵਿਚ ਪ੍ਰੋਗਰਾਮ ਦੌਰਾਨ ਸੁਖਦੀਪ ਕੁਮਾਰ, ਆਮਦਨ ਕਰ ਅਧਿਕਾਰੀ, ਫ਼ਿਰੋਜ਼ਪੁਰ ਨੇ ਇਸ ਯੋਜਨਾ ਦੇ ਮੁੱਖ ਪਹਿਲੂਆਂ ’ਤੇ ਚਾਨਣਾ ਪਾਇਆ, ਇਹ ਦੱਸਦੇ ਹੋਏ ਕਿ ਕਿਵੇਂ ਛੋਟੇ ਟੈਕਸਦਾਤਾ ਇਸ ਯੋਜਨਾ ਦਾ ਲਾਭ ਲੈ ਕੇ ਵਿਦੇਸ਼ਾਂ ਵਿਚ ਆਪਣੀਆਂ ਅਣਜਾਣੇ ਵਿਚ ਜਾਂ ਗਲਤੀ ਨਾਲ ਰਜਿਸਟਰਡ ਜਾਇਦਾਦਾਂ ਜਾਂ ਬੈਂਕ ਖਾਤਿਆਂ ਬਾਰੇ ਦੱਸ ਸਕਦੇ ਹਨ, ਸੰਭਾਵੀ ਜੁਰਮਾਨਿਆਂ ਅਤੇ ਕਾਨੂੰਨੀ ਪੇਚੀਦਗੀਆਂ ਤੋਂ ਬਚ ਸਕਦੇ ਹਨ। ਮੀਟਿੰਗ ਵਿਚ ਮੌਜੂਦ ਬਾਰ ਐਸੋਸੀਏਸ਼ਨ ਅਤੇ ਸੀਏ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਸਵਾਲਾਂ ਅਤੇ ਚਿੰਤਾਵਾਂ ਦੇ ਹੱਲ ਲੱਭੇ। ਆਮਦਨ ਕਰ ਵਿਭਾਗ ਨੇ ਸਾਰੇ ਟੈਕਸ ਸਲਾਹਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਗ੍ਰਾਹਕਾਂ (ਟੈਕਸਦਾਤਾਵਾਂ) ਨੂੰ ਸਮੇਂ ਸਿਰ ਇਸ ਯੋਜਨਾ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕਰਨ। ਪ੍ਰੋਗਰਾਮ ਵਿਚ ਸੁਨੀਲ ਗਰਗ ਆਮਦਨ ਕਰ ਇੰਸਪੈਕਟਰ, ਸਰਵਮਿੱਤਰ ਦਫ਼ਤਰ ਸੁਪਰਡੈਂਟ ਸੁਸ਼ੀਲ ਕੁਮਾਰ, ਟੈਕਸ ਸਹਾਇਕ ਹਰਸਿਮਰਨਜੀਤ ਕੌਰ ਟੈਕਸ ਸਹਾਇਕ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਮਹੀਨੇਵਾਰ ਮੀਟਿੰਗ ਹੋਈ ਅਗਲੀ ਖ਼ਬਰ ਵਿਧਾਨ ਸਭਾ ਦੀ ਟਿਕਟ ਨੂੰ ਬੱਸ ਦੀ ਟਿਕਟ ਸਮਝ ਬੈਠੇ ‘ਆਪ’ ਦੇ ਕੁੱਝ ਸੰਭਾਵੀ ਦਾਅਵੇਦਾਰ!
Ad Position 24