ਸਰਕਾਰੀ ਸਕੂਲ ਕੋਟੜਾ ਕਲਾਂ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ
ਭੀਖੀ, 7 ਨਵੰਬਰ (ਸਹੋਤਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟੜਾ ਕਲਾਂ ਦੇ ਵਿਦਿਆਰਥੀਆਂ ਵਲੋਂ ਐਨ. ਐਸ.
ਭੀਖੀ, 7 ਨਵੰਬਰ (ਸਹੋਤਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟੜਾ ਕਲਾਂ ਦੇ ਵਿਦਿਆਰਥੀਆਂ ਵਲੋਂ ਐਨ. ਐਸ. ਕਿਊ. ਐਫ. ਟਰੇਡ ਤਹਿਤ ਵਿੱਦਿਅਕ ਟੂਰ ਲਗਾਇਆ ਗਿਆ। ਵਿਦਿਆਰਥੀਆਂ ਨੂੰ ਬੀ. ਐਸ. ਐਨ. ਐਲ. ਦੇ ਕੇਂਦਰ ’ਚ ਦੂਰਸੰਚਾਰ ਸੇਵਾਵਾਂ ਅਤੇ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਪਬਲਿਕ ਲਾਇਬ੍ਰੇਰੀ ਦਾ ਵੀ ਦੌਰਾ ਕਰ ਕੇ ਪੁਸਤਕਾਂ ਦੀ ਮਹੱਤਤਾ ਤੇ ਪੜ੍ਹਨ ਦੀਆਂ ਚੰਗੀਆਂ ਆਦਤਾਂ ਬਾਰੇ ਜਾਣਿਆ। ਅਗਲੇ ਪੜਾਅ ’ਚ ਇਤਿਹਾਸਕ ਕਿਲਾ ਮੁਬਾਰਕ ਦਾ ਦੌਰਾ ਕਰਵਾਇਆ ਗਿਆ, ਜਿੱਥੇ ਉਨ੍ਹਾਂ ਪੰਜਾਬ ਦੇ ਅਮੀਰ ਇਤਿਹਾਸ ਤੇ ਵਿਰਾਸਤ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਐੱਨ.ਐੱਸ.ਕਿਊ.ਐਫ. ਟਰੇਨਰ ਅਮਰਇੰਦਰ ਸਿੰਘ, ਚਰਨਜੀਤ ਕੌਰ ਤੇ ਡੀ.ਪੀ.ਈ. ਕਰਮਜੀਤ ਕੌਰ ਨੇ ਕਿਹਾ ਕਿ ਅਜਿਹੇ ਵਿੱਦਿਅਕ ਟੂਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।