07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਮਮਦੋਟ ਦੇ ਸੀਵਰੇਜ ਦੇ ਢੱਕਣ ਘਟੀਆ ਮਟੀਰੀਅਲ ਕਾਰਨ ਟੁੱਟਣ ਲੱਗੇ ਰਾਹਗੀਰਾਂ ਨਾਲ ਹਾਦਸਿਆਂ ਦਾ ਡਰ

ਮਮਦੋਟ, 7 ਨਵੰਬਰ (ਸੁਖਦੇਵ ਸਿੰਘ ਸੰਗਮ)-ਸਰਹੱਦੀ ਸ਼ਹਿਰ ਮਮਦੋਟ ਵਿਚ ਪਾਏ ਗਏ ਸੀਵਰੇਜ ਦੀ ਮਾੜੀ ਹਾਲਤ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼ਹਿਰ ਵਿਚ ਸੀਵਰੇਜ ਦੇ ਕਈ ਢੱਕਣ ਘਟੀਆ ਕੁਆਲਿਟੀ ਦੇ ਮਟੀਰੀਅਲ ਨਾਲ ਤਿਆਰ ਕੀਤੇ ਜਾਣ ਕਾਰਨ ਟੁੱਟਣ ਲੱਗੇ ਹਨ ਜੋ ਰਾਤ-ਬਰਾਤੇ ਰਾਹਗੀਰਾਂ ਲਈ ਹਾਦਸੇ ਦਾ ਕਾਰਨ ਬਣ ਸਕਦੇ ਹਨ।

Ad Position 21
No active advertisement
ਅਜੀਤ ਡੈਸਕ 08-11-2026
ਮਮਦੋਟ, 7 ਨਵੰਬਰ (ਸੁਖਦੇਵ ਸਿੰਘ ਸੰਗਮ)-ਸਰਹੱਦੀ ਸ਼ਹਿਰ ਮਮਦੋਟ ਵਿਚ ਪਾਏ ਗਏ ਸੀਵਰੇਜ ਦੀ ਮਾੜੀ ਹਾਲਤ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼ਹਿਰ ਵਿਚ ਸੀਵਰੇਜ ਦੇ ਕਈ ਢੱਕਣ ਘਟੀਆ ਕੁਆਲਿਟੀ ਦੇ ਮਟੀਰੀਅਲ ਨਾਲ ਤਿਆਰ ਕੀਤੇ ਜਾਣ ਕਾਰਨ ਟੁੱਟਣ ਲੱਗੇ ਹਨ ਜੋ ਰਾਤ-ਬਰਾਤੇ ਰਾਹਗੀਰਾਂ ਲਈ ਹਾਦਸੇ ਦਾ ਕਾਰਨ ਬਣ ਸਕਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਹਲਕਾ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਦੁਆਰਾ ਸੀਵਰੇਜ ਟਰੀਟਮੈਂਟ ਪਲਾਂਟ ਦੇ ਕੀਤੇ ਗਏ ਉਦਘਾਟਨ ਤੋਂ ਕੁੱਝ ਸਮੇਂ ਬਾਅਦ ਹੀ ਢੱਕਣਾਂ ਦੀ ਇਸ ਹਾਲਤ ਨੇ ਸਰਕਾਰ ਅਤੇ ਵਿਭਾਗ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ । ਸ਼ਹਿਰ ਦੇ ਨੌਜਵਾਨ ਹਰਸਿਮਰਨ ਸਿੰਘ ਬਾਵਾ ਵੈਰੜ, ਅਰਸ਼ ਅਤੇ ਸਾਥੀਆਂ ਨੇ ਦੱਸਿਆ ਮਮਦੋਟ ਦੇ ਮਾਤਾ ਨਹਿਰਾਂ ਵਾਲੀ ਚੌਂਕ ਨੇੜੇ ਭਗਵਾਨ ਵਾਲਮੀਕਿ ਗੁਰਦੁਆਰਾ ਸਾਹਿਬ ਮਮਦੋਟ ਦੇ ਕੋਲ ਸੀਵਰੇਜ ਦੇ ਢੱਕਣ ਟੁੱਟੇ ਹੋਏ ਹਨ ਜਿਨ੍ਹਾਂ ਨੂੰ ਸਮਾਂ ਰਹਿੰਦਿਆਂ ਨਗਰ ਪੰਚਾਇਤ ਮਮਦੋਟ ਵਲੋਂ ਸਹੀ ਕੀਤਾ ਜਾਣਾ ਚਾਹੀਦਾ ਹੈ । ਇਲਾਕਾ ਵਾਸੀਆਂ ਨੇ ਸਰਕਾਰ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮਮਦੋਟ ਵਿਚ ਸੀਵਰੇਜ ਪਾਉਣ ਵਾਲੀ ਫ਼ਰਮ ਵਲੋਂ ਕੀਤੇ ਗਏ ਕੰਮ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ। ਇਸ ਦੇ ਨਾਲ ਹੀ ਵਰਤੇ ਗਏ ਮਟੀਰੀਅਲ ਦੀ ਗੁਣਵੱਤਾ ਦੀ ਜਾਂਚ ਕਰਕੇ ਘਟੀਆ ਮਟੀਰੀਅਲ ਨਾਲ ਲਗਾਏ ਗਏ ਢੱਕਣਾਂ ਨੂੰ ਹਟਾ ਕੇ ਚੰਗੀ ਕੁਆਲਿਟੀ ਦੇ ਨਵੇਂ ਢੱਕਣ ਲਗਾਏ ਜਾਣ, ਤਾਂ ਜੋ ਲੋਕਾਂ ਨੂੰ ਹਾਦਸਿਆਂ ਦੇ ਖ਼ਤਰੇ ਤੋਂ ਬਚਾਇਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਨਾਲ ਹੋਣ ਵਾਲੇ ਨਿੱਜੀ ਅਤੇ ਸਮਾਜਿਕ ਨੁਕਸਾਨ ਪ੍ਰਤੀ ਕੀਤਾ ਸੁਚੇਤ ਅਗਲੀ ਖ਼ਬਰ ਸਬ-ਇੰਸਪੈਕਟਰ ਗੁਰਵਿੰਦਰ ਪਾਲ ਸਿੰਘ ਤਰੱਕੀ ਉਪਰੰਤ ਬਣੇ ਇੰਸਪੈਕਟਰ
Ad Position 24