ਮਾਹੂਆਣਾ ਬੋਦਲਾ ’ਚ ਪਹਿਲਾ ਕਬੱਡੀ ਟੂਰਨਾਮੈਂਟ ਕਰਵਾਇਆ
ਮੰਡੀ ਅਰਨੀਵਾਲਾ, 7 ਨਵੰਬਰ (ਨਿਸ਼ਾਨ ਸਿੰਘ ਮੋਹਲ਼ਾ)-ਪੰਜਾਬ ਸਰਕਾਰ ਵਲੋਂ ਖੇਡਾਂ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਕੀਤੇ ਜਾ ਰਹੇ ਯਤਨਾਂ ਦਾ ਅਸਰ ਹੁਣ ਪਿੰਡਾਂ ਵਿਚ ਆਮ ਦੇਖਣ ਨੂੰ ਮਿਲ ਰਿਹਾ ਹੈ। ਪਿੰਡਾਂ ਦੇ ਨੌਜਵਾਨ ਅਤੇ ਪਿੰਡ ਵਾਸੀ ਖੇਡ ਟੂਰਨਾਮੈਂਟ ਕਰਵਾਉਣ ਵਿਚ ਦਿਲਚਸਪੀਆਂ ਲੈਣ ਲੱਗੇ ਹਨ।
ਮੰਡੀ ਅਰਨੀਵਾਲਾ, 7 ਨਵੰਬਰ (ਨਿਸ਼ਾਨ ਸਿੰਘ ਮੋਹਲ਼ਾ)-ਪੰਜਾਬ ਸਰਕਾਰ ਵਲੋਂ ਖੇਡਾਂ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਕੀਤੇ ਜਾ ਰਹੇ ਯਤਨਾਂ ਦਾ ਅਸਰ ਹੁਣ ਪਿੰਡਾਂ ਵਿਚ ਆਮ ਦੇਖਣ ਨੂੰ ਮਿਲ ਰਿਹਾ ਹੈ। ਪਿੰਡਾਂ ਦੇ ਨੌਜਵਾਨ ਅਤੇ ਪਿੰਡ ਵਾਸੀ ਖੇਡ ਟੂਰਨਾਮੈਂਟ ਕਰਵਾਉਣ ਵਿਚ ਦਿਲਚਸਪੀਆਂ ਲੈਣ ਲੱਗੇ ਹਨ। ਇਸੇ ਤਰਾਂ ਪਿੰਡ ਮਾਹੂਆਣਾ ਬੋਦਲਾ ਵਿਚ ਪਿੰਡ ਵਾਸੀਆਂ ਵਲੋਂ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਦੇ ਨਾਲ ਪਹਿਲਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿਚ ਪੰਜਾਬ ਭਰ ਤੋਂ 30 ਦੇ ਕਰੀਬ ਟੀਮਾਂ ਪੁੱਜੀਆਂ ਅਤੇ ਟੀਮਾਂ ਵੱਲੋਂ ਆਪਣਾ ਹੀ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ ਜਿਸ ਦਾ ਇਲਾਕਾ ਵਾਸੀਆਂ ਵਲੋਂ ਅਨੰਦ ਮਾਣਿਆ ਗਿਆ ਤੇ ਜੇਤੂ ਟੀਮਾਂ ਨੂੰ ਇਨਾਮ ਵੀ ਦਿੱਤੇ ਗਏ। ਇਹ ਟੂਰਨਾਮੈਂਟ ਨਮਿੰਦਰ ਸਿੰਘ ਪੁਲਿਸ ਮੁਲਾਜ਼ਮ ਸੀ.ਆਈ.ਡੀ, ਸੰਨ੍ਹੀ ਚਹਿਲ ਕੈਨੇਡਾ, ਰਸਪ੍ਰੀਤ ਸਿੰਘ ਢਿੱਲੋਂ ਕੈਨੇਡਾ, ਡਾ.ਗੁਰਪ੍ਰੀਤ ਸਿੰਘ, ਮਲਕੀਤ ਸਿੰਘ ਗਾਗੀ, ਭੋਲਾ ਟੈਂਟ ਵਾਲਾ, ਸੁਖਜਿੰਦਰ ਸਿੰਘ ਪਰਜਾਪਤ, ਅਮਨ ਐੱਚ.ਡੀ.ਐਫ.ਸੀ ਬੈਂਕ, ਵਿਕਾ ਗਰੇਵਾਲ, ਸਾਬਕਾ ਸਰਪੰਚ ਕ੍ਰਿਸ਼ਨ ਲਾਲ, ਜਸਪਾਲ ਸਿੰਘ ਮੈਂਬਰ ਅਤੇ ਹੋਰਾਂ ਵਲੋਂ ਸਹਿਯੋਗ ਦਿੱਤਾ ਗਿਆ।