07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਪੰਜਾਬ ਭਰ ਦੀਆਂ ਖਿਡਾਰਨਾਂ ਨੇ ਦਿਖਾਇਆ ਦਮਖਮ; ਫ਼ਿਰੋਜ਼ਪੁਰ ਵਿਖੇ ਹੋਏ ਰਾਜ ਪੱਧਰੀ ਮੁਕਾਬਲਿਆਂ ਵਿਚ ਵੱਖ-ਵੱਖ ਜ਼ਿਲ੍ਹਿਆਂ ਦੀਆਂ ਖਿਡਾਰਨਾਂ ਨੇ ਜਿੱਤੇ ਤਗਮੇ

ਫ਼ਿਰੋਜ਼ਪੁਰ, 7 ਨਵੰਬਰ (ਰਾਕੇਸ਼ ਚਾਵਲਾ)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਈਆਂ ਜਾ ਰਹੀਆਂ 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ (2026-27) ਤਹਿਤ ਲੜਕੀਆਂ ਦੇ ਅੰਡਰ-19 ਵਰਗ ਦੇ ਰਾਜ ਪੱਧਰੀ ਬਾਕਸਿੰਗ ਮੁਕਾਬਲੇ ਕੰਟੋਨਮੈਂਟ ਬੋਰਡ ਸਟੇਡੀਅਮ, ਜੀ. ਟੀ.

Ad Position 21
No active advertisement
ਅਜੀਤ ਡੈਸਕ 08-11-2026
ਫ਼ਿਰੋਜ਼ਪੁਰ, 7 ਨਵੰਬਰ (ਰਾਕੇਸ਼ ਚਾਵਲਾ)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਈਆਂ ਜਾ ਰਹੀਆਂ 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ (2026-27) ਤਹਿਤ ਲੜਕੀਆਂ ਦੇ ਅੰਡਰ-19 ਵਰਗ ਦੇ ਰਾਜ ਪੱਧਰੀ ਬਾਕਸਿੰਗ ਮੁਕਾਬਲੇ ਕੰਟੋਨਮੈਂਟ ਬੋਰਡ ਸਟੇਡੀਅਮ, ਜੀ.ਟੀ. ਰੋਡ ਫ਼ਿਰੋਜ਼ਪੁਰ ਵਿਖੇ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਏ। 3 ਤੋਂ 6 ਨਵੰਬਰ ਤੱਕ ਚੱਲੇ ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਦੇ ਸਮੂਹ ਜ਼ਿਲਿ੍ਹਆਂ ਤੋਂ ਪਹੁੰਚੀਆਂ ਖਿਡਾਰਨਾਂ ਨੇ ਪੂਰੇ ਜੋਸ਼, ਜਜ਼ਬੇ ਅਤੇ ਖੇਡ ਭਾਵਨਾ ਨਾਲ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮਾਪਤੀ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਫ਼ਿਰੋਜ਼ਪੁਰ ਮੁਨੀਲਾ ਅਰੋੜਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ.ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਨੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ, ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਮਾਨਸਿਕ ਮਜ਼ਬੂਤੀ ਲਈ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਧੀਆਂ ਵਲੋਂ ਬਾਕਸਿੰਗ ਵਰਗੀ ਚੁਣੌਤੀਪੂਰਨ ਖੇਡ ਵਿਚ ਕੀਤੇ ਜਾ ਰਹੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੂਬੇ ਦਾ ਮਾਣ ਵਧ ਰਿਹਾ ਹੈ। ਮੁਕਾਬਲਿਆਂ ਦੇ ਨਤੀਜਿਆਂ ਬਾਰੇ ਡੀ.ਐੱਮ. ਸਪੋਰਟਸ ਅਕਸ਼ ਕੁਮਾਰ, ਲੈਕਚਰਾਰ ਦਲਬੀਰ ਸਿੰਘ ਨੀਟੂ ਭਲਵਾਨ ਹੋਰਾਂ ਨੇ ਦੱਸਿਆ ਕਿ ,45 ਤੋਂ 48 ਕਿਲੋਗ੍ਰਾਮ ਵਰਗ ਵਿਚ ਪਟਿਆਲਾ ਦੀ ਹਰਦੀਪ ਕੌਰ ਨੇ ਪਹਿਲਾ, ਮਲੇਰਕੋਟਲਾ ਦੀ ਤਸਾਬੀਆ ਨੇ ਦੂਜਾ ਅਤੇ ਬਠਿੰਡਾ ਦੀ ਰਿਦੀਮਾ ਅਤੇ ਸੰਗਰੂਰ ਦੀ ਸ਼ਿਵਮਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 48 ਤੋਂ 51 ਕਿਲੋਗ੍ਰਾਮ ਵਰਗ ਵਿਚ ਬਠਿੰਡਾ ਦੀ ਏੰਜਲ ਨੇ ਪਹਿਲਾ, ਅੰਮ੍ਰਿਤਸਰ ਦੀ ਚਾਹਤ ਨੇ ਦੂਜਾ ਅਤੇ ਮਲੇਰਕੋਟਲਾ ਦੀ ਹੂਮਾ ਸ਼ਰੀਫ ਅਤੇ ਮਾਨਸਾ ਦੀ ਦੀਪਾਨਸੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 51 ਤੋਂ 54 ਕਿਲੋਗ੍ਰਾਮ ਵਿਚ ਬਠਿੰਡਾ ਦੀ ਹਰਜੋਤ ਕੌਰ ਪਹਿਲੇ, ਜਲੰਧਰ ਦੀ ਪਰਜਾਈ ਸ਼ਰਮਾ ਦੂਜੇ ਅਤੇ ਗੁਰਦਾਸਪੁਰ ਦੀ ਰੀਆ ਪ੍ਰੀਤ ਕੌਰ ਅਤੇ ਪਟਿਆਲਾ ਦੀ ਅਰਸ਼ਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀਆਂ। 54 ਤੋਂ 57 ਕਿਲੋਗ੍ਰਾਮ ਵਿਚ ਸੰਗਰੂਰ ਦੀ ਸਮਰੀਤ ਕੌਰ ਨੇ ਪਹਿਲਾ, ਮਲੇਰਕੋਟਲਾ ਦੀ ਅਸ਼ਮਨਪ੍ਰੀਤ ਕੌਰ ਨੇ ਦੂਜਾ ਅਤੇ ਬਠਿੰਡਾ ਦੀ ਸੋਨੀਆ ਕੌਰ ਅਤੇ ਗੁਰਦਾਸਪੁਰ ਦੀ ਸਹਿਜਲੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 57 ਤੋਂ 60 ਕਿਲੋਗ੍ਰਾਮ ਵਿਚ ਲੁਧਿਆਣਾ ਦੀ ਬ੍ਰਹਮਲੀਨ ਕੌਰ ਪਹਿਲੇ, ਪਟਿਆਲਾ ਦੀ ਛਾਇਆ ਦੂਜੇ ਅਤੇ ਮੁਹਾਲੀ ਦੀ ਰੋਸ਼ਿਤਾ ਪ੍ਰਜਾਪਤ ਅਤੇ ਫ਼ਿਰੋਜ਼ਪੁਰ ਦੀ ਲਕਸ਼ਮੀ ਤੀਜੇ ਸਥਾਨ ’ਤੇ ਰਹੀਆਂ। 60 ਤੋਂ 64 ਕਿਲੋਗ੍ਰਾਮ ਵਿਚ ਰੋਪੜ ਦੀ ਨੈਣਾ ਰਾਣਾ ਪਹਿਲੇ, ਬਠਿੰਡਾ ਦੀ ਜਸ਼ਨਦੀਪ ਕੌਰ ਦੂਜੇ ਅਤੇ ਪਟਿਆਲਾ ਦੀ ਹੁਸਨਪ੍ਰੀਤ ਕੌਰ ਅਤੇ ਫ਼ਤਹਿਗੜ੍ਹ ਸਾਹਿਬ ਦੀ ਦੀਕਸ਼ਾ ਜੋਸ਼ੀ ਤੀਜੇ ਸਥਾਨ ’ਤੇ ਰਹੀਆਂ। 64 ਤੋਂ 66 ਕਿਲੋਗ੍ਰਾਮ ਵਿਚ ਜਲੰਧਰ ਦੀ ਨੀਲਮ ਪ੍ਰੀਤ ਕੌਰ ਪਹਿਲੇ, ਬਠਿੰਡਾ ਦੀ ਨਵਜੋਤ ਕੌਰ ਦੂਜੇ ਅਤੇ ਅੰਮ੍ਰਿਤਸਰ ਦੀ ਕੋਮਲ ਅਤੇ ਗੁਰਦਾਸਪੁਰ ਦੀ ਸਾਹਿਬਦੀਪ ਕੌਰ ਤੀਜੇ ਸਥਾਨ ’ਤੇ ਰਹੀਆਂ। 66 ਤੋਂ 69 ਕਿਲੋਗ੍ਰਾਮ ਵਿਚ ਲੁਧਿਆਣਾ ਦੀ ਹਰਮਨਪ੍ਰੀਤ ਕੌਰ ਪਹਿਲੇ, ਮੁਹਾਲੀ ਦੀ ਹਰਸੀਰਤ ਕੌਰ ਦੂਜੇ ਅਤੇ ਰੋਪੜ ਦੀ ਰਵਨੀਤ ਕੌਰ ਅਤੇ ਫ਼ਤਹਿਗੜ੍ਹ ਸਾਹਿਬ ਦੀ ਸਹਿਜਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀਆਂ। 69 ਤੋਂ 75 ਕਿਲੋਗ੍ਰਾਮ ਵਿਚ ਸੰਗਰੂਰ ਦੀ ਗਗਨਦੀਪ ਕੌਰ ਨੇ ਪਹਿਲਾ, ਜਲੰਧਰ ਦੀ ਅਕਸਰਾ ਨੇ ਦੂਜਾ ਅਤੇ ਬਰਨਾਲਾ ਦੀ ਨੂਰ ਕੌਰ ਅਤੇ ਬਠਿੰਡਾ ਦੀ ਹਰਨੂਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 75 ਤੋਂ 81 ਕਿਲੋਗ੍ਰਾਮ ਵਿਚ ਪਟਿਆਲਾ ਦੀ ਸ਼ਿਵਾਨੀਪੁਰ ਪਹਿਲੇ, ਲੁਧਿਆਣਾ ਦੀ ਜਸਮਨਸਾ ਖੁਰਾਨਾ ਦੂਜੇ ਅਤੇ ਪਠਾਨਕੋਟ ਦੀ ਰਿਦੀਮਾ ਠਾਕੁਰ ਅਤੇ ਬਠਿੰਡਾ ਦੀ ਹਰਸ਼ਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀਆਂ। 81 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ ਵਿਚ ਮਲੇਰਕੋਟਲਾ ਦੀ ਪ੍ਰਵੀਨ ਕੌਰ ਨੇ ਪਹਿਲਾ, ਗੁਰਦਾਸਪੁਰ ਦੀ ਸਿਮਰਨਜੋਤ ਕੌਰ ਨੇ ਦੂਜਾ ਅਤੇ ਫ਼ਿਰੋਜ਼ਪੁਰ ਦੀ ਜਸ਼ਨਪ੍ਰੀਤ ਕੌਰ ਤੇ ਬਠਿੰਡਾ ਦੀ ਤਨਵੀਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਅਬਜ਼ਰਵਰ ਰਾਜੇਸ਼ ਕੁਮਾਰ ਬਰਨਾਲਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਖੇਡ ਅਧਿਕਾਰੀ, ਕੋਚ, ਅਧਿਆਪਕ ਅਤੇ ਹੋਰ ਪਤਵੰਤੇ ਹਾਜ਼ਰ ਸਨ। ਸਮਾਗਮ ਦੌਰਾਨ ਜੇਤੂ ਖਿਡਾਰਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ ਅਤੇ ਖੇਡ ਮੁਕਾਬਲਿਆਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਮੂਹ ਪ੍ਰਬੰਧਕੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਪ੍ਰਿਤਪਾਲ ਸਿੰਘ ਸੁਨਾਮ, ਰਾਜੇਸ਼ ਕੁਮਾਰ ਬਠਿੰਡਾ, ਅਮਨਿੰਦਰ ਸਿੰਘ ਸੰਗਰੂਰ,ਮੈਡਮ ਲਕਸ਼ਮੀ ਜ਼ੀਰਾ, ਰੁਪਿੰਦਰ ਸਿੰਘ ਸੁਨਾਮ, ਨੰਦਨ ਕੁਮਾਰ ਫ਼ਤਿਹਗੜ੍ਹ ਸਾਹਿਬ, ਸਰਬਜੀਤ ਸਿੰਘ ਭਾਵੜਾ, ਵਰਿੰਦਰਪਾਲ ਸਿੰਘ ਖ਼ਾਲਸਾ, ਸ਼ਿਵ ਕੁਮਾਰ ਫ਼ਤਿਹਗੜ੍ਹ ਸਾਹਿਬ, ਸੰਧਿਆ ਰਾਣਾ ਲੁਧਿਆਣਾ, ਅਮਨਦੀਪ ਸਿੰਘ ਬਠਿੰਡਾ, ਜਸਵੀਰ ਕੌਰ ਲੈਕਚਰਾਰ, ਨਵਿੰਦਰ ਕੁਮਾਰ ਡੀ.ਪੀ.ਈ, ਮਨਪ੍ਰੀਤ ਕੌਰ, ਮਿਸ ਕਾਜਲ, ਮੈਡਮ ਸ਼ਾਲੂ, ਜਸਪਾਲ ਸਿੰਘ, ਜਰਮਨਜੀਤ ਸਿੰਘ, ਜਸਪ੍ਰੀਤ ਸਿੰਘ, ਸੁਖਚੈਨ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ.ਸੀ.ਐੱਮ. ਗਰੁੱਪ ਆਫ਼ ਸਕੂਲਜ਼ ਵਲੋਂ ਸਰਹੱਦ ਦੇ ਰਾਖਿਆਂ ਅਤੇ ਲੋੜਵੰਦ ਪਰਿਵਾਰਾਂ ਨਾਲ ਮਨਾਈ ਦੀਵਾਲੀ ਭੱਠਿਆਂ ਅਤੇ ਅਨਾਜ... ਅਗਲੀ ਖ਼ਬਰ ਯੂਨੀਵਰਸਲ ਹਿਊਮਨ ਰਾਈਟਸ ਫ਼ਰੰਟ ਵਲੋਂ ਬੈਠਕ
Ad Position 24