ਦੁਕਾਨਦਾਰਾਂ ਵਲੋਂ ਘੁਬਾਇਆ ਦਾ ਭਰਵਾਂ ਸਵਾਗਤ
ਫ਼ਾਜ਼ਿਲਕਾ, 7 ਨਵੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਘੁਬਾਇਆ ਨੇ ਫ਼ਾਜ਼ਿਲਕਾ ਸ਼ਹਿਰ ਦੀਆਂ ਸੜਕਾਂ ’ਤੇ ਦੁਕਾਨਾਂ ’ਤੇ ਜਾ ਕੇ ਜਿੱਥੇ ਲੋਕਾਂ ਨੂੰ ਦੀਵਾਲੀ ਅਤੇ ਬੰਦੀਛੋੜ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਉੱਥੇ ਹੀ ਉਨ੍ਹਾਂ ਹਲਕਾ ਵਾਸੀਆਂ ਦੇ ਲਈ ਸਿਹਤਯਾਬੀ ਦੀ ਕਾਮਨਾ ਕੀਤੀ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਗਊਸ਼ਾਲਾ ਰੋਡ, ਚੌਂਕ ਘੰਟਾਘਰ, ਸਰਾਫ਼ਾ ਬਾਜ਼ਾਰ, ਸ਼ਾਸਤਰੀ ਚੌਂਕ, ਪੁਰਾਣਾ ਅਬੋਹਰੀ ਅੱਡਾ ਰੋਡ, ਗਾਂਧੀ ਚੌਂਕ ਆਦਿ ਬਾਜ਼ਾਰਾਂ ਅੰਦਰ ਆਪਣੇ ਸਾਥੀਆਂ ਨਾਲ ਜਿਨ੍ਹਾਂ ਵਿਚ ਪ੍ਰੇਮ ਕੁਲਰੀਆ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਸੁਰਿੰਦਰ ਸਚਦੇਵਾ ਸਾਬਕਾ ਪ੍ਰਧਾਨ ਨਗਰ ਕੌਂਸਲ, ਭਜਨ ਲਾਲ ਕੰਬੋਜ, ਜਸਪਾਲ ਸਿੰਘ, ਜਗਦੀਸ਼ ਬਸਲਵਾਲ, ਡਾ.
ਫ਼
ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੁਕਾਨਦਾਰਾਂ ਨੂੰ ਦੀਵਾਲੀ ਦੇ ਤਿਉਹਾਰ ਮੌਕੇ ਮੁਬਾਰਕਬਾਦ ਦਿੰਦੇ ਹੋਏ। ਅਜੀਤ ਤਸਵੀਰ
08-11-2026
ਫ਼ਾਜ਼ਿਲਕਾ, 7 ਨਵੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਦਵਿੰਦਰ ਸਿੰਘ ਘੁਬਾਇਆ ਨੇ ਫ਼ਾਜ਼ਿਲਕਾ ਸ਼ਹਿਰ ਦੀਆਂ ਸੜਕਾਂ ’ਤੇ ਦੁਕਾਨਾਂ ’ਤੇ ਜਾ ਕੇ ਜਿੱਥੇ ਲੋਕਾਂ ਨੂੰ ਦੀਵਾਲੀ ਅਤੇ ਬੰਦੀਛੋੜ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਉੱਥੇ ਹੀ ਉਨ੍ਹਾਂ ਹਲਕਾ ਵਾਸੀਆਂ ਦੇ ਲਈ ਸਿਹਤਯਾਬੀ ਦੀ ਕਾਮਨਾ ਕੀਤੀ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਗਊਸ਼ਾਲਾ ਰੋਡ, ਚੌਂਕ ਘੰਟਾਘਰ, ਸਰਾਫ਼ਾ ਬਾਜ਼ਾਰ, ਸ਼ਾਸਤਰੀ ਚੌਂਕ, ਪੁਰਾਣਾ ਅਬੋਹਰੀ ਅੱਡਾ ਰੋਡ, ਗਾਂਧੀ ਚੌਂਕ ਆਦਿ ਬਾਜ਼ਾਰਾਂ ਅੰਦਰ ਆਪਣੇ ਸਾਥੀਆਂ ਨਾਲ ਜਿਨ੍ਹਾਂ ਵਿਚ ਪ੍ਰੇਮ ਕੁਲਰੀਆ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਸੁਰਿੰਦਰ ਸਚਦੇਵਾ ਸਾਬਕਾ ਪ੍ਰਧਾਨ ਨਗਰ ਕੌਂਸਲ, ਭਜਨ ਲਾਲ ਕੰਬੋਜ, ਜਸਪਾਲ ਸਿੰਘ, ਜਗਦੀਸ਼ ਬਸਲਵਾਲ, ਡਾ.ਕੇ.ਕੇ.ਸੇਠੀ, ਰਜਿੰਦਰ ਕੰਬੋਜ, ਅਮਨ ਦੁਰੇਜਾ, ਪਰਮਜੀਤ ਪੰਮਾ, ਵਿਜੇ ਕੁਮਾਰ, ਰੋਹਿਤ ਚੁੱਘ, ਜੈਕ੍ਰਿਸ਼ਨ, ਖਜ਼ਾਨ ਸਿੰਘ, ਅਦਿੱਤਿਆ ਸਿੰਘ, ਰਿੰਟੂ ਚਲਾਣਾ, ਸ਼ੇਰੀ ਚਲਾਣਾ, ਸ੍ਰੀਮਤੀ ਬਲਜਿੰਦਰ ਕੌਰ, ਨਰੇਸ਼ ਕੁਮਾਰ, ਰਤਨ ਲਾਲ, ਸਾਜਨ ਵਧਵਾ, ਮਹਾਵੀਰ, ਅਸ਼ਵਨੀ ਕੁਮਾਰ, ਸਮਰਾਟ, ਮੁਖ਼ਤਿਆਰ ਸਿੰਘ, ਪਰਮਜੀਤ ਪੰਮਾ ਆਦਿ ਵਰਕਰ ਉਨ੍ਹਾਂ ਦੇ ਨਾਲ ਸਨ। ਬਾਜ਼ਾਰਾਂ ਵਿਚ ਦੁਕਾਨਦਾਰਾਂ ਨੇ ਘੁਬਾਇਆ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਭਰਵਾਂ ਸਵਾਗਤ ਕੀਤਾ।