14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਪਤੀ ਦੀ ਮੌਤ ਤੋਂ ਬਾਅਦ ਪੁੱਤਰ ਦੀ ਮੌਤ ਨੇ ਬਿਰਧ ਮਾਂ ’ ਤੇ ਢਾਹਿਆ ਦੁੱਖਾਂ ਦਾ ਪਹਾੜ

ਤਲਵੰਡੀ ਭਾਈ, 13 ਨਵੰਬਰ (ਰਵਿੰਦਰ ਸਿੰਘ ਬਜਾਜ)- ਗਰੀਬੀ ਅਤੇ ਬਿਮਾਰੀ ਨਾਲ ਜੂਝ ਰਹੇ ਪਰਿਵਾਰ ਉੱਪਰ ਜਦੋਂ ਦੁੱਖਾਂ ਦਾ ਪਹਾੜ ਟੁੱਟਦਾ ਹੈ ਤਾਂ ਉਸ ਲਈ ਜ਼ਿੰਦਗੀ ਬੇਹੱਦ ਮੁਸ਼ਕਿਲ ਹੋ ਜਾਂਦੀ ਹੈ। ਅਜਿਹਾ ਹੀ ਦਰਦਨਾਕ ਮਾਮਲਾ ਤਲਵੰਡੀ ਭਾਈ ਦੀ ਇਕ ਦਲਿਤ ਬਸਤੀ ਵਿਚ ਸਾਹਮਣੇ ਆਇਆ।

Ad Position 21
No active advertisement
ਅਜੀਤ ਡੈਸਕ 14-11-2026
ਤਲਵੰਡੀ ਭਾਈ, 13 ਨਵੰਬਰ (ਰਵਿੰਦਰ ਸਿੰਘ ਬਜਾਜ)- ਗਰੀਬੀ ਅਤੇ ਬਿਮਾਰੀ ਨਾਲ ਜੂਝ ਰਹੇ ਪਰਿਵਾਰ ਉੱਪਰ ਜਦੋਂ ਦੁੱਖਾਂ ਦਾ ਪਹਾੜ ਟੁੱਟਦਾ ਹੈ ਤਾਂ ਉਸ ਲਈ ਜ਼ਿੰਦਗੀ ਬੇਹੱਦ ਮੁਸ਼ਕਿਲ ਹੋ ਜਾਂਦੀ ਹੈ। ਅਜਿਹਾ ਹੀ ਦਰਦਨਾਕ ਮਾਮਲਾ ਤਲਵੰਡੀ ਭਾਈ ਦੀ ਇਕ ਦਲਿਤ ਬਸਤੀ ਵਿਚ ਸਾਹਮਣੇ ਆਇਆ। ਜਿੱਥੇ ਕੁਝ ਦਿਨ ਪਹਿਲਾਂ ਪਤੀ ਦੀ ਮੌਤ ਦਾ ਦੁੱਖ ਸਹਿ ਰਹੀ ਬਿਰਧ ਮਾਂ ਦੇ ਜਵਾਨ ਪੁੱਤਰ ਦੀ ਵੀ ਅਚਾਨਕ ਮੌਤ ਹੋ ਗਈ। ਆਪਣੀ ਦੁੱਖ ਭਰੀ ਦਾਸਤਾਨ ਸੁਣਾਉਂਦਿਆਂ ਬਿਰਧ ਬਿਮਲਾ ਦੇਵੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਗਰੀਬੀ ਅਤੇ ਬਿਮਾਰੀ ਕਾਰਨ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਉਹ ਅਜੇ ਪਤੀ ਦੀ ਮੌਤ ਦੇ ਸਦਮੇ ਵਿਚੋਂ ਬਾਹਰ ਵੀ ਨਹੀਂ ਆ ਸਕੀ ਸੀ ਕਿ ਉਸ ਦੇ ਬਿਮਾਰ ਪੁੱਤਰ ਸੁਖਵਿੰਦਰ ਸਿੰਘ ਦੀ ਵੀ ਅਚਾਨਕ ਮੌਤ ਹੋ ਗਈ। ਪੁੱਤਰ ਦੀ ਮੌਤ ਨਾਲ ਉਸ ਦੇ ਬੁਢਾਪੇ ਦਾ ਆਖਰੀ ਸਹਾਰਾ ਵੀ ਖੁੱਸ ਗਿਆ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਬੇਹੱਦ ਮਾੜੀ ਹੋਣ ਅਤੇ ਕੋਈ ਹੋਰ ਸਹਾਰਾ ਨਾ ਹੋਣ ਕਾਰਨ ਉਸ ਲਈ ਆਪਣੇ ਜਵਾਨ ਪੁੱਤਰ ਦਾ ਅੰਤਿਮ ਸੰਸਕਾਰ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ। ਇਸ ਦੁੱਖ ਦੀ ਘੜੀ ਵਿਚ ਸਮਾਜ ਸੇਵਾ ਨੂੰ ਸਮਰਪਿਤ ਦੁੱਖ ਨਿਵਾਰਣ ਦਸਵੰਧ ਸੇਵਾ ਸੁਸਾਇਟੀ ਰਜਿ. ਤਲਵੰਡੀ ਭਾਈ ਦੇ ਸੇਵਾਦਾਰ ਪਰਿਵਾਰ ਦੀ ਮਦਦ ਲਈ ਅੱਗੇ ਆਏ। ਸੁਸਾਇਟੀ ਦੇ ਪ੍ਰਧਾਨ ਜਗਦੀਸ਼ ਪਾਲ, ਵਾਈਸ ਪ੍ਰਧਾਨ ਪਰਮਜੀਤ ਸਿੰਘ ਕਲਸੀ, ਸਕੱਤਰ ਰਮਨ ਕੁਮਾਰ ਸਚਦੇਵਾ, ਐਡਵਾਈਜ਼ਰ ਡਾ. ਗੁਰਭਾਗ ਸਿੰਘ ਸਿੱਧੂ, ਮਨੋਜ ਕੁਮਾਰ, ਕੁਲਵੰਤ ਰਾਏ ਕਮਲਾ, ਮਨਦੀਪ ਕੁਮਾਰ, ਕਰਮਜੀਤ ਸਿੰਘ ਸੋਢੀ, ਸ਼ਸ਼ੀ ਕਪੂਰ ਘਾਲੀ ਅਤੇ ਜਗਦੀਪ ਸਿੰਘ ਗਿੱਲ ਸਮੇਤ ਸਮੂਹ ਸੇਵਾਦਾਰਾਂ ਵਲੋਂ ਬਿਮਲਾ ਦੇਵੀ ਨੂੰ ਸਹਿਯੋਗ ਦਿੱਤਾ ਗਿਆ। ਸੁਸਾਇਟੀ ਵਲੋਂ ਸੁਖਵਿੰਦਰ ਸਿੰਘ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਉਣ ਲਈ ਲੱਕੜਾਂ ਅਤੇ ਬਾਲਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਤਾਂ ਜੋ ਦੁੱਖ ਦੀ ਇਸ ਘੜੀ ਵਿਚ ਬੇਸਹਾਰਾ ਮਾਂ ਨੂੰ ਕੁਝ ਰਾਹਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਪਰਾਲੀ ਸਾੜਨ ਦੇ ਮਾਮਲੇ ’ ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਲਿਫ਼ਟਿੰਗ ਨਾ ਹੋਣ ਕਾਰਨ ਆੜ੍ਹਤੀਏ ਅਤੇ ਮਜ਼ਦੂਰ ਵਰਗ ਦੀ ਵਧੀ ਪ੍ਰੇਸ਼ਾਨੀ
Ad Position 24