21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਬਲਾਕ ਪੱਧਰੀ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲੇ ਕਰਵਾਏ

ਮੱਖੂ,21 ਨਵੰਬਰ (ਕੁਲਵਿੰਦਰ ਸਿੰਘ ਸੰਧੂ)-ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸੁਨੀਤਾ ਰਾਣੀ, ਉਪ ਜ਼ਿਲਾ ਸਿੱਖਿਆ ਅਫ਼ਸਰ ਕੋਮਲ ਅਰੋੜਾ ਅਤੇ ਡੀਆਰਸੀ ਸੁਭਾਸ਼ ਚੰਦਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੱਖੂ ਸ਼੍ਰੀਮਤੀ ਸੁਖਵਿੰਦਰ ਕੌਰ, ਸੈਂਟਰ ਹੈੱਡ ਟੀਚਰ ਅੰਜਲੀ ਮੱਖੂ, ਨੀਰਜ ਯਾਦਵ ਕੁੱਸੂਵਾਲਾ,ਬੀ. ਆਰ.

Ad Position 21
No active advertisement
ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਨਾਲ ਮੁਕਾਬਲਾ ਵਿਚ ਭਾਗ ਲੈਣ ਵਾਲੇ ਵਿਦਿਆਰਥੀ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਪ੍ਰਬੰਧਕ। ਅਜੀਤ ਤਸਵੀਰ 22-11-2026
ਮੱਖੂ,21 ਨਵੰਬਰ (ਕੁਲਵਿੰਦਰ ਸਿੰਘ ਸੰਧੂ)-ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸੁਨੀਤਾ ਰਾਣੀ, ਉਪ ਜ਼ਿਲਾ ਸਿੱਖਿਆ ਅਫ਼ਸਰ ਕੋਮਲ ਅਰੋੜਾ ਅਤੇ ਡੀਆਰਸੀ ਸੁਭਾਸ਼ ਚੰਦਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੱਖੂ ਸ਼੍ਰੀਮਤੀ ਸੁਖਵਿੰਦਰ ਕੌਰ, ਸੈਂਟਰ ਹੈੱਡ ਟੀਚਰ ਅੰਜਲੀ ਮੱਖੂ, ਨੀਰਜ ਯਾਦਵ ਕੁੱਸੂਵਾਲਾ,ਬੀ.ਆਰ.ਸੀ ਸੰਦੀਪ ਕੁਮਾਰ ਮੱਖੂ, ਬੀ.ਆਰ.ਸੀ ਵਿਪਨ ਕੁਮਾਰ ਦੀ ਅਗਵਾਈ ਹੇਠ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ ਗਏ ਇਹਨਾਂ ਮੁਕਾਬਲਿਆ ਵਿਚ ਬਲਾਕ ਅਧੀਨ ਆਉਂਦੇ ਵੱਖ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ।ਇਹ ਮੁਕਾਬਲੇ ਦੋ ਵਰਗਾ ਵਿਚ ਕਰਵਾਏ ਗਏ ਪਹਿਲੇ ਵਰਗ ਵਿਚ ਪ੍ਰੀ ਪ੍ਰਾਇਮਰੀ ਤੋ ਦੂਜੀ ਜਮਾਤ ਤੱਕ ਦੇ ਵਿਦਿਆਰਥੀ ਅਤੇ ਦੂਜੇ ਵਰਗ ਵਿਚ ਤੀਜੀ ਜਮਾਤ ਤੋ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਸ ਮੌਕੇ ਬੱਚਿਆ ਦੀ ਸੁੰਦਰ ਲਿਖਾਈ ਅਤੇ ਅਧਿਆਪਕਾ ਦੀ ਸੁੰਦਰ ਲਿਖਾਈ, ਪਹਾੜੇ, ਲੋਕ ਗੀਤ, ਕਵਿਤਾ ਗਾਇਨ, ਬਲਗੀਤ , ਆਮ ਗਿਆਨ ਸਮੇਤ ਵੱਖ ਵੱਖ-ਵੱਖ ਰੋਚਕ ਅਤੇ ਸਿਰਜਨਾਤਮਕ ਗਤੀਵਿਧੀਆ ਕਰਵਾਈਆ ਗਈਆਂ ਆਮ ਗਿਆਨ ਮੁਕਾਬਲਿਆ ਵਿਚ ਸੈਂਟਰ ਮੱਖੂ ਨੇ ਪਹਿਲਾ ਸਥਾਨ ਅਤੇ ਕਲੱਸਟਰ ਕੁੱਸੂਵਾਲਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸੁੰਦਰ ਲਿਖਾਈ ਪੰਜਾਬੀ ਵਿਚ ਰੀਤ ਕੌਰ ਭੂਪੇ ਵਾਲਾ ਪਹਿਲਾ ਸਥਾਨ, ਜੋਏਲ ਵਿੰਝੋ ਕੇ ਨੇ ਦੂਸਰਾ ਸਥਾਨ, ਸੁੰਦਰ ਲਿਖਾਈ ਅੰਗਰੇਜ਼ੀ ਵਿਚ ਆਸ਼ੀਆਨੱਜ ਨੇ ਪਹਿਲਾ ਸਥਾਨ ਰਿਧਮਪ੍ਰੀਤ ਕੌਰ ਨੇ ਦੂਸਰਾ ਸਥਾਨ, ਬਾਲਗੀਤ ਵਿਚ ਸੁਮਨਦੀਪ ਕੌਰ ਰਸੂਲਪੁਰ ਨੇ ਪਹਿਲਾ ਸਥਾਨ ਸਮਾਈਲ ਚਾਬ ਨੇ ਦੂਸਰਾ ਸਥਾਨ, ਬੋਲ ਲਿਖਤ ਪੰਜਾਬੀ ਵਿਚ ਗੁਰਮਨ ਰਸੂਲਪੁਰ ਪਹਿਲਾ ਸਥਾਨ ਮਨਿੰਦਰ ਸਿੰਘ ਘੁੱਦੂਵਾਲਾ ਦੇ ਦੂਸਰਾ ਸਥਾਨ, ਕਵਿਤਾ ਵਿਚ ਏਨਜਲ ਵਿੰਝੋ ਕੇ ਪਹਿਲਾ ਸਥਾਨ ਜਸਨੀਤ ਕੌਰ ਦੂਜਾ ਸਥਾਨ, ਚਿੱਤਰਕਲਾ ਵਿੱਚ ਸਹਿਜ ਘੁੱਦੂਵਾਲਾ ਪਹਿਲਾ ਸਥਾਨ ਮਾਨਵ ਵਾੜਾ ਕਾਲੀ ਰੌਣ ਦੂਸਰਾ ਸਥਾਨ, ਪਹਾੜੇ ਯੁਵਰਾਜ ਘੁਦੂਵਾਲਾ ਪਹਿਲਾ ਸਥਾਨ ਕੋਹਿਨੂਰ ਰਸੂਲਪੁਰ ਦੂਸਰਾ ਸਥਾਨ , ਦੂਸਰੇ ਵਰਗ ਦੇ ਮੁਕਾਬਲਿਆ ਵਿੱਚ ਸੁੰਦਰ ਲਿਖਾਈ ਪੰਜਾਬੀ ਵਿਚ ਰੂਹਾਨੀ ਮੱਖੂ ਪਹਿਲਾ ਸਥਾਨ ਮੁਸਕਾਨ ਰਸੂਲਪੁਰ ਦੂਸਰਾ ਸਥਾਨ, ਸੁੰਦਰ ਲਿਖਾਈ ਅਗਰੇਜੀ ਸਾਨੀਆ ਮੱਖੂ ਪਹਿਲਾ ਸਥਾਨ ਅਮਨਦੀਪ ਕੌਰ ਸ਼ੀਹਾ ਪੜੀ ਦੂਸਰਾ ਸਥਾਨ, ਸੁੰਦਰ ਲਿਖਾਈ ਹਿੰਦੀ ਆਰਵ ਮੱਖੂ ਪਹਿਲਾ ਸਥਾਨ, ਨੰਦਨੀ ਰਸੂਲਪੁਰ ਦੂਸਰਾ ਸਥਾਨ, ਭਾਸ਼ਣ ਮੁਕਾਬਲਾ ਬੇਨਤੀ ਰਸੂਲਪੁਰ ਪਹਿਲਾ ਸਥਾਨ ਰਾਜਵੀਰ ਕੌਰ ਮਖੂ ਦੂਸਰਾ ਸਥਾਨ ਪ੍ਰਾਪਤ ਕੀਤਾ।ਇਹਨਾਂ ਮੁਕਾਬਲਿਆ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆ ਦੀ ਹੌਸਲਾ ਅਫ਼ਜਾਈ ਕੀਤੀ ਗਈ ਅਤੇ ਉਹਨਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸੰਦੀਪ ਕੁਮਾਰ ਬੀਆਰਸੀ ਮੱਖੂ ਜੀ ਅਤੇ ਨੀਰਜ ਯਾਦਵ ਸੀ.ਐੱਚ.ਟੀ ਵਲੋਂ ਸਾਂਝੇ ਤੌਰ ’ਤੇ ਨਿਭਾਈ ਗਈ। ਇਹਨਾਂ ਮੁਕਾਬਲਿਆ ਨੂੰ ਸਫਲਤਾ ਪੂਰਵਕ ਨੇਪਰੇ ਚੜਾਉਣ ਲਈ ਐੱਚ.ਟੀ ਜਸਵਿੰਦਰ ਕੌਰ ਰਸੂਲਪੁਰ ਅਤੇ ਉਨ੍ਹਾਂ ਦਾ ਸਮੂਹ ਸਟਾਫ਼, ਐੱਚ.ਟੀ ਸੁਸ਼ਮਾ ਗਾਂਧੀ ਵਿੰਝੋ ਕੇ ਐੱਚ.ਟੀ ਪੂਜਾ ਭਾਟੀਆ ਤਲਵੰਡੀ ਨੇਪਾਲ, ਐੱਚ.ਟੀ ਭੋਲੀ ਵਾੜਾ ਕਾਲੀ ਰੌਣ,ਕੁਲਵੰਤ ਕੌਰ ਕੁੱਸੂਵਾਲਾ, ਗੁਰਦੀਪ ਸਿੰਘ ਕੁੱਸੂਵਾਲਾ, ਰਾਜਿੰਦਰ ਕੁਮਾਰ,ਪ੍ਰਦੀਪ ਕੁਮਾਰ, ਬਖਸਸ਼ੀਸ਼ ਸਿੰਘ, ਕੁਨਾਲ ਸ਼ਾਹ,ਓਮ ਪ੍ਰਕਾਸ਼ ,ਅਭਿਮਨਯੂੰ, ਆਸ਼ੂਤੋਸ਼ ਹਰਦੀਪ ਕੁਮਾਰ, ਗੁਰਦੀਪ ਸਿੰਘ, ਸਤਪਾਲ ਵਿਨੋਦ, ਅਨੀਸ਼ਾ, ਦਯਾ,ਆਰਜ਼ੂ, ਪ੍ਰੇਕਸ਼ਾ ,ਤਿਨੀਸ਼ਾ, ਗਗਨਦੀਪ ਕੌਰ,ਰੇਖਾ ਰਾਣੀ, ਕੁਲਵਿੰਦਰ ਕੌਰ ,ਸੰਦੀਪ ਕੌਰ ਅੰਮ੍ਰਿਤਬੀਰ ਕੌਰ,ਬਲਜਿੰਦਰ ਕੌਰ, ਪੂਨਮ,ਸ਼ੀਤਲ ,ਵੀਰ ਕੌਰ ਅਤੇ ਬੇਬੀ ਸੁਮਨ ਨੇ ਅਹਿਮ ਯੋਗਦਾਨ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪ੍ਰਾਚੀਨ ਸ਼ਿਵ ਮੰਦਰ ਵਿਖੇ ਕਰਵਾਇਆ ਤੁਲਸੀ ਵਿਆਹ ਸਮਾਗਮ ਅਗਲੀ ਖ਼ਬਰ ਬੀਬੀ ਰਾਜਵਿੰਦਰ ਕੌਰ ਸਿਆਲ ਵਲੋਂ ਲੋੜਵੰਦ ਪਰਿਵਾਰਾਂ ਨੂੰ ਸਰਦੀਆਂ ਦੇ ਕੱਪੜੇ ਵੰਡੇ
Ad Position 24