21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਪ੍ਰਾਚੀਨ ਸ਼ਿਵ ਮੰਦਰ ਵਿਖੇ ਕਰਵਾਇਆ ਤੁਲਸੀ ਵਿਆਹ ਸਮਾਗਮ

ਮੁੱਦਕੀ, 21 ਨਵੰਬਰ (ਭਾਰਤ ਭੂਸ਼ਨ ਅਗਰਵਾਲ)-ਲੋਹਾਮ ਰੋਡ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿਖੇ ਚੱਲ ਰਹੀ ਕੱਤਕ ਮਹਾਤਮ ਦੀ ਕਥਾ ਦੌਰਾਨ ਤੁਲਸੀ ਵਿਆਹ ਦਾ ਸਮਾਗਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਪੰਡਿਤ ਗੋਬਿੰਦ ਰਾਮ ਵਲੋਂ ਮਾਤਾ ਤੁਲਸੀ ਅਤੇ ਭਗਵਾਨ ਵਿਸ਼ਨੂੰ ਦੇ ਸ਼ਾਲਿਗ੍ਰਾਮ ਸਰੂਪ ਦਾ ਵਿਆਹ ਰਵਾਇਤੀ ਧਾਰਮਿਕ ਰੀਤੀ-ਰਿਵਾਜਾਂ ਅਤੇ ਮੰਤਰਾਂ ਦੇ ਉਚਾਰਨ ਨਾਲ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 22-11-2026
ਮੁੱਦਕੀ, 21 ਨਵੰਬਰ (ਭਾਰਤ ਭੂਸ਼ਨ ਅਗਰਵਾਲ)-ਲੋਹਾਮ ਰੋਡ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿਖੇ ਚੱਲ ਰਹੀ ਕੱਤਕ ਮਹਾਤਮ ਦੀ ਕਥਾ ਦੌਰਾਨ ਤੁਲਸੀ ਵਿਆਹ ਦਾ ਸਮਾਗਮ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਪੰਡਿਤ ਗੋਬਿੰਦ ਰਾਮ ਵਲੋਂ ਮਾਤਾ ਤੁਲਸੀ ਅਤੇ ਭਗਵਾਨ ਵਿਸ਼ਨੂੰ ਦੇ ਸ਼ਾਲਿਗ੍ਰਾਮ ਸਰੂਪ ਦਾ ਵਿਆਹ ਰਵਾਇਤੀ ਧਾਰਮਿਕ ਰੀਤੀ-ਰਿਵਾਜਾਂ ਅਤੇ ਮੰਤਰਾਂ ਦੇ ਉਚਾਰਨ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਮਹਿਲਾਵਾਂ ਵਲੋਂ ਵਿਆਹ ਦੀਆਂ ਰਵਾਇਤੀ ਰਸਮਾਂ ਨਿਭਾਈਆਂ ਗਈਆਂ ਅਤੇ ਸ਼ੁੱਭ ਮੌਕੇ ਨਾਲ ਸਬੰਧਿਤ ਗੀਤ ਗਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਮੰਦਰ ਦਾ ਮਾਹੌਲ ਭਗਤੀਮਈ ਬਣਿਆ ਰਿਹਾ। ਪੰਡਿਤ ਗੋਬਿੰਦ ਰਾਮ ਨੇ ਦੱਸਿਆ ਇਸ ਦਿਨ ਵਿਸ਼ਨੂੰ ਭਗਵਾਨ 4 ਮਹੀਨੇ ਜਾਗਦੇ ਹਨ ਅਤੇ ਜੋ ਵੀ ਸ਼ਰਧਾਲੂ ਉਨ੍ਹਾਂ ਦੀ ਸੱਚੇ ਮਨ ਨਾਲ ਪੂਜਾ ਕਰਦਾ ਹੈ, ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸ ਦੌਰਾਨ ਸ਼ਰਧਾਲੂਆਂ ਨੇ ਪੂਰੀ ਸ਼ਰਧਾ ਨਾਲ ਸਮਾਗਮ ਵਿਚ ਸ਼ਮੂਲੀਅਤ ਕਰਕੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਰਵਿੰਦਰ ਕੁਮਾਰ ਗਰਗ ਪ੍ਰਧਾਨ ਸ਼ਿਵ ਮੰਦਰ ਕਮੇਟੀ, ਸ਼ੀਤਲ ਅਗਰਵਾਲ, ਲੱਕੀ ਸ਼ਰਮਾ, ਨਰੇਸ਼ ਅਗਰਵਾਲ ਸ਼ਕੁੰਤਲਾ ਦੇਵੀ, ਸ਼ੀਤਲ, ਰਾਤੂ, ਪ੍ਰਵੀਨ, ਨੀਸ਼ਾ, ਰੌਸ਼ਨੀ, ਸੂਰਜ, ਮਨਪ੍ਰੀਤ, ਸੰਦੀਪ, ਮਨਵੀਰ, ਸੰਜੂ, ਮਮਤਾ, ਵੀਨਾ, ਅਰਚਨਾ, ਅਨੀਤਾ, ਈਸ਼ਾ, ਸ਼ੈਲੀ, ਸੁਮਨ, ਆਸ਼ਾ, ਰੇਖਾ, ਸੁਖਵਿੰਦਰ, ਕਰਮਜੀਤ, ਗਰੀਮਾ, ਕੋਮਲ, ਨੀਲੂ, ਯੋਗਿਤਾ, ਦੀਪਿਕਾ ਰਾਣੀ, ਨੀਲੀ ਕਟਾਰੀਆ, ਰੇਨੂ ਬਾਲਾ, ਕਮਲੇਸ਼ ਰਾਣੀ ਗਰਗ, ਅੰਜਨਾ ਗਰਗ, ਵੀਨੂ, ਕਮਲੇਸ਼ ਰਾਣੀ ਅਗਰਵਾਲ, ਸੰਤੋਸ਼ ਰਾਣੀ, ਡਾ.ਸੁਨੀਤਾ ਅਗਰਵਾਲ, ਪੂਜਾ ਸ਼ਰਮਾ, ਸੰਤੋਸ਼ ਮਨਚੰਦਾ, ਪਰਵਨਿਕਾ ਗਰਗ, ਈਸ਼ਾ ਗਰਗ, ਪੁਸ਼ਪਾ ਰਾਣੀ ਤੋਂ ਇਲਾਵਾ ਹੋਰ ਬਹੁਤ ਸਾਰੀ ਸੰਗਤ ਮੌਜੂਦ ਸੀ।
Ad Position 22
No active advertisement
ਪਿਛਲੀ ਖ਼ਬਰ ਪੀ.ਐੱਮ. ਸ੍ਰੀ ਸਰਕਾਰੀ ਸਕੂਲ ਫ਼ਿਰੋਜ਼ਪੁਰ ਵਿਖੇ ਦੋ ਰੋਜ਼ਾ ਬਲਾਕ ਪ੍ਰਦਰਸ਼ਨੀ ਮੇਲਾ ਸੰਪੰਨ ਵਿਦਿਆਰਥੀਆਂ ਨੇ ਕਲਾਤਮਕ ਮਾਡਲਾਂ... ਅਗਲੀ ਖ਼ਬਰ ਬਲਾਕ ਪੱਧਰੀ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲੇ ਕਰਵਾਏ
Ad Position 24