ਤਲਵੰਡੀ ਭਾਈ, 28 ਮਈ (ਕੁਲਜਿੰਦਰ ਸਿੰਘ ਗਿੱਲ)-ਆਮ ਆਦਮੀ ਪਾਰਟੀ ਵਲੋਂ ਨਸ਼ਾ ਮੁਕਤੀ ਮੋਰਚੇ ਅੰਦਰ ਨਿਯੁਕਤੀਆਂ ਕਰਦਿਆਂ ਮਿਹਨਤੀ ਨੌਜਵਾਨ ਆਗੂ ਸਿਮਰਨਜੀਤ ਸਿੰਘ ਜਟਾਣਾ ਨੂੰ ਹਲਕਾ ਫ਼ਿਰੋਜਪੁਰ ਦਿਹਾਤੀ ਦਾ ਵਾਈਸ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੀ ਕੀਤੀ ਗਈ ਇਸ ਨਿਯੁਕਤੀ ਨਾਲ ਇਸ ਖੇਤਰ ਦੇ 'ਆਪ' ਆਗੂਆਂ ਅਤੇ ਵਲੰਟੀਅਰਾਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਉਨ੍ਹਾਂ ਨੂੰ ਵਾਈਸ ਕੋਆਰਡੀਨੇਟਰ ਨਿਯੁਕਤ ਕੀਤੇ ਜਾਣ ਉਪਰੰਤ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਵਲੋਂ ਸਿਮਰਨਜੀਤ ਸਿੰਘ ਜਟਾਣਾ ਨੂੰ ਸਨਮਾਨਿਤ ਕਰਦੇ ਹੋਏ ਮਿਠਾਈ ਖੁਆ ਕੇ ਮੁਬਾਰਕਬਾਦ ਦਿੱਤੀ ਅਤੇ ਪਾਰਟੀ ਦੀ ਬਿਹਤਰੀ ਲਈ ਦਿਨ ਰਾਤ ਇਕ ਕਰਕੇ ਮਿਹਨਤ ਕਰਨ ਦੀ ਪੇ੍ਰਰਨਾ ਦਿੱਤੀ | ਇਸ ਮੌਕੇ 'ਤੇ ਬੇਅੰਤ ਸਿੰਘ ਹਕੂਮਤ ਵਾਲਾ, ਗੁਰਨਾਮ ਸਿੰਘ ਚੰਦੜ੍ਹ, ਪਲਵਿੰਦਰ ਸਿੰਘ ਗਿੱਲ ਸਰਪੰਚ ਠੇਠਰ ਕਲਾਂ, ਗੁਰਜੰਟ ਸਿੰਘ ਖੋਸਾ ਸਰਪੰਚ ਭੋਲੂਵਾਲਾ, ਸਰਪੰਚ ਅਮਰਦੀਪ ਸਿੰਘ ਲੱਲੇ, ਜਸਵਿੰਦਰ ਸਿੰਘ ਜਟਾਣਾ, ਸੁਖਵਿੰਦਰ ਸਿੰਘ ਸੁੱਖਾ, ਸਰਪੰਚ ਲਖਵੀਰ ਸਿੰਘ ਲੋਹਾਮ, ਸਰਪੰਚ ਰਾਜਾ ਗਿੱਲ ਕੋਟਲਾ, ਜਸਵਿੰਦਰ ਸਿੰਘ ਖੋਸਾ ਸਰਪੰਚ ਕੋਟ ਕਰੋੜ ਕਲਾਂ, ਸੁਖਵਿੰਦਰ ਸਿੰਘ ਸੁੱਖਾ ਕਲਸੀ ਬਲਾਕ ਪ੍ਰਧਾਨ, ਗੁਰਦੀਪ ਸਿੰਘ ਨੰਬਰਦਾਰ, ਤਰਨਜੀਤ ਸਿੰਘ ਪੰਚ, ਭੋਲਾ ਸਿੰਘ ਪੰਚ, ਪਰਮਪਾਲ ਸਿੰਘ, ਬਲਜੀਤ ਸਿੰਘ ਪੰਚ, ਮਨਿੰਦਰ ਸਿੰਘ, ਛਿੰਦਰ ਸਿੰਘ, ਤੀਰਥ ਸਿੰਘ ਐਡਵੋਕੇਟ, ਸੁਖਵਿੰਦਰ ਸਿੰਘ ਖ਼ਾਲਸਾ ਆਦਿ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਐਡਵੋਕੇਟ ਰਜਨੀਸ਼ ਦਹੀਆ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ, ਨਸ਼ਾ ਮੁਕਤੀ ਮੋਰਚਾ ਦੇ ਮਾਲਵਾ ਜ਼ੋਨ ਲਈ ਇੰਚਾਰਜ ਚੁਸਪਿੰਦਰਬੀਰ ਸਿੰਘ ਚਾਹਲ ਆਦਿ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ |