30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਭਾਰਤ ਵਿਕਾਸ ਪ੍ਰੀਸ਼ਦ ਦੀ ‘ਭਾਰਤ ਕੋ ਜਾਨੋਂ’ ਪ੍ਰਤੀਯੋਗਤਾ ਅੱਜ ਫ਼ਾਜ਼ਿਲਕਾ ਦੇ 23 ਸਕੂਲਾਂ ਦੇ 4500 ਵਿਦਿਆਰਥੀ ਲੈਣਗੇ ਹਿੱਸਾ

ਫ਼ਾਜ਼ਿਲਕਾ, 30 ਅਗਸਤ (ਅਮਰਜੀਤ ਸ਼ਰਮਾ)-ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸਮਾਜ ਸੇਵਾ ਦੇ ਨਾਲ-ਨਾਲ ਵਿਦਿਆਰਥੀਆਂ ਵਿਚ ਨੈਤਿਕ ਕਦਰਾਂ-ਕੀਮਤਾਂ ਅਤੇ ਸੰਸਕਾਰਾਂ ਦੇ ਵਿਕਾਸ ਲਈ ਅਖਿਲ ਭਾਰਤੀ ‘ਭਾਰਤ ਕੋ ਜਾਨੋਂ’ ਪ੍ਰਤੀਯੋਗਤਾ-2026 ਦਾ ਆਯੋਜਨ ਅੱਜ ਸੋਮਵਾਰ 31 ਅਗਸਤ ਨੂੰ ਕੀਤਾ ਜਾ ਰਿਹਾ ਹੈ। ਇਹ ਪ੍ਰਤੀਯੋਗਤਾ ਪਹਿਲੀ ਵਾਰ ਪੂਰੇ ਭਾਰਤ ਵਿਚ ਇਕੋ ਦਿਨ ਇਕੱਠਿਆਂ ਕਰਵਾਈ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 31-08-2026
ਫ਼ਾਜ਼ਿਲਕਾ, 30 ਅਗਸਤ (ਅਮਰਜੀਤ ਸ਼ਰਮਾ)-ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸਮਾਜ ਸੇਵਾ ਦੇ ਨਾਲ-ਨਾਲ ਵਿਦਿਆਰਥੀਆਂ ਵਿਚ ਨੈਤਿਕ ਕਦਰਾਂ-ਕੀਮਤਾਂ ਅਤੇ ਸੰਸਕਾਰਾਂ ਦੇ ਵਿਕਾਸ ਲਈ ਅਖਿਲ ਭਾਰਤੀ ‘ਭਾਰਤ ਕੋ ਜਾਨੋਂ’ ਪ੍ਰਤੀਯੋਗਤਾ-2026 ਦਾ ਆਯੋਜਨ ਅੱਜ ਸੋਮਵਾਰ 31 ਅਗਸਤ ਨੂੰ ਕੀਤਾ ਜਾ ਰਿਹਾ ਹੈ। ਇਹ ਪ੍ਰਤੀਯੋਗਤਾ ਪਹਿਲੀ ਵਾਰ ਪੂਰੇ ਭਾਰਤ ਵਿਚ ਇਕੋ ਦਿਨ ਇਕੱਠਿਆਂ ਕਰਵਾਈ ਜਾ ਰਹੀ ਹੈ। ਪਰਿਸ਼ਦ ਦੇ ਪ੍ਰਧਾਨ ਅਜੇ ਗੁਪਤਾ ਅਤੇ ਸਕੱਤਰ ਅਸੀਮ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਤੀਯੋਗਤਾ ਨੂੰ ਦੋ ਵਰਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਵਰਗ ਵਿਚ ਛੇਵੀਂ ਤੋਂ ਅੱਠਵੀਂ ਜਮਾਤ ਅਤੇ ਦੂਜੇ ਵਰਗ ਵਿਚ ਨਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀ ਹਿੱਸਾ ਲੈਣਗੇ। ਖ਼ਜ਼ਾਨਚੀ ਰਾਘਵ ਸਚਦੇਵਾ ਅਤੇ ਪ੍ਰਾਂਤਕ ਗਤੀਵਿਧੀ ਕੋਆਰਡੀਨੇਟਰ ਸੰਸਕਾਰ ਵਿਕਟਰ ਛਾਬੜਾ ਨੇ ਦੱਸਿਆ ਕਿ ਇਹ ਪ੍ਰਤੀਯੋਗਤਾ ਕੁੱਲ ਪੰਜ ਪੜਾਵਾਂ ਵਿਚ ਕਰਵਾਈ ਜਾਂਦੀ ਹੈ, ਜਿਸ ਦਾ ਪਹਿਲਾ ਪੜਾਅ ਵੱਖ-ਵੱਖ ਸਕੂਲਾਂ ਵਿਚ ਆਯੋਜਿਤ ਹੋਵੇਗਾ। ਪ੍ਰਾਂਤਕ ਸਲਾਹਕਾਰ ਸ਼੍ਰੀ ਨਿਵਾਸ ਬਿਹਾਨੀ ਅਤੇ ਵਿਜੇ ਗੁਗਲਾਨੀ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਵਿਚ ਫ਼ਾਜ਼ਿਲਕਾ ਦੇ 23 ਵੱਖ-ਵੱਖ ਸਕੂਲਾਂ ਤੋਂ ਲਗਭਗ 4500 ਵਿਦਿਆਰਥੀ ਭਾਗ ਲੈ ਰਹੇ ਹਨ। ਪ੍ਰੋਜੈਕਟ ਇੰਚਾਰਜ ਮਨੀਸ਼ ਡੋਡਾ ਅਤੇ ਸਚਿਨ ਵਲੋਂ ਪਰਿਸ਼ਦ ਦੇ ਮੈਂਬਰਾਂ ਦੀਆਂ ਡਿਊਟੀਆਂ ਵੱਖ-ਵੱਖ ਸਕੂਲਾਂ ਵਿਚ ਲਗਾ ਦਿੱਤੀਆਂ ਗਈਆਂ ਹਨ ਤਾਂ ਜੋ ਪ੍ਰਤੀਯੋਗਤਾ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਬਾਬਾ ਨੰਦ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਸਲਾਨਾ ਗੁਰਮਤਿ ਸਮਾਗਮ ਸੰਪੰਨ ਅਗਲੀ ਖ਼ਬਰ ਫ਼ਾਜ਼ਿਲਕਾ ’ਚ ਨਹਿਰ ’ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
Ad Position 24