ਸੁੰਨੇ ਪਏ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਸੋਨਾ ਕੀਤਾ ਚੋਰੀ
ਅਬੋਹਰ, 30 ਅਗਸਤ (ਵਿਵੇਕ ਹੂੜੀਆ)-ਸਥਾਨਕ ਅਨੰਦ ਨਗਰੀ ਦੀ ਗਲੀ ਨੰਬਰ ਇਕ ਵਿਚ ਬੀਤੀ ਰਾਤ ਚੋਰਾਂ ਨੇ ਇਕ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਪੁਲਿਸ ਪ੍ਰਸ਼ਾਸਨ ਦੀ ਗਸ਼ਤ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਚੋਰਾਂ ਨੇ ਇਕ ਸੁੰਨੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਉੱਥੋਂ ਲਗਭਗ 30 ਤੋਂ 35 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ।
ਅ
ਅਬੋਹਰ ਦੇ ਇਕ ਘਰ ’ਚ ਚੋਰਾਂ ਵਲੋਂ ਚੋਰੀ ਦੌਰਾਨ ਖਿਲਾਰੇ ਗਏ ਸਾਮਾਨ ਦਾ ਦ੍ਰਿਸ਼। ਅਜੀਤ ਤਸਵੀਰ
31-08-2026
ਅਬੋਹਰ, 30 ਅਗਸਤ (ਵਿਵੇਕ ਹੂੜੀਆ)-ਸਥਾਨਕ ਅਨੰਦ ਨਗਰੀ ਦੀ ਗਲੀ ਨੰਬਰ ਇਕ ਵਿਚ ਬੀਤੀ ਰਾਤ ਚੋਰਾਂ ਨੇ ਇਕ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਪੁਲਿਸ ਪ੍ਰਸ਼ਾਸਨ ਦੀ ਗਸ਼ਤ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਚੋਰਾਂ ਨੇ ਇਕ ਸੁੰਨੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਉੱਥੋਂ ਲਗਭਗ 30 ਤੋਂ 35 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਘਟਨਾ ਦੇ ਸਮੇਂ ਪੂਰਾ ਪਰਿਵਾਰ ਤਰਨਤਾਰਨ ਵਿਖੇ ਇਕ ਵਿਆਹ ਸਮਾਗਮ ਵਿਚ ਗਿਆ ਹੋਇਆ ਸੀ। ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਘਰ ਵਿਚ ਕੰਮ ਕਰਨ ਵਾਲੀ ਔਰਤ ਅਤੇ ਪਰਿਵਾਰਕ ਰਿਸ਼ਤੇਦਾਰ ਸਫ਼ਾਈ ਲਈ ਪਹੁੰਚੇ। ਸੂਚਨਾ ਮਿਲਦੇ ਹੀ ਥਾਣਾ ਸਿਟੀ ਨੰਬਰ 1 ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਬੱਸ ਸਟੈਂਡ ਦੇ ਪਿੱਛੇ ਤੂਰ ਹੋਟਲ ਵਾਲੀ ਗਲੀ ਦੇ ਰਹਿਣ ਵਾਲੇ ਹਰਜੀਤ ਸਿੰਘ ਦਾ ਪਰਿਵਾਰ ਪਿਛਲੇ ਦੋ ਦਿਨਾਂ ਤੋਂ ਵਿਆਹ ਸਮਾਗਮ ਲਈ ਤਰਨਤਾਰਨ ਗਿਆ ਹੋਇਆ ਸੀ। ਉਨ੍ਹਾਂ ਨੇ ਘਰ ਨੂੰ ਤਾਲਾ ਲਗਾ ਕੇ ਚਾਬੀ ਗਲੀ ਵਿਚ ਹੀ ਰਹਿੰਦੇ ਆਪਣੇ ਭਰਾ ਦੇ ਘਰ ਦਿੱਤੀ ਹੋਈ ਸੀ। ਅੱਜ ਸਵੇਰੇ ਜਦੋਂ ਹਰਜੀਤ ਸਿੰਘ ਦੀ ਪੋਤੀ ਅਤੇ ਸਫ਼ਾਈ ਕਰਮਚਾਰੀ ਨੇ ਘਰ ਦਾ ਤਾਲਾ ਖੋਲਿ੍ਹਆ ਤਾਂ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਾਰਾ ਸਮਾਨ ਖਿੰਡਿਆ ਪਿਆ ਸੀ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਮੁਹੱਲੇ ਦੇ ਐੱਮ.ਸੀ.ਮੇਹਰ ਚੰਦ ਤਨੇਜਾ ਅਤੇ ਪੁਲਿਸ ਨੂੰ ਦਿੱਤੀ। ਪਰਿਵਾਰ ਮੁਤਾਬਿਕ ਚੋਰਾਂ ਨੇ ਬਾਂਸ ਦੀ ਪੌੜੀ ਜ਼ਰੀਏ ਘਰ ’ਚ ਪ੍ਰਵੇਸ਼ ਕੀਤਾ ਅਤੇ ਅਲਮਾਰੀ ਤੋੜ ਕੇ 15-20 ਡੱਬੀਆਂ ’ਚ ਰੱਖਿਆ ਲਗਭਗ 30-35 ਤੋਲੇ ਸੋਨਾ ਚੋਰੀ ਕਰ ਲਿਆ। ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਰਾਤ ਲਗਭਗ 12:30 ਵਜੇ ਇਕ ਨੌਜਵਾਨ ਪੌੜੀ ਲਗਾ ਕੇ ਅੰਦਰ ਦਾਖ਼ਲ ਹੋਇਆ ਅਤੇ ਮਹਿਜ਼ 25 ਮਿੰਟਾਂ ਵਿਚ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਿਆ। ਚੋਰਾਂ ਨੇ ਜਿਸ ਪੌੜੀ ਦੀ ਵਰਤੋਂ ਕੀਤੀ, ਉਸ ਨੂੰ ਕੱਟ ਕੇ ਸਰੀਏ ਨਾਲ ਜੋੜਿਆ ਗਿਆ ਸੀ, ਜੋ ਬਾਅਦ ਵਿਚ ਨੇੜਲੀ ਗਲੀ ਵਿਚੋਂ ਬਰਾਮਦ ਹੋਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਮਨਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰੇ ਖੰਘਾਲਣੇ ਸ਼ੁਰੂ ਕਰ ਦਿੱਤੇ ਹਨ। ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।