ਬਠਿੰਡਾ, 1 ਜਨਵਰੀ (ਵੀਰਪਾਲ ਸਿੰਘ)-ਸਾਹਿਤ ਜਾਗਿ੍ਤੀ ਸਭਾ ਦੇ ਮੈਂਬਰ ਰੂਪ ਚੰਦ ਸ਼ਰਮਾ ਦੀ ਪਲੇਠੀ ਕਿਤਾਬ ਕਿੱਸਾ 'ਪਾਂਡਵ ਬਨਵਾਸ' 3 ਜਨਵਰੀ 2026 ਨੂੰ ਸਵੇਰੇ 11 ਵਜੇ ਸਥਾਨਕ ਰੈੱਡ ਕਰਾਸ ਭਵਨ ਵਿਖੇ ਲੋਕ ਅਰਪਣ ਕੀਤੀ ਜਾ ਰਹੀ ਹੈ, ਜਿਸ 'ਚ ਸਾਹਿਤ ਜਾਗਿ੍ਤੀ ਸਭਾ ਬਠਿੰਡਾ ਦਾ ਵਿਸ਼ੇਸ਼ ਤੌਰ 'ਤੇ ਸਹਿਯੋਗ ਰਹੇਗਾ | ਪੁਸਤਕ ਸੰਬੰਧੀ ਪੇਪਰ ਲੈਕਚਰਾਰ ਜਸਪਾਲ ਜੱਸੀ ਤੇ ਪ੍ਰੋਫੈਸਰ ਤਰਸੇਮ ਨਰੂਲਾ ਪੜ੍ਹਨਗੇ | ਉਪਰੰਤ ਕਵੀ ਦਰਬਾਰ ਹੋਵੇਗਾ | ਸਮਾਰੋਹ ਦੀਆਂ ਤਿਆਰੀਆਂ ਦੇ ਸੰਬੰਧ ਵਿਚ ਸੱਤਪਾਲ ਮਾਨ, ਸਾਹਿਤ ਜਾਗਿ੍ਤੀ ਸਭਾ ਦੇ ਅਹੁਦੇਦਾਰਾਂ ਸਕੱਤਰ ਗੁਰਵਿੰਦਰ ਸਿੰਘ ਐਡਵੋਕੇਟ, ਖ਼ਜ਼ਾਨਚੀ ਮਨਜੀਤ ਸਿੰਘ ਜੀਤ ਅਤੇ ਸਰਪ੍ਰਸਤ ਜਸਪਾਲ ਜੱਸੀ ਵਲੋਂ ਸਾਂਝੇ ਤੌਰ 'ਤੇ ਮੀਟਿੰਗ ਕੀਤੀ ਗਈ ਅਤੇ ਸਮਾਗਮ ਨੂੰ ਉਸਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਉਂਤਬੰਦੀ ਕੀਤੀ ਗਈ | ਸਮਾਗਮ 'ਚ ਸਾਹਿਤ ਪ੍ਰੇਮੀਆਂ ਨੂੰ ਸ਼ਮੂਲੀਅਤ ਕਰਨ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ |