ਬਠਿੰਡਾ, 1 ਜਨਵਰੀ (ਵਲ੍ਹਾਣ): ਜ਼ਿਲ੍ਹਾ ਪ੍ਰੀਸ਼ਦ ਜ਼ੋਨ ਫੂਸ ਮੰਡੀ ਤੋਂ ਆਮ ਆਦਮੀ ਪਾਰਟੀ ਵਲੋਂ ਚੋਣ ਲੜਨ ਵਾਲੇ 'ਆਪ' ਦੇ ਮਹਿਲਾ ਆਗੂ ਸਿਮਰਜੀਤ ਕੌਰ ਢਿੱਲੋਂ ਧਰਮ-ਪਤਨੀ ਬਲਜੀਤ ਸਿੰਘ ਢਿੱਲੋਂ ਨਰੂਆਣਾ ਨੇ ਫੂਸ ਮੰਡੀ ਜ਼ੋਨ ਵਿਚ ਪੈਂਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਵੋਟਰਾਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਪੰਜਾਬ ਸਰਕਾਰ ਦੀਆਂ ਨਵੀਆਂ ਆ ਰਹੀਆਂ ਸਕੀਮਾਂ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਇਆ | ਢਿੱਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਜ਼ਮੀਨਾਂ ਵਿਚ ਪਾਣੀ ਲਗਾਉਣ ਲਈ ਨਵੇਂ ਖਾਲ ਬਿਲਕੁਲ ਮੁਫ਼ਤ ਬਣਾ ਰਹੀ ਹੈ, ਜਿਨ੍ਹਾਂ ਦਾ ਲਾਭ ਕਿਸਾਨ ਵੀਰ ਉਠਾ ਸਕਦੇ ਹਨ ਅਤੇ ਉਸ ਦੇ ਲਈ ਅਰਜ਼ੀਆਂ ਐਕਸੀਅਨ ਬਠਿੰਡਾ ਨਹਿਰੀ ਮੰਡਲ ਨੂੰ ਲਿਖ ਕੇ ਹਲਕਾ ਇੰਚਾਰਜ ਨੂੰ ਦਿੱਤੀਆਂ ਜਾਣ | ਇਸ ਤੋਂ ਇਲਾਵਾ ਕੁਝ ਦਿਨ੍ਹਾਂ ਤੱਕ ਸਿਹਤ ਬੀਮਾ ਯੋਜਨਾ ਦੇ ਕਾਰਡ ਪੰਜਾਬ ਸਰਕਾਰ ਦੁਆਰਾ ਬਣਾਏ ਜਾ ਰਹੇ ਹਨ, ਜਿਨ੍ਹਾਂ ਨੇ ਇਹ ਕਾਰਡ ਬਣਾਉਣੇ ਹਨ | ਉਨ੍ਹਾਂ ਦੇ ਕਾਰਡ ਬਣਾਉਣ ਦੇ ਫਾਰਮ ਆਪ ਦੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਦੁਆਰਾ ਭਰਾਏ ਜਾਣਗੇ | ਇਸ ਤੋਂ ਇਲਾਵਾ ਸਰਕਾਰ ਦੇ ਕੀਤੇ ਕੰਮਾਂ ਬਾਰੇ ਜਿਵੇਂ ਕਿ ਮੁਫ਼ਤ ਬਿਜਲੀ ਬਿੱਲ, ਮੋਟਰਾਂ ਦੀ ਬਿਜਲੀ ਦਿਨ ਸਮੇਂ, ਬੱਸਾਂ ਦਾ ਕਿਰਾਇਆ ਮੁਫ਼ਤ, 1076 ਦੀ ਸੇਵਾ, ਮੈਰਿਟ ਆਧਾਰਿਤ ਨੌਕਰੀਆਂ, ਐਮਐਲਏ ਦੀ ਇਕ ਪੈਨਸ਼ਨ ਆਦਿ ਵੱਖ-ਵੱਖ ਕੀਤੇ ਕੰਮਾਂ ਬਾਰੇ ਜਾਣੂ ਕਰਵਾਇਆ | ਇਸ ਮੌਕੇ ਉਨ੍ਹਾਂ ਦੇ ਨਾਲ ਲਖਵੀਰ ਸਿੰਘ ਚੇਅਰਮੈਨ ਸੰਗਤ ਮੰਡੀ, ਹਰਦੀਪ ਸਿੰਘ ਭਾਗੂ ਅਤੇ ਹਰਦੇਵ ਸਿੰਘ ਫੁੱਲੋ ਮਿਠੀ ਬਲਾਕ ਪ੍ਰਧਾਨ ਆਦਿ ਵੀ ਸ਼ਾਮਲ ਸਨ |