07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਨਵਜੰਮੇ ਬੱਚੇ ਦੀ ਲਾਸ਼ ਰੇਲਵੇ ਲਾਈਨਾਂ 'ਤੇ ਮਿਲੀ <br/>

Ad Position 21
No active advertisement
ਅਜੀਤ ਡੈਸਕ 03-01-2026
ਬਠਿੰਡਾ, 2 ਜਨਵਰੀ (ਅਵਤਾਰ ਸਿੰਘ ਕੈਂਥ)-ਬਠਿੰਡਾ ਰੇਲਵੇ ਸਟੇਸ਼ਨ 'ਤੇ ਪਾਰਸਲ ਵਿਭਾਗ ਦੇ ਨੇੜੇ ਇਕ ਨਵਜੰਮੇ ਬੱਚੇ ਦੀ ਲਾਸ਼ ਪੱਟੜੀਆਂ 'ਤੇ ਪਈ ਹੈ, ਦੀ ਸੂਚਨਾ ਮਿਲਣ ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਐਂਬੂਲੈਂਸ ਸੇਵਾ ਟੀਮ, ਸੰਦੀਪ ਸਿੰਘ, ਗਿੱਲ ਅਤੇ ਗੌਤਮ ਗੋਇਲ, ਪਲੇਟਫ਼ਾਰਮ ਨੰਬਰ 6 'ਤੇ ਪਹੁੰਚੇ | ਸਹਾਰਾ ਟੀਮ ਨੇ ਬੱਚੇ ਦੀ ਲਾਸ਼ ਬਾਰੇ ਜੀ ਆਰ ਪੀ ਸਟੇਸ਼ਨ ਨੂੰ ਸੂਚਿਤ ਕੀਤਾ | ਜੀ ਆਰ ਪੀ ਅਤੇ ਆਰ ਪੀ ਐਫ ਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਗੌਤਮ ਗੋਇਲ ਨੇ ਦੱਸਿਆ ਕਿ ਨਵਜੰਮੇ ਬੱਚੇ ਦੀ ਲਾਸ਼ ਇਕ ਮੁੰਡੇ ਦੀ ਸੀ, ਜਿਸ ਦੀ ਬਾਂਹ ਅਤੇ ਲੱਤ ਨੂੰ ਕੁੱਤਿਆਂ ਨੇ ਖਾ ਲਿਆ ਸੀ | ਗੌਤਮ ਨੇ ਦੱਸਿਆ ਕਿ ਇਕ ਅਣਪਛਾਤੀ ਮਾਂ ਨੇ ਬੱਚਾ ਇਕ ਅਜਿਹੀ ਜਗ੍ਹਾ 'ਤੇ ਸੁੱਟਿਆ ਤਾਂ ਕਿ ਆਪਣੇ ਪਾਪ ਨੂੰ ਛੁਪਾ ਸਕੇ | ਪੁਲਿਸ ਨੇ ਘਟਨਾ ਦੀ ਜਾਂਚ ਕਰਨ ਉਪਰੰਤ ਬੱਚੇ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ | ਪੁਲਿਸ ਅਣਪਛਾਤੀ ਮਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ 5.76 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਰੇਲਵੇ ਲਾਈਨ ਪਾਰ ਕਰਦੇ ਸਮੇਂ ਨੌਜਵਾਨ ਹੋਇਆ ਗੰਭੀਰ ਜ਼ਖ਼ਮੀ <br/>
Ad Position 24