19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਗੈਸ ਸਿਲੰਡਰ ਦੀ ਸਪਲਾਈ ਮੌਕੇ ਵਸੂਲੀ ਜਾ ਰਹੀ ਹੈ ਵੱਧ ਕੀਮਤ

Ad Position 21
No active advertisement
ਅਜੀਤ ਡੈਸਕ 06-01-2026
ਮਾਨਸਾ, 5 ਜਨਵਰੀ (ਬਾਂਸਲ)- ਅਜੋਕੇ ਜ਼ਮਾਨੇ 'ਚ ਸਾਰਾ ਕਾਰਜ ਆਨਲਾਈਨ ਹੋਣ ਕਰ ਕੇ ਖਪਤਕਾਰ ਗੈਸ ਸਿਲੰਡਰ ਆਨਲਾਈਨ ਹੀ ਬੁੱਕ ਕਰਵਾਉਂਦੇ ਹਨ ਅਤੇ ਗੈਸ ਏਜੰਸੀਆਂ ਦੇ ਕਰਮਚਾਰੀ ਘਰਾਂ 'ਚ ਸਿਲੰਡਰ ਸਪਲਾਈ ਕਰਦੇ ਹਨ | ਦੱਸ ਦੇਈਏ ਕਿ ਬੁਕਿੰਗ ਕਰਵਾਉਣ ਉਪਰੰਤ ਸਪਲਾਈ ਨੂੰ ਲਗਪਗ 2-4 ਦਿਨ ਲੱਗ ਜਾਂਦੇ ਹਨ ਪਰ ਕਈ ਗੈਸ ਏਜੰਸੀਆਂ ਦੇ ਕਰਮਚਾਰੀ ਬੁਕਿੰਗ ਤੋਂ ਬਿਨਾਂ ਹੀ ਲੋਕਾਂ ਨੂੰ ਘਰਾਂ 'ਚ ਸਿਲੰਡਰ ਵੱਧ ਕੀਮਤ 'ਤੇ ਦਿੰਦੇ ਆਮ ਵੇਖੇ ਜਾ ਸਕਦੇ ਹਨ | ਕਈ ਲੋਕਾਂ ਨੂੰ ਆਨਲਾਈਨ ਬੁਕਿੰਗ ਨਹੀਂ ਕਰਵਾਉਣੀ ਆਉਂਦੀ, ਜਿਸ ਕਰ ਕੇ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਲੋਕਾਂ ਦਾ ਆਖਣਾ ਹੈ ਕਿ ਸਰਕਾਰੀ ਰੇਟ ਮੁਤਾਬਿਕ ਹੀ ਗੈਸ ਸਿਲੰਡਰ ਸਪਲਾਈ ਕਰਨੇ ਚਾਹੀਦੇ ਹਨ ਪਰ ਸਪਲਾਈ ਕਰਤਾ ਵੱਧ ਪੈਸੇ ਲੈ ਲੈਂਦੇ ਹਨ | ਇਹ ਵੀ ਵੇਖਣ 'ਚ ਆਇਆ ਹੈ ਕਿ ਸਿਲੰਡਰਾਂ 'ਚ ਵਜ਼ਨ ਮੁਤਾਬਿਕ ਗੈਸ ਵੀ ਘੱਟ ਪਾਈ ਜਾਂਦੀ ਹੈ | ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਸਲੇ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਗੈਸ ਏਜੰਸੀ ਮਾਲਕਾਂ ਵਲੋਂ ਵੀ ਸਖ਼ਤ ਨਿਗਰਾਨੀ ਰੱਖੀ ਜਾਵੇ ਤਾਂ ਜੋ ਲੋਕਾਂ ਦੀ ਹੋ ਰਹੀ ਇਸ ਲੁੱਟ ਨੂੰ ਰੋਕਿਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਤਿੰਨ ਦਿਨਾ ਸਮਾਗਮ 10 ਤੋਂ ਅਗਲੀ ਖ਼ਬਰ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲ 'ਚ ਦਾਖ਼ਲਿਆਂ ਲਈ ਰਜਿਸਟਰੇਸ਼ਨ 20 ਤੱਕ
Ad Position 24