24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਸਾਮਰਾਜਵਾਦ ਦੇ ਹਮਲੇ ਵਿਰੁੱਧ ਲੋਕਾਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ- ਇਨਕਲਾਬੀ ਕੇਂਦਰ

Ad Position 21
No active advertisement
ਅਜੀਤ ਡੈਸਕ 07-01-2026
ਲਹਿਰਾ ਮੁਹੱਬਤ, 6 ਜਨਵਰੀ (ਚਰਨਜੀਤ ਸਿੰਘ): ਇਨਕਲਾਬੀ ਕੇਂਦਰ ਪੰਜਾਬ ਨੇ ਵੈਨੇਜ਼ੁਏਲਾ ਖ਼ਿਲਾਫ਼ ਅਮਰੀਕਾ ਦੀ ਕਾਰਵਾਈ 'ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ | ਪੰਜਾਬ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਪੈੱ੍ਰਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਸ ਦੀ ਪਤਨੀ ਨੂੰ ਜ਼ਬਰੀ ਗਿ੍ਫ਼ਤਾਰ ਕਰਕੇ ਅਮਰੀਕਾ ਲਿਜਾ ਕੇ ਮੁਕੱਦਮਾ ਚਲਾਉਣ ਦਾ ਐਲਾਨ ਕੀਤਾ ਹੈ | ਇਤਿਹਾਸ ਗਵਾਹ ਹੈ ਕਿ ਇਰਾਕ ਦੇ ਰਾਸ਼ਟਰਪਤੀ ਸਦਾਮ ਹੁਸੈਨ ਨੇ ਅਮਰੀਕਾ ਨੂੰ ਆਪਣਾ ਤੇਲ ਕੌਡੀਆਂ ਦੇ ਭਾਅ ਵੇਚਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਸ ਨੰੂ ਉਸ ਦੇ ਹੀ ਮੁਲਕ 'ਚ ਫਾਂਸੀ 'ਤੇ ਚਾੜ੍ਹ ਦਿੱਤਾ ਸੀ | ਅਮਰੀਕਾ ਦੁਨੀਆਂ ਨੂੰ ਦੱਸਣਾ ਚਾਹੁੰਦਾ ਹੈ ਕਿ ਉਹ ਸੰਸਾਰ ਦਾ ਚੌਧਰੀ ਹੈ | ਸੂਬਾ ਆਗੂ ਮੁਖ਼ਤਿਆਰ ਪੂਹਲਾ, ਜਗਜੀਤ ਲਹਿਰਾ ਮੁਹੱਬਤ ਅਤੇ ਜਸਵੰਤ ਜੀਰਖ ਨੇ ਕਿਹਾ ਕਿ ਵੈਨੇਜ਼ੁਏਲਾ ਦਾ ਰਾਸ਼ਟਰਪਤੀ ਕੌਣ ਹੋਵੇ, ਇਸ ਦਾ ਫ਼ੈਸਲਾ ਕਰਨ ਦਾ ਅਧਿਕਾਰ ਸਿਰਫ਼ ਉੱਥੋਂ ਦੇ ਲੋਕਾਂ ਦਾ ਹੈ ਨਾ ਕਿ ਟਰੰਪ ਵਰਗੇ ਸਾਮਰਾਜੀ ਦੈਂਤਾਂ ਅਤੇ ਉਨ੍ਹਾਂ ਦੇ ਪਿੱਠੂਆਂ ਦਾ ਹੈ | ਉਨ੍ਹਾਂ ਕਿਹਾ ਕਿ ਸਾਮਰਾਜ ਖ਼ਿਲਾਫ਼ ਸਾਡੀ ਲੜਾਈ ਸਾਂਝੀ ਹੈ | ਇਸ ਕਰਕੇ ਸਾਂਝੇ ਦੁਸ਼ਮਣ ਅਮਰੀਕੀ ਸਾਮਰਾਜਵਾਦ ਦੇ ਇਸ ਹਮਲੇ ਵਿਰੁੱਧ ਭਾਰਤੀ ਲੋਕਾਂ ਨੂੰ ਵੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ | ਦੁਨੀਆਂ ਭਰ ਦੀਆਂ ਜੰਗ ਵਿਰੋਧੀ ਇਨਸਾਫ਼ ਪਸੰਦ ਤਾਕਤਾਂ ਡੋਨਾਲਡ ਟਰੰਪ ਦੇ ਵੈਨੇਜ਼ੁਏਲਾ ਉੱਤੇ ਕੀਤੇ ਹਮਲੇ ਖ਼ਿਲਾਫ਼ ਸੜਕਾਂ 'ਤੇ ਹਨ | ਦੁਨੀਆਂ ਭਰ ਦੇ ਦੇਸ਼ ਅਮਰੀਕਾ ਦੀ ਇਸ ਕਾਰਵਾਈ ਦਾ ਵੱਡੇ ਪੱਧਰ 'ਤੇ ਵਿਰੋਧ ਕਰ ਰਹੇ ਹਨ ਪਰ ਮੋਦੀ ਸਰਕਾਰ ਇਸ ਖ਼ਿਲਾਫ਼ ਬੋਲਣ ਦੀ ਜੁਰਅਤ ਨਹੀਂ ਦਿਖਾ ਰਹੀ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਇਕੱਤਰਤਾ ਅਗਲੀ ਖ਼ਬਰ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ਵਲੋਂ ਕੇਂਦਰ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਪੁਰਾਣੀ ਮਗਨਰੇਗਾ...
Ad Position 24