24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਇਕੱਤਰਤਾ

Ad Position 21
No active advertisement
ਅਜੀਤ ਡੈਸਕ 07-01-2026
ਬਠਿੰਡਾ, 6 ਜਨਵਰੀ (ਵਲ੍ਹਾਣ)- ਅੱਜ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਆਗਾਮੀ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਸਥਾਨਕ ਊਧਮ ਸਿੰਘ ਨਗਰ ਵਿਖੇ ਵਾਰਡ ਨੰ. 27 ਦੇ ਵਸ਼ਿੰਦਿਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਵਾਰਡ ਦੇ ਸਮੂਹ ਪਤਵੰਤਿਆਂ ਨੇ ਭਰਵੀਂ ਸ਼ਮੂਲੀਅਤ ਕਰਦਿਆਂ ਆਉਣ ਵਾਲੇ ਸਮੇਂ ਵਿਚ ਪਾਰਟੀ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਵਚਨਬੱਧਤਾ ਪ੍ਰਗਟਾਈ¢ ਇਸ ਮੌਕੇ ਨਿਗਮ ਚੋਣਾਂ ਸਬੰਧੀ ਅਤੇ ਪਾਰਟੀ ਬੂਥ ਵਾਈਜ ਤਕੜਾ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ¢ ਬਲਤੇਜ ਸਿੰਘ ਦੀ ਅਗਵਾਈ ਵਿਚ ਉਮੀਦਵਾਰ ਦੀ ਚੋਣ ਕਰਕੇ ਆਉਣ ਵਾਲੀ ਰਣਨੀਤੀ ਤੈਅ ਕਰਨ ਦੀ ਜ਼ਿੰਮੇਵਾਰੀ ਲਾਈ ਗਈ ਹੈ¢ਇਸ ਮੌਕੇ ਪਾਰਟੀ ਦੇ ਬੁਲਾਰੇ ਤੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਭੋਲਾ ਸਿੰਘ ਗਿੱਲ ਪੱਤੀ ਨੇ ਸਮੂਹ ਬਠਿੰਡਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਦੇਖ-ਪਰਖ਼ ਲਿਆ ਹੈ, ਪਰ ਇਸ ਵਾਰ ਵੋਟਾਂ ਦਾ ਇਸਤੇਮਾਲ ਸੋਚ ਸਮਝ ਕੇ ਕਰਨ ਤਾਂ ਕਿ ਆਉਣ ਵਾਲੇ ਪੰਜ ਸਾਲ ਲਈ ਸਾਡੀ ਖ਼ਾਤਰ ਲੜਾਈ ਲੜਨ ਵਾਲਿਆਂ ਨੂੰ ਹੀ ਚੁਣਕੇ ਭੇਜਿਆ ਜਾਵੇ¢ ਗਿੱਲ ਪੱਤੀ ਨੇ ਸ਼ਾਮਲ ਹੋਣ ਵਾਲੇ ਸਾਥੀਆਂ ਨੂੰ ਜੀ ਆਇਆਂ ਕਹਿੰਦਿਆਂ ਪਾਰਟੀ ਵਿਚ ਸਨਮਾਨ ਦੇਣ ਦਾ ਵੀ ਐਲਾਨ ਕੀਤਾ¢ ਇਸ ਦੌਰਾਨ ਸੁਖਮਨਦੀਪ ਸਿੰਘ ਸਿੱਧੂ ਦਿਹਾਤੀ ਜ਼ਿਲ੍ਹਾ ਪ੍ਰਧਾਨ, ਬਿਕਰਮ ਸਿੰਘ ਧਿੰਗੜ ਸਰਕਲ ਜਥੇਦਾਰ, ਰਾਜਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਸੇਵਕ ਸਿੰਘ ਚਹਿਲ, ਰਮਨਦੀਪ ਸਿੰਘ, ਬਲਤੇਜ ਸਿੰਘ ਟਿਵਾਣਾ (ਸਾਰੇ ਸਰਕਲ ਜਥੇਦਾਰ), ਦੀਵਾਨ ਸਿੰਘ ਡਿੱਖ, ਕਿਰਪਾਲ ਸਿੰਘ, ਗੁਰਜੰਟ ਸਿੰਘ ਬਹਿਮਣ ਦੀਵਾਨਾ, ਕੁਲਬੀਰ ਸਿੰਘ ਬਰਾੜ, ਕਰਨਲ ਰਜਿੰਦਰ ਸਿੰਘ, ਬਰਜਿੰਦਰ ਸਿੰਘ ਮਾਨ, ਰਾਜਪਾਲ ਸਿੰਘ ਸਿੱਧੂ, ਗੁਰਮੇਲ ਸਿੰਘ, ਜ਼ਿਲੇ੍ਹਦਾਰ ਅਜਮੇਰ ਸਿੰਘ, ਦੇਵ ਸਿੰਘ, ਸੰਪੂਰਨ ਸਿੰਘ, ਗੁਰਚਰਨ ਸਿੰਘ, ਨਿਰਮਲਪ੍ਰੀਤ ਸਿੰਘ, ਅਜੈਬ ਸਿੰਘ ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ¢
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਥਰਮਲ ਪਲਾਂਟ ਸਮੇਤ ਪਾਵਰਕਾਮ ਦੀਆਂ ਜ਼ਮੀਨਾਂ ਨੂੰ ਵੇਚਣ ਖ਼ਿਲਾਫ਼ ਰੋਸ ਮੁਜ਼ਾਹਰਾ ਪੰਜਾਬ ਪਾਵਰ ਸੈਕਟਰ ਨਾਲ ਸਬੰ... ਅਗਲੀ ਖ਼ਬਰ ਸਾਮਰਾਜਵਾਦ ਦੇ ਹਮਲੇ ਵਿਰੁੱਧ ਲੋਕਾਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ- ਇਨਕਲਾਬੀ ਕੇਂਦਰ
Ad Position 24