19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਰਾਮਪੁਰਾ ਫੂਲ ਵਿਖੇ 21-22 ਫਰਵਰੀ ਨੂੰ ਲੱਗੇਗਾ ਪੁਸਤਕ ਮੇਲਾ

Ad Position 21
No active advertisement
ਅਜੀਤ ਡੈਸਕ 02-02-2026
ਰਾਮਪੁਰਾ ਫੂਲ, 1 ਫਰਵਰੀ (ਹੇਮੰਤ ਕੁਮਾਰ ਸ਼ਰਮਾ)- ਰਾਮਪੁਰਾ ਫੂਲ ਵਿਚ ਪੁਸਤਕ ਪ੍ਰੇਮੀਆਂ ਵਲੋਂ ਬੱਚਿਆਂ ਅਤੇ ਨੌਜਵਾਨਾਂ ਨੂੰ ਪੁਸਤਕਾਂ ਨਾਲ ਜੋੜਨ ਅਤੇ ਸਹੀ ਦਿਸ਼ਾ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ 21 ਅਤੇ 22 ਫਰਵਰੀ ਨੂੰ ਇਕ ਵਿਸ਼ਾਲ ਪੁਸਤਕ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ¢ ਇਹ ਪੁਸਤਕ ਮੇਲਾ ਪੁਨਰਜੋਤੀ ਆਈ ਹਸਪਤਾਲ ਦੇ ਨਾਲ ਲੱਗਦੇ ਪੀ ਡਬਲਿਯੂ ਡੀ ਮੈਦਾਨ ਵਿਚ ਲਗਾਇਆ ਜਾਵੇਗਾ¢ ਇਸ ਸਬੰਧੀ ਇਲਾਕੇ ਦੇ ਪੁਸਤਕ ਪ੍ਰੇਮੀਆਂ ਦੀ ਇਕੱਤਰਤਾ ਬ੍ਰਾਹਮਣ ਸਭਾ ਮੰਦਿਰ ਦੇ ਹਾਲ ਵਿਚ ਹੋਈ ਜਿਸ ਵਿਚ ਪੁਸਤਕ ਮੇਲੇ ਦੀ ਵਿਉਂਤਬੰਦੀ ਅਤੇ ਰੂਪ ਰੇਖਾ ਤੈਅ ਕੀਤੀ ਗਈ¢ ਇਸ ਮੌਕੇ ਸੁਖਰਾਜ, ਵਰਿੰਦਰ ਦੀਵਾਨਾ ਅਤੇ ਜੰਟਾ ਸਿੰਘ ਨੇ ਕਿਹਾ ਕਿ ਮਾੜਾ ਸੱਭਿਆਚਾਰ ਅਤੇ ਨਸ਼ੇ ਬੱਚਿਆਂ ਤੇ ਨੌਜਵਾਨਾਂ ਨੂੰ ਗਲਤ ਰਾਹਾਂ ਵੱਲ ਧੱਕ ਰਹੇ ਹਨ ਜਿਸ ਦੇ ਮੱਦੇਨਜ਼ਰ ਪੁਸਤਕ ਮੇਲਾ ਇਕ ਸਿਹਤਮੰਦ ਅਤੇ ਸਕਾਰਾਤਮਿਕ ਵਿਕਲਪ ਸਾਬਤ ਹੋਵੇਗਾ¢ ਉਨ੍ਹਾਂ ਦੱਸਿਆ ਕਿ ਇਸ ਮੇਲੇ ਦÏਰਾਨ ਨਾਟਕ, ਭਾਸ਼ਣ, ਕਵੀ ਦਰਬਾਰ, ਵਿਚਾਰ-ਚਰਚਾ, ਰੂਬਰੂ ਪ੍ਰੋਗਰਾਮ, ਪੁਸਤਕ ਅਤੇ ਚਿੱਤਰ ਪ੍ਰਦਰਸ਼ਨੀਆਂ ਕਰਵਾਈਆਂ ਜਾਣਗੀਆਂ¢ ਉਨ੍ਹਾਂ ਅੱਗੇ ਦੱਸਿਆ ਕਿ ਬੱਚਿਆਂ ਅਤੇ ਵਿਦਿਆਰਥੀਆਂ ਲਈ ਸੁੰਦਰ ਲਿਖਾਈ ਵਰਕਸ਼ਾਪ, ਸੁੰਦਰ ਲਿਖਾਈ ਮੁਕਾਬਲੇ, ਸ਼ਬਦ-ਜੋੜ, ਵਿਆਕਰਣ ਸੰਬੰਧੀ ਜਾਣਕਾਰੀਆਂ ਅਤੇ ਹੋਰ ਕਈ ਰਚਨਾਤਮਿਕ ਗਤੀਵਿਧੀਆਂ ਮੇਲੇ ਦਾ ਹਿੱਸਾ ਹੋਣਗੀਆਂ¢ ਇਸ ਮੌਕੇ ਹਰਪ੍ਰੀਤ ਸ਼ਰਮਾ, ਸੁਖਮੰਦਰ ਸਿੰਘ ਪਿੱਥੋ, ਮਨਜੋਤ ਸਿੱਧੂ ਜਿਉਂਦ, ਹਰਵਿੰਦਰ ਸਿੰਘ ਭੈਣੀ, ਜਗਤਾਰ ਸਿੰਘ ਭੁੱਲਰ, ਬਲਵੀਰ ਸਿੰਘ ਜੇਠੂਕੇ, ਜਗਦੀਪ ਕੁਮਾਰ, ਦਰਸ਼ਨ ਸਿੰਘ ਮੰਡੀ ਕਲਾਂ ਆਦਿ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਮਾਊਾਟ ਲਿਟਰਾ ਜ਼ੀ ਸਕੂਲ ਵਿਖੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ ਅਗਲੀ ਖ਼ਬਰ ਰਜਵਾਹੇ ਵਿਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
Ad Position 24