18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸੰਗਤ ਮੰਡੀ ਵਿਖੇ ਮੇਨ ਬਾਜ਼ਾਰ ਦੀ ਸੜਕ ਦਾ ਆਰ.ਸੀ.ਸੀ. ਨਿਰਮਾਣ ਕਾਰਜ ਸ਼ੁਰੂ

ਸੰਗਤ ਮੰਡੀ, 18 ਸਤੰਬਰ (ਅੰਮ੍ਰਿਤ ਸ਼ਰਮਾ)- ਸੰਗਤ ਮੰਡੀ ਵਿਖੇ ਮੇਨ ਬਾਜ਼ਾਰ ‘ਚ ਲੰਮੇ ਸਮੇਂ ਤੋਂ ਖੜ੍ਹਦੇ ਬਰਸਾਤੀ ਪਾਣੀ ਦੀ ਚੱਲ ਰਹੀ ਸਮੱਸਿਆ ਦੇ ਹੱਲ ਲਈ ਜ਼ਰੂਰੀ ਕਦਮ ਚੁੱਕਦਿਆਂ ਆਰਸੀਸੀ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਗਈ ਹੈ। ਅੱਜ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਅਤੇ ਨਗਰ ਕੌਂਸਲ ਸੰਗਤ ਦੇ ਪ੍ਰਧਾਨ ਰਾਹੁਲ ਗੋਇਲ ਵੱਲੋਂ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 19-09-2026
ਸੰਗਤ ਮੰਡੀ, 18 ਸਤੰਬਰ (ਅੰਮ੍ਰਿਤ ਸ਼ਰਮਾ)- ਸੰਗਤ ਮੰਡੀ ਵਿਖੇ ਮੇਨ ਬਾਜ਼ਾਰ ‘ਚ ਲੰਮੇ ਸਮੇਂ ਤੋਂ ਖੜ੍ਹਦੇ ਬਰਸਾਤੀ ਪਾਣੀ ਦੀ ਚੱਲ ਰਹੀ ਸਮੱਸਿਆ ਦੇ ਹੱਲ ਲਈ ਜ਼ਰੂਰੀ ਕਦਮ ਚੁੱਕਦਿਆਂ ਆਰਸੀਸੀ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਗਈ ਹੈ। ਅੱਜ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਅਤੇ ਨਗਰ ਕੌਂਸਲ ਸੰਗਤ ਦੇ ਪ੍ਰਧਾਨ ਰਾਹੁਲ ਗੋਇਲ ਵੱਲੋਂ ਕੀਤਾ ਗਿਆ। ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਮੇਨ ਬਾਜ਼ਾਰ ਦੀ ਸੜਕ ਮੰਡੀ ਦੇ ਵਸਨੀਕਾਂ, ਦੁਕਾਨਦਾਰਾਂ ਅਤੇ ਰਾਹਗੀਰਾਂ ਲਈ ਬਹੁਤ ਮਹੱਤਵਪੂਰਨ ਹੈ। ਸੜਕ ਦੇ ਨਿਰਮਾਣ ਨਾਲ ਜਿੱਥੇ ਆਵਾਜਾਈ ਨੂੰ ਸੁਚਾਰੂ ਬਣਾਉਣ ਵਿਚ ਮਦਦ ਮਿਲੇਗੀ, ਉੱਥੇ ਬਾਜ਼ਾਰ ਵਿਚ ਆਉਣ ਵਾਲੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਵੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਸੜਕ ਦਾ ਨਿਰਮਾਣ ਮਿਆਰੀ ਢੰਗ ਨਾਲ ਕਰਵਾਉਣ ਅਤੇ ਕੰਮ ਨੂੰ ਸਮੇਂ ਸਿਰ ਮੁਕੰਮਲ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਮੌਕੇ ਮੰਡੀ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਵਿਚ ਵੀ ਖ਼ੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਲੋਕਾਂ ਨੇ ਸੜਕ ਦੇ ਨਿਰਮਾਣ ਕਾਰਜ ਨੂੰ ਲੈ ਕੇ ਆਪਣੀ ਤਸੱਲੀ ਪ੍ਰਗਟ ਕਰਦਿਆਂ ਉਮੀਦ ਜਤਾਈ ਕਿ ਇਸ ਨਾਲ ਬਾਜ਼ਾਰ ਦੀ ਆਵਾਜਾਈ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਿਚ ਕਾਫ਼ੀ ਹੱਦ ਤੱਕ ਕਮੀ ਆਵੇਗੀ ਅਤੇ ਮੇਨ ਬਾਜ਼ਾਰ ‘ਚ ਲੰਮੇ ਸਮੇਂ ਤੋਂ ਖੜ੍ਹਦੇ ਬਰਸਾਤੀ ਪਾਣੀ ਦੀ ਚੱਲ ਰਹੀ ਸਮੱਸਿਆ ਦਾ ਵੀ ਹੱਲ ਹੋ ਸਕੇਗਾ। ਇਸ ਮੌਕੇ ਮੈਡਮ ਜਸਪ੍ਰੀਤ ਕੌਰ ਜੇ.ਈ., ਰਣਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਚਿਮਨ ਲਾਲ ਕੌਂਸਲਰ, ਰਾਕੇਸ਼ ਕੇਸ਼ੀ ਕੌਂਸਲਰ, ਮਨਜਗ ਮੀਤ ਸਿੰਘ ਕੌਂਸਲਰ, ਸੁਰਿੰਦਰ ਕੁਮਾਰ ਛਿੰਦੀ, ਸੁਰਿੰਦਰ ਕੁਮਾਰ ਨੀਟੂ, ਮਨੋਜ ਕੁਮਾਰ ਗੁੱਡੂ ਭਾਈ, ਪ੍ਰੇਮ ਕੁਮਾਰ ਗਾਂਧੀ, ਵਿਜੈ ਕੁਮਾਰ ਕਾਲਾ, ਸੰਦੀਪ ਸੋਨੀ, ਜੀਵਨ ਕੁਮਾਰ ਸ਼ਰਮਾ, ਅਮਿਤ ਸ਼ਰਮਾ, ਗੁਰਲਾਲ ਗੋਰਾ, ਰਾਜੇਸ਼ ਕੁਮਾਰ ਕਾਕਾ, ਰਾਜਕੁਮਾਰ ਰਾਜੂ, ਰੌਸ਼ਨ ਲਾਲ ਗੋਲਾ, ਅਸ਼ੋਕ ਕੁਮਾਰ ਗੱਗੂ, ਲੱਕੀ ਚੌਧਰੀ, ਅਸ਼ੋਕ ਕੁਮਾਰ ਛੋਟਾ, ਦੀਪਕ ਗੋਇਲ, ਕਾਜੂ ਪ੍ਰਜਾਪਤ ਸਮੇਤ ਵੱਡੀ ਗਿਣਤੀ ਵਿਚ ਮੰਡੀ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 22 ਸਤੰਬਰ ਤੋਂ ਪਨਬੱਸ-ਪੀ.ਆਰ.ਟੀ.ਸੀ. ਦਾ ਅਣਮਿਥੇ ਸਮੇਂ ਲਈ ਚੱਕਾ ਜਾਮ ਦਾ ਐਲਾਨ ਅਗਲੀ ਖ਼ਬਰ ਗੁਰਥੜੀ ਦੀ ਬਹੁਮੰਤਵੀ ਸਹਿਕਾਰੀ ਸਭਾ ਦੇ ਸਰਬਸੰਮਤੀ ਨਾਲ ਪ੍ਰਧਾਨ ਬਣੇ ਬਿੰਦਰ ਸਿੰਘ
Ad Position 24