ਰਾਮਾਂ ਮੰਡੀ, 1 ਫਰਵਰੀ (ਤਰਸੇਮ ਸਿੰਗਲਾ)- ਸਥਾਨਕ ਸ਼ਾਸਤਰੀ ਨਗਰ ਵੱਲੋਂ ਜਗਤ ਗੁਰੂ ਰਵਿਦਾਸ ਜੀ ਦੀ ਜੈਅੰਤੀ ਦੇ ਸਬੰਧ ਵਿਚ ਅੱਜ ਆਰੀਆ ਹਾਈ ਸਕੂਲ ਰਾਮਸਰਾ ਰੋਡ ਦੇ ਨਜ਼ਦੀਕ ਕੀਰਤਨ ਅਤੇ ਲੰਗਰ ਦਾ ਆਯੋਜਨ ਕੀਤਾ ਗਿਆ¢ ਇਸ ਦÏਰਾਨ ਰਾਗੀ ਭਾਈ ਗਰੀਬ ਸਿੰਘ ਦਾਸ ਦੇ ਜੱਥੇ ਨੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ¢ ਆਯੋਜਕਾਂ ਵਲੋਂ ਰਾਗੀ ਜੱਥੇ ਅਤੇ ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਹੈੱਡ ਗ੍ਰੰਥੀ ਬਾਬਾ ਕਰਮਜੀਤ ਸਿੰਘ ਨੂੰ ਸਿਰੋਪਾਉ ਦਿੱਤੇ ਗਏ¢ ਇਸ ਮÏਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ¢ ਇਸ ਮੌਕੇ ਮੁਹੱਲੇ ਦੀਆਂ ਆਮ ਸੰਗਤਾਂ ਤੋਂ ਇਲਾਵਾ ਆਯੋਜਕ ਵਿਜੇਪਾਲ, ਕਾਂਸ਼ੀ ਰਾਮ, ਮਿੱਠੂ ਰਾਮ, ਸੰਤ ਰਾਮ, ਛੋਟੂ ਰਾਮ, ਮਲਕੀਤ ਸਿੰਘ, ਰਜਿੰਦਰ, ਵਿੱਕੀ ਰਾਮ ਖਿੱਚੀ, ਜਗਮਾਲ, ਨਰਾਇਣ, ਬਲਵਿੰਦਰ ਬੂਟਾ, ਕਿਸ਼ੋਰ ਚੰਦ, ਪਰਮਾਨੰਦ, ਗੱਜੂ ਬਾਗੜੀ, ਜਸਵੰਤ ਸਿੰਘ ਅਤੇ ਰੀਸ਼ੂ ਗਰਗ, ਪ੍ਰਸ਼ੋਤਮ ਦਾਸ ਮਿੱਤਲ, ਅਮਨਕਾਂਤ ਚੱਠਾ ਜ਼ਿਲ੍ਹਾ ਸਕੱਤਰ ਦੇਹਾਤੀ ਭਾਜਪਾ, ਨਿਰਮਲ ਸ਼ਰਮਾ, ਸੋਹਨ ਸਿੰਘ ਦਰਜ਼ੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ¢