ਰਾਮਾ ਮੰਡੀ, 2 ਫਰਵਰੀ (ਗੁਰਪ੍ਰੀਤ ਸਿੰਘ ਅਰੋੜਾ)- ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਸੀ ਐਸ ਆਰ, ਪਹਲ ਤਹਿਤ ਐਚਪੀਸੀਐਲ-ਮਿੱਤਲ ਐਨਰਜੀ ਲਿਮਟਿਡ ਵਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਜੱਜਲ ਦੇ ਹੋਨਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪਾਂ ਅਤੇ ਟੈਬਲੈਟ ਵੰਡੇ ਗਏ¢ ਇਹ ਸਮਾਗਮ ਵਿਸ਼ਵਮੋਹਨ ਪ੍ਰਸਾਦ ਡੀਜੀਐਮ, ਹਰਦੀਪ ਸਿੰਘ ਡਿਪਟੀ ਮੈਨੇਜਰ, ਨਵਨੀਤ ਸਿੰਘ, ਸਕੂਲ ਪਿ੍ੰਸੀਪਲ, ਸਕੂਲ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿਚ ਆਯੋਜਿਤ ਕੀਤਾ ਗਿਆ¢ ਇਸ ਮੌਕੇ 'ਤੇ ਸੰਬੋਧਨ ਕਰਦੇ ਹੋਏ ਵਿਸ਼ਵਮੋਹਨ ਪ੍ਰਸਾਦ, ਡੀ.ਜੀ.ਐਮ.ਨੇ ਕਿਹਾ, ਕਿ ਸਿੱਖਿਆ ਇੱਕ ਤਰੱਕੀਸ਼ੀਲ ਸਮਾਜ ਦੀ ਮਜ਼ਬੂਤ ਨੀਂਹ ਹੈ¢ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀਆਂ ਸੀ ਐਸ ਆਰ ਪਹਿਲਾਂ ਰਾਹੀਂ ਅਸੀਂ ਵਿਦਿਆਰਥੀਆਂ ਨੂੰ ਡਿਜੀਟਲ ਸਾਧਨ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਦਾ ਉਦੇਸ਼ ਰੱਖਦੇ ਹਾਂ, ਤਾਂ ਜੋ ਉਹ ਆਪਣੇ ਸ਼ੈਖਸ਼ਣਿਕ ਲਕਸ਼ ਪ੍ਰਾਪਤ ਕਰ ਸਕਣ ਅਤੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾ ਸਕਣ¢ ਸਕੂਲ ਪਿ੍ੰਸੀਪਲ ਨਵਨੀਤ ਸਿੰਘ ਨੇ ਕਿਹਾ, ਕਿ ਇਹ ਪਹਲ ਖ਼ਾਸ ਕਰਕੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਲਈ ਬਹੁਤ ਲਾਭਕਾਰੀ ਸਾਬਤ ਹੋਵੇਗੀ¢ ਐਚ.ਐਮ.ਈ.ਐਲ. ਵਲੋਂ ਦਿੱਤੀ ਗਈ ਸਹਾਇਤਾ ਨਾਲ ਵਿਦਿਆਰਥੀਆਂ ਦਾ ਆਤਮ-ਵਿਸ਼ਵਾਸ ਵਧੇਗਾ ਅਤੇ ਉਹ ਉੱਚ ਸਿੱਖਿਆ ਵੱਲ ਪ੍ਰੇਰਿਤ ਹੋਣਗੇ¢ 'ਸਕਾਲਰਸ਼ਿਪਾਂ ਅਤੇ ਟੈਬਲੈਟ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਖ਼ੁਸ਼ੀ ਜ਼ਾਹਿਰ ਕੀਤੀ ਅਤੇ ਆਪਣੀ ਮਿਹਨਤ ਅਤੇ ਅਕਾਦਮਿਕ ਉਤਕ੍ਰਿਸ਼ਟਤਾ ਨੂੰ ਮਾਨਤਾ ਦੇਣ ਲਈ ਧੰਨਵਾਦ ਕੀਤਾ¢ ਇਹ ਪਹਲ ਸਮਾਵੇਸ਼ੀ ਵਿਕਾਸ, ਗੁਣਵੱਤਾ ਪੂਰਨ ਸਿੱਖਿਆ ਅਤੇ ਸਮੁਦਾਇਕ ਵਿਕਾਸ ਪ੍ਰਤੀ ਐਚ.ਐਮ.ਈ.ਐਲ. ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ¢