05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਆਦੇਸ਼ ਇੰਸਟੀਚਿਊਟ ’ਚ ਦੂਜੀ ਨੋਰਥ ਜ਼ੋਨਲ ਕੰਪ੍ਰਿਹੈਂਸਿਵ ਕੈਟਰੇਕਟ ਕਾਨਫਰੰਸ 2026 ਦਾ ਸਫਲ ਆਯੋਜਨ

ਬਠਿੰਡਾ, 5 ਅਕਤੂਬਰ (ਅ. ਬ.)

Ad Position 21
No active advertisement
ਅਜੀਤ ਡੈਸਕ 06-10-2026
ਬਠਿੰਡਾ, 5 ਅਕਤੂਬਰ (ਅ.ਬ.)- ਡਾ. ਐਚ.ਐਸ. ਗਿੱਲ (ਚਾਂਸਲਰ, ਆਦੇਸ਼ ਯੂਨੀਵਰਸਿਟੀ)ਅਤੇ ਡਾ. ਗੁਰਪ੍ਰੀਤ ਸਿੰਘ ਗਿੱਲ (ਮੈਡੀਕਲ ਸੁਪਰਡੈਂਟ-ਐਡਮਿਨ) ਦੀ ਅਗਵਾਈ ਹੇਠ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ, ਬਠਿੰਡਾ ਦੇ ਅੱਖਾਂ ਦੇ ਵਿਭਾਗ ਵਲੋਂ ਦੂਜੀ ਨੋਰਥ ਜ਼ੋਨਲ ਕੰਪ੍ਰਿਹੈਂਸਿਵ ਕੈਟਰੇਕਟ ਕਾਨਫਰੰਸ 2026 ਦਾ ਸਫ਼ਲ ਆਯੋਜਨ 3 ਅਤੇ 4 ਅਕਤੂਬਰ ਨੂੰ ਅਦੇਸ਼ ਯੂਨੀਵਰਸਿਟੀ ਬਠਿੰਡਾ ਵਿਖੇ ਕੀਤਾ ਗਿਆ। ਕਾਨਫਰੰਸ ਦੌਰਾਨ ਡਾ. ਐੱਚ.ਐੱਸ. ਗਿੱਲ (ਚਾਂਸਲਰ, ਆਦੇਸ਼ ਯੂਨੀਵਰਸਿਟੀ), ਕਮਲਦੀਪ ਕੌਰ ਗਿੱਲ (ਜਨਰਲ ਸੈਕਟਰੀ, ਆਦੇਸ਼ ਫਾਊਂਡੇਸ਼ਨ), ਕਰਨਲ ਜਗਦੇਵ ਸਿੰਘ (ਵਾਈਸ-ਚਾਂਸਲਰ, ਆਦੇਸ਼ ਯੂਨੀਵਰਸਿਟੀ), ਡਾ. ਪ੍ਰਮੋਦ ਕੁਮਾਰ ਗੋਇਲ (ਪ੍ਰਿੰਸੀਪਲ, ਏ.ਆਈ.ਐਮ.ਐਸ.ਆਰ), ਡਾ. ਸੰਦੀਪ ਕੁਲਾਰ (ਵਾਈਸ-ਪ੍ਰਿੰਸੀਪਲ,ਏ.ਆਈ.ਐਮ.ਐਸ.ਆਰ), ਡਾ. ਹਰੀਜੋਤ ਭੱਠਲ (ਡਿਪਟੀ ਮੈਡੀਕਲ ਸੁਪੇਰਿੰਟੈਂਡੈਂਟ), ਡਾ. ਰਾਜਵਿੰਦਰ ਕੌਰ (ਪ੍ਰੋਫੈਸਰ ਅਤੇ ਮੁਖੀ, ਅੱਖਾਂ ਦਾ ਵਿਭਾਗ) ਅਤੇ ਹੋਰ ਪਤਵੰਤਿਆਂ ਵਲੋਂ ਜੋਤੀ ਜਗਾਉਣ ਦੀ ਰਸਮ ਅਦਾ ਕੀਤੀ ਗਈ। ਇਹ ਅਕਾਦਮਿਕ ਕਾਨਫਰੰਸ ਇੰਟਰਨੈਸ਼ਨਲ ਸੋਸਾਇਟੀ ਆਫ ਮੈਨੂਅਲ ਸਮਾਲ ਇਨਸਿਜ਼ਨ ਕੈਟਰੇਕਟ ਸਰਜਨਜ਼, ਪੰਜਾਬ ਓਫਥੈਲਮੋਲੋਜੀਕਲ ਸੋਸਾਇਟੀ, ਬਠਿੰਡਾ ਓਫਥੈਲਮੋਲੋਜੀਕਲ ਸੋਸਾਇਟੀ ਅਤੇ ਇੰਟਰਨੈਸ਼ਨਲ ਸੋਸਾਇਟੀ ਆਫ ਮੈਨੂਅਲ ਸਮਾਲ ਇਨਸਿਜ਼ਨ ਕੈਟਰੇਕਟ ਸਰਜਨਜ਼- ਪੰਜਾਬ ਚੈਪਟਰ ਦੇ ਸਹਿਯੋਗ ਨਾਲ ਕਰਵਾਈ ਗਈ। ਕਾਨਫਰੰਸ ’ਚ ਖੇਤਰ ਦੇ ਪ੍ਰਸਿੱਧ ਨੇਤਰ ਮਾਹਿਰਾਂ, ਸਰਜਨਾਂ, ਅਧਿਆਪਕਾਂ, ਪੋਸਟਗ੍ਰੈਜੂਏਟ ਵਿਦਿਆਰਥੀਆਂ ਅਤੇ ਨੌਜਵਾਨ ਨੇਤਰ ਚਿਕਿਤਸਕਾਂ ਨੇ ਭਾਗ ਲਿਆ । ਕਾਨਫਰੰਸ ਦੇ ਮੁੱਖ ਮਹਿਮਾਨ ਪਦਮਸ਼੍ਰੀ ਡਾ. ਜਗਤ ਰਾਮ, ਸਾਬਕਾ ਡਾਇਰੈਕਟਰ, ਪੀ.ਜੀ.ਆਈ.ਚੰਡੀਗੜ੍ਹ ਸਨ । ਡਾ. ਮੀਨਾਕਸ਼ੀ ਸਿੰਗਲਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ਼ ਬਲਾਈਂਡਨੈੱਸਸਮੇਤ ਕਈ ਪਤਵੰਤੇ ਮਹਿਮਾਨ ਵੀ ਹਾਜ਼ਰ ਰਹੇ। ਵਿਗਿਆਨਕ ਪ੍ਰੋਗਰਾਮ ’ਚ ਕੈਟਰੇਕਟ ਸਰਜਰੀ, ਪੋਸਟਗ੍ਰੈਜੂਏਟ ਸਿਖਲਾਈ ਅਤੇ ਆਧੁਨਿਕ ਨੇਤਰ ਚਿਕਿਤਸਾ ਉੱਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। MSICS, ਫੈਕੋਇਮਲਸੀਫਿਕੇਸ਼ਨ, ਜਟਿਲ ਕੈਟਰੇਕਟ ਸਰਜਰੀ, ਏ.ਆਈ.ਓ.ਐੱਸ ਪ੍ਰੈਗਸ਼ਾਲਾ, ਪੀ.ਜੀ. ਪਾਵਰਪਰੇਪ ਅਤੇ ਕਲੀਨਿਕਲ ਕੇਸ ਵਿਚਾਰ-ਵਟਾਂਦਰੇ ਦੇ ਨਾਲ ਫ੍ਰੀ ਪੇਪਰ, ਪੋਸ ਟਰ, ਫੋਟੋ ਅਤੇ ਵੀਡੀਓ ਮੁਕਾਬਲੇ ਵੀ ਕਰਵਾਏ ਗਏ। ਕਾਨਫਰੰਸ ਦਾ ਵਿਸ਼ੇਸ਼ ਆਕਰਸ਼ਣ “ਟੀਚਰ ਆਫ਼ ਟੂਮਾਰੋ” ਪ੍ਰੋਗਰਾਮ ਰਿਹਾ। ਇਸ ਦੀ ਅਗਵਾਈ ਪ੍ਰੈਗਰਾਮ ਡਾਇਰੈਕਟਰ ਡਾ. ਅਰਵਿੰਦ ਮੋਰਿਆ ਅਤੇ ਕੋਰਸ ਡਾਇਰੈਕਟਰ ਡਾ. ਰਾਜਵਿੰਦਰ ਕੌਰ ਨੇ ਕੀਤੀ । ਪਦਮਸ੍ਰੀ ਡਾ. ਜਗਤ ਰਾਮ ਨੇ ਆਪਣੇ ਪ੍ਰੇਰਣਾਦਾਇਕ ਸੰਬੋਧਨ ਵਿੱਚ ਪੀ.ਜੀ.ਆਈ.ਚੰਡੀਗੜ੍ਹ ਵਿਖੇ ਆਪਣੇ ਚਿਕਿਤਸਕ ਸਫ਼ਰ ਅਤੇ ਬਾਲ ਨੇਤਰ ਚਿਕਿਤਸਾ ਦੇ ਤਜਰਬੇ ਸਾਂਝੇ ਕੀਤੇ। ਅਧਿਆਪਨ ਅਤੇ ਮਾਰਗਦਰਸ਼ਨ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ISMSICS ਵਲੋਂ ਉਨ੍ਹਾਂ ਨੂੰ “ਟੀਚਰ ਆਫ਼ ਟੀਚਰ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ।ਕੈਟਰੇਕਟ ਸਰਜਰੀ ’ਚ ਸ਼ਾਨਦਾਰ ਸੇਵਾ ਅਤੇ ਸਮਰਪਣ ਲਈ ਧਾਲੀਵਾਲ ਐਵਾਰਡ ਡਾ. ਰਣਜੀਤ ਧਾਲੀਵਾਲ ਵਲੋਂ ਡਾ. ਨੀਤਾ ਡੋਡਵਾਡ ਨੂੰ ਪ੍ਰਦਾਨ ਕੀਤਾ ਗਿਆ। ਸਮਾਗਮ ਦਾ ਸਮਾਪਨ ਡਾ.ਰਿਤੇਸ਼ ਸਿੰਗਲਾ (ਪ੍ਰੋਫੈਸਰ),ਡਾ.ਪ੍ਰਿਅੰਕਾ ਗੁਪਤਾ (ਪ੍ਰੋਫੈਸਰ) ਅਤੇ ਡਾ. ਪ੍ਰਿਅੰਕਾ ਦਹੀਆ (ਸਹਾਇਕ ਪ੍ਰੋਫੈਸਰ) ਵਲੋਂ ਅਤੇ ਰਾਸ਼ਟਰੀ ਗੀਤ ਨਾਲ ਹੋਇਆ ।
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਸਾਬਕਾ ਸਰਪੰਚ ਦੇ ਕਤਲ ਦਾ- ਪਤਨੀ ਨਾਲ ਨਾਜਾਇਜ਼ ਸੰਬੰਧਾਂ ਦੇ ਸ਼ੱਕ ’ ਚ ਕੀਤਾ ਸੀ ਸਾਬਕਾ ਸਰਪੰਚ ਦਾ ਕਤਲ ਅਗਲੀ ਖ਼ਬਰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ’ਚ ਅਦਾਲਤ ਵਲੋਂ ਇਕ ਬਰੀ
Ad Position 24