ਬਾਲਿਆਂਵਾਲੀ, 2 ਫ਼ਰਵਰੀ (ਕੁਲਦੀਪ ਮਤਵਾਲਾ)-ਹਲਕਾ ਮੌੜ ਦੇ ਖੇਤਰ 'ਚ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਪਰਿਵਾਰ ਵਜੋਂ ਜਾਣੇ ਜਾਂਦੇ ਸੰਦੀਪ ਸਿੰਘ ਬਾਠ ਸੀਨੀਅਰ ਮੀਤ ਪ੍ਰਧਾਨ ਬਠਿੰਡਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਗੁਰਚਰਨ ਸਿੰਘ ਬਾਠ ਦਾ ਅਚਾਨਕ ਦਿਹਾਂਤ ਹੋ ਗਿਆ | ਇਸ ਦੁੱਖ ਦੀ ਘੜੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ (ਹਲਕਾ ਇੰਚਾਰਜ ਮੌੜ) ਵਲੋਂ ਸੰਦੀਪ ਸਿੰਘ ਅਤੇ ਸਮੂਹ ਬਾਠ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਗੁਰਚਰਨ ਸਿੰਘ ਬਾਠ ਚੜ੍ਹਦੀ ਕਲਾ 'ਚ ਰਹਿਣ ਵਾਲੇ ਇਨਸਾਨ ਸਨ ਤੇ ਉਨ੍ਹਾਂ ਦੇ ਅਚਾਨਕ ਅਕਾਲ ਚਲਾਣੇ ਦੇ ਨਾਲ ਬਾਠ ਪਰਿਵਾਰ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਦੁੱਖ ਦੀ ਘੜੀ 'ਚ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਜਗਸੀਰ ਸਿੰਘ ਕਲਿਆਣ, ਭੋਲਾ ਸਿੰਘ ਮਾਨ ਸਾਬਕਾ ਮੈਂਬਰ ਬਲਾਕ ਸੰਮਤੀ, ਨੰਬਰਦਾਰ ਅਮਨਦੀਪ ਸਿੰਘ ਸਰਕਲ ਪ੍ਰਧਾਨ, ਜਸਵੀਰ ਜੌੜਾ ਪ੍ਰਧਾਨ ਹਲਕਾ ਮੌੜ, ਚੇਅਰਮੈਨ ਸੁਖਜਿੰਦਰ ਪੱਪਾ, ਅਮਰਾ ਸਿੰਘ ਨੰਬਰਦਾਰ, ਸਤਪਾਲ ਸਿੰਘ ਢੱਡੇ, ਜਥੇਦਾਰ ਹਰਦਿਆਲ ਸਿੰਘ ਮਿੱਠੂ ਚਾਉਕੇ, ਪ੍ਰਧਾਨ ਬਲਵੀਰ ਸਿੰਘਚਾਉਕੇ, ਕੁਲਦੀਪ ਸਿੰਘ ਮੰਡੀ ਕਲਾਂ, ਪ੍ਰਧਾਨ ਧੰਨਾ ਸਿੰਘ ਕੋਟੜਾ,ਪ੍ਰਧਾਨ ਬਲਜੀਤ ਸਿੰਘ ਕੋਟੜਾ, ਨੰਬਰਦਾਰ ਬੂਟਾ ਸਿੰਘ ਝੰਡੂਕੇ, ਜੱਜ ਸਿੰਘ ਢਿੱਲੋਂ ਝੰਡੂਕੇ, ਪ੍ਰਧਾਨ ਜਗਮੇਲ ਸਿੰਘ ਭੂੰਦੜ, ਪ੍ਰਧਾਨ ਦਰਸ਼ਨ ਸਿੰਘ ਮਾਨ ਰਾਮਨਿਵਾਸ, ਜਥੇ: ਸੁਰਜੀਤ ਸਿੰਘ, ਪ੍ਰਧਾਨ ਜਸਵਿੰਦਰ ਸਿੰਘ, ਕੁਲਵੰਤ ਰਾਮ, ਬਲਜਿੰਦਰ ਸਿੰਘ ਬਰਾੜ, ਤਰਸੇਮ ਲਾਡੀ ਡਿੱਖ, ਜਗਦੀਪ ਸਿੰਘ ਡਿੱਖ, ਜੱਜ ਸ਼ਰਮਾ ਡਿੱਖ, ਨਾਜ਼ਰ ਸਿੰਘ ਸੂਚ, ਜਗਦੇਵ ਸਿੰਘ ਦੇਵ, ਹਰਜਿੰਦਰ ਸਿੰਘ ਸੂਚ, ਭੁਪਿੰਦਰ ਸਿੰਘ ਸਾਬਕਾ ਪੰਚ, ਜਸਪਾਲ ਸਿੰਘ ਸੂਚ ਆਦਿ ਅਕਾਲੀ ਆਗੂਆਂ ਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਹਲਕੇ ਦੇ ਕਲੱਬਾਂ ਤੇ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |