ਬਠਿੰਡਾ, 2 ਫਰਵਰੀ (ਅਵਤਾਰ ਸਿੰਘ ਕੈਂਥ)-ਪੰਜਾਬ ਰਾਜ ਪਾਵਰ ਕਾਰਪੋਰੋਸ਼ਨ ਲਿਮ: ਦੇ ਸਹਾਇਕ ਇੰਜੀਨੀਅਰ ਵੰਡ ਉਪ ਮੰਡਲ ਟੈਕਨੀਕਲ-1, ਇੰਜ: ਸੰਦੀਪ ਕੁਮਾਰ ਗਰਗ ਨਿਗਰਾਨ ਇੰਜੀਨੀਅਰ ਅਤੇ ਇੰਜ: ਪ੍ਰਵੀਨ ਕੁਮਾਰ ਸਹਾਇਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 132 ਕੇ ਵੀ ਗਰਿੱਡ ਸਬ ਸਟੇਸ਼ਨ ਆਈ. ਜੀ. ਸੀ. ਬਠਿੰਡਾ ਤੋਂ ਚੱਲਦੇ 11 ਕੇ.ਵੀ.ਆਈ.ਜੀ.ਸੀ. ਫੀਡਰ ਦੀ ਜਰੂਰੀ ਮੁਰੰਮਤ ਕਾਰਨ ਅੱਜ 3 ਫਰਵਰੀ ਨੂੰ ਸਵੇਰੇ 11 ਵਜੇ ਤੋਂ 1 ਵਜੇ ਤੱਕ ਇਸ ਸ਼ੱਟ ਡਾਊਨ ਦੌਰਾਨ ਫੈਕਟਰੀਆਂ ਈ-1 ਤੋਂ ਈ-62, ਐਫ-1 ਤੋਂ ਐਫ-48, ਡੀ-14 ਤੋਂ ਡੀ-27, ਬੀ-13, ਪੀ.ਪੀ.ਿਾੲੰਡਸਟਟਰੀ, ਭਾਰਤ ਗੈਸ, ਡਿਸਪੋਜਲ ਦਾ ਟਿ੍ਬਿਊਨ ਅਤੇ ਪੰਜਾਬ ਕੇਸਰੀ ਦੇ ਆਸ-ਪਾਸ ਦੇ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ | ਇਸ ਤੋਂ ਇਲਾਵਾ 132 ਕੇਵੀ ਗਰਿੱਡ ਸਬ ਸਟੇਸਨ ਆਈ.ਜੀ.ਸੀ. ਤੋਂ ਚੱਲਦੇ 11 ਕੇ ਵੀ ਮਾਨਸਾ ਰੋਡ ਫੀਡਰ ਦੀ ਜ਼ਰੂਰੀ ਮੁਰੰਮਤ ਦੌਰਾਨ ਮਤੀਦਾਸ ਨਗਰ, ਜੋਗਾ ਨਗਰ, ਨਛੱਤਰ ਨਗਰ, ਐਚ. ਬੀ. ਐਨ. ਹੋਟਲ ਅਤੇ ਕਲੋਨੀ, ਸਿਲਵਰ ਸਿਟੀ ਕਲੋਨੀ, ਮੇਨ ਰੋਡ ਅਤੇ ਆਸ-ਪਾਸ ਦੇ ਇਲਾਕੇ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ |