10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਮਹਿੰਗਾਈ ਕਾਰਨ ਘਾਟੇ ਦਾ ਧੰਦਾ ਸਾਬਤ ਹੋ ਰਿਹਾ ਹੈ ਡੇਅਰੀ ਫਾਰਮਿੰਗ ਦਾ ਧੰਦਾ- ਪਿ੍ੰਸੀਪਲ ਡਾ. ਸ਼ਰਮਾ

Ad Position 21
No active advertisement
ਅਜੀਤ ਡੈਸਕ 22-02-2026
ਸੰਗਤ ਮੰਡੀ, 21 ਫਰਵਰੀ (ਸੁਖਤੇਜ ਧਾਲੀਵਾਲ)- ਨਿੱਤ ਦਿਨ ਵੱਧ ਰਹੀ ਮਹਿੰਗਾਈ ਕਾਰਨ ਪਸ਼ੂ ਪਾਲਣ ਦਾ ਧੰਦਾ ਜ਼ਿਆਦਾ ਮੁਨਾਫ਼ੇ ਵਾਲਾ ਨਹੀਂ ਰਿਹਾ¢ ਭਾਵੇਂ ਕਿ ਸਰਕਾਰਾਂ ਵਲੋਂ ਇਸ ਧੰਦੇ ਨੂੰ ਸਹਾਇਕ ਧੰਦੇ ਵਜੋਂ ਪ੍ਰਫੁੱਲਿਤ ਕਰਨ ਦੀ ਹਰ ਪੱਧਰ 'ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰੰਤੂ ਫਿਰ ਵੀ ਗਾਵਾਂ ਅਤੇ ਮੱਝਾਂ ਦੀਆਂ ਵਧ ਰਹੀਆਂ ਕੀਮਤਾਂ ਅਤੇ ਦੁੱਧ ਦੀਆਂ ਕੀਮਤਾਂ ਘੱਟ ਹੋਣ ਕਰਕੇ ਜ਼ਿਆਦਾਤਰ ਪਸ਼ੂ ਪਾਲਕ ਆਰਥਿਕ ਤੰਗੀ ਨਾਲ ਜੂਝ ਰਹੇ ਹਨ¢ ਘਰੇਲੂ ਪੱਧਰ 'ਤੇ ਵੀ ਪਸ਼ੂ ਪਾਲਣ ਦਾ ਧੰਦਾ ਖ਼ਤਮ ਹੋਣ ਕਿਨਾਰੇ ਆ ਖੜ੍ਹਾ ਹੈ ਕਿਉਂਕਿ ਇੱਕ ਦੋ ਦੁਧਾਰੂ ਪਸ਼ੂ ਰੱਖਣ ਵਾਲੇ ਪਰਿਵਾਰ ਵੀ ਹਰੇ ਚਾਰੇ ਦੀ ਘਾਟ ਅਤੇ ਵਧ ਰਹੇ ਭਾਅ ਕਾਰਨ ਪਸ਼ੂ ਰੱਖਣ ਤੋਂ ਗੁਰੇਜ਼ ਕਰਨ ਲੱਗੇ ਹਨ, ਜਿਸ ਕਰਕੇ ਪਿੰਡਾਂ ਵਿਚੋਂ ਦਿਨੋਂ-ਦਿਨੀਂ ਦੁੱਧ ਗ਼ਾਇਬ ਹੁੰਦਾ ਜਾ ਰਿਹਾ ਹੈ¢ ਮਹਿੰਗਾਈ ਦੀ ਮਾਰ ਝੱਲ ਰਹੇ ਪਸ਼ੂ ਪਾਲਣ ਦੇ ਧੰਦੇ ਸਬੰਧੀ ਗੱਲਬਾਤ ਕਰਦਿਆਂ ਪਿ੍ੰਸੀਪਲ ਡਾਕਟਰ ਸ਼ਰਮਾ ਨੇ ਦੱਸਿਆ ਕਿ ਪਸ਼ੂ ਪਾਲਣਾ ਆਮ ਲੋਕਾਂ ਦੇ ਘਰਾਂ ਵਿਚੋਂ ਗਾਇਬ ਹੋ ਕੇ ਵੱਡੇ-ਵੱਡੇ ਫਾਰਮਾਂ ਦਾ ਰੂਪ ਧਾਰਨ ਕਰਨ ਲੱਗ ਪਿਆ ਹੈ¢ ਜੇਕਰ ਸੁੱਕੇ ਚਾਰੇ ਦੀ ਗੱਲ ਕਰੀਏ ਉਹ ਵੀ ਆਮ ਪਸ਼ੂ ਪਾਲਕਾਂ ਦੇ ਵਸੋਂ ਬਾਹਰ ਹੁੰਦਾ ਜਾ ਰਿਹਾ ਹੈ¢ ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਦੇ ਧੰਦੇ ਨੂੰ ਬਚਾਉਣ ਲਈ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ¢ ਡਾਕਟਰ ਬਿਮਲ ਸ਼ਰਮਾ ਨੇ ਕਿਹਾ ਕਿ ਆਮ ਵੇਖਣ ਵਿਚ ਆਇਆ ਹੈ ਕਿ ਪਸ਼ੂ ਪਾਲਕ ਖ਼ੁਰਾਕ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਪਸ਼ੂਆਂ ਨੂੰ ਖ਼ੁਰਾਕ ਨਹੀਂ ਪਾਉਂਦੇ ਅਤੇ ਨਾ ਹੀ ਧਾਤਾਂ ਦਾ ਚੂਰਾ ਪਾਉਂਦੇ ਹਨ ਜਿਸ ਕਰਕੇ ਪਸ਼ੂ ਨਵੇਂ ਦੁੱਧ ਨਹੀਂ ਹੁੰਦੇ ਅਤੇ ਉਨ੍ਹਾਂ ਨੂੰ ਆਵਾਰਾ ਛੱਡ ਦਿੱਤਾ ਜਾਂਦਾ ਹੈ ਜਿਸ ਵਿਚ ਬਹੁ ਗਿਣਤੀ ਵਿਚ ਗਾਵਾਂ ਹੁੰਦੀਆਂ ਹਨ¢ ਜੇਕਰ ਸਰਕਾਰ ਪਸ਼ੂਆਂ ਦੀ ਖ਼ੁਰਾਕ ਘੱਟ ਭਾਅ ਤੇ ਪਸ਼ੂ ਪਾਲਕਾਂ ਨੂੰ ਮੁਹੱਈਆ ਕਰਵਾਉਣ ਦਾ ਪ੍ਰਬੰਧ ਕਰੇ ਤਾਂ ਦੁੱਧ ਦੀ ਘਟ ਰਹੀ ਪੈਦਾਵਾਰ ਅਤੇ ਵਧ ਰਹੀ ਮੰਗ ਵਿਚਕਾਰਲਾ ਫ਼ਰਕ ਦੂਰ ਕੀਤਾ ਜਾ ਸਕਦਾ ਹੈ ਅਤੇ ਸੜਕ ਕਿਨਾਰੇ ਹਾਦਸਿਆਂ ਦਾ ਕਾਰਨ ਬਣਨ ਰਹੇ ਪਸ਼ੂਆਂ ਨੂੰ ਵੀ ਘਟਾਇਆ ਜਾ ਸਕਦਾ ਹੈ¢
Ad Position 22
No active advertisement
ਪਿਛਲੀ ਖ਼ਬਰ ਫ਼ਰਜ਼ੀ ਰਜਿਸਟਰੀ ਕਰਵਾਉਣ ਦੇ ਦੋਸ਼ਾਂ ਹੇਠ ਪੰਜਾਂ ਖਿਲਾਫ ਕੇਸ ਦਰਜ <br/> ਅਗਲੀ ਖ਼ਬਰ ਪ੍ਰਧਾਨ ਮੰਤਰੀ ਤੋਂ ਦੇਸ਼ ਅਤੇ ਮੁੱਖ ਮੰਤਰੀ ਤੋਂ ਪੰਜਾਬ ਬਚਾਉਣ ਦੀ ਲੋੜ-ਗੁਰਕੀਰਤ ਸਿੰਘ ਕੋਟਲੀ
Ad Position 24