ਬਰੇਟਾ, 21 ਫਰਵਰੀ (ਪਾਲ ਸਿੰਘ ਮੰਡੇਰ)- ਨੇੜਲੇ ਪਿੰਡ ਖੁਡਾਲ ਕਲਾਂ ਵਿਖੇ ਗਰੀਬ ਪਰਿਵਾਰ ਦੇ ਘਰ 'ਚ ਗੈਸ ਸਿਲੰਡਰ 'ਚੋਂ ਗੈਸ ਰਿਸਣ ਕਾਰਨ ਅੱਗ ਲੱਗ ਗਈ ਜਦਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਪਿੰਡ ਵਾਸੀ ਮੌਕੇ 'ਤੇ ਪਹੁੰਚੇ ਤੇ ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਵੱਡਾ ਹਾਦਸਾ ਹੋਣੋਂ ਟਲ ਗਿਆ | ਜਾਣਕਾਰੀ ਅਨੁਸਾਰ ਪੀੜਤ ਸਤਵੀਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਦੀ ਦੁਪਹਿਰ ਚਾਹ ਬਣਾਉਣ ਸਮੇਂ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ ਅਤੇ ਕਮਰੇ 'ਚ ਪਿਆ ਕੀਮਤੀ ਸਮਾਨ ਐਲ. ਸੀ. ਡੀ., ਇਨਵਰਟਰ, ਫ਼ਰਿਜ ਅਤੇ ਕੱਪੜੇ ਸੜ ਗਏ | ਪੀੜਤ ਨੇ ਕਿਹਾ ਕਿ ਰੌਲਾ ਪਾਉਣ 'ਤੇ ਗੁਆਂਢੀ ਆ ਗਏ, ਜਿਨ੍ਹਾਂ ਨੇ ਮਿੱਟੀ ਅਤੇ ਪਾਣੀ ਨਾਲ ਅੱਗ 'ਤੇ ਕਾਬੂ ਪਾਇਆ |