11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਅਕਾਲੀ ਦਲ ਦੀ ਸਰਕਾਰ ਬਣਨ 'ਤੇ ਪੰਜਾਬ ਦੇ ਲੋਕਾਂ ਦੇ ਚਾਅ ਪੂਰੇ ਕੀਤੇ ਜਾਣਗੇ -ਮਲੂਕਾ

Ad Position 21
No active advertisement
ਕਸਬਾ ਭਾਈਰੂਪਾ ਵਿਖੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ | ਤਸਵੀਰ: ਵਰਿੰਦਰ ਲੱਕੀ <br/> 22-02-2026
ਭਾਈਰੂਪਾ, 21 ਫਰਵਰੀ (ਵਰਿੰਦਰ ਲੱਕੀ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਸੂਬੇ ਭਰ 'ਚ ਸ਼ੁਰੂ ਕੀਤੀਆਂ ਗਈਆਂ 'ਪੰਜਾਬ ਬਚਾਓ' ਰੈਲੀਆਂ ਦੀ ਲੜੀ ਤਹਿਤ 28 ਫਰਵਰੀ ਨੂੰ ਕਸਬਾ ਭਾਈਰੂਪਾ ਦੇ ਅਨਾਜ ਮੰਡੀ 'ਚ ਹੋਣ ਵਾਲੀ ਹਲਕਾ ਰਾਮਪੁਰਾ ਫੂਲ ਦੀ ਰੈਲੀ ਦੀਆਂ ਤਿਆਰੀਆਂ ਦੇ ਸਬੰਧ 'ਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਅੱਜ ਕਸਬਾ ਭਾਈਰੂਪਾ ਵਿਖੇ ਇਕ ਮੀਟਿੰਗ ਕੀਤੀ ਗਈ, ਜਿਸ 'ਚ ਵੱਡੀ ਗਿਣਤੀ 'ਚ ਪਾਰਟੀ ਵਰਕਰ ਤੇ ਆਗੂਆਂ ਨੇ ਸ਼ਮੂਲੀਅਤ ਕੀਤੀ | ਇਸ ਤੋਂ ਪਹਿਲਾਂ ਜ਼ੋਨ ਬੁਰਜ਼ ਗਿੱਲ ਤੋਂ ਵੱਡੀ ਲੀਡ ਨਾਲ ਜੇਤੂ ਹੋ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣੇ ਡਾਕਟਰ ਜਸਪਾਲ ਸਿੰਘ ਦਿਆਲਪੁਰਾ ਨੇ ਲੋਕਾਂ ਦਾ ਧੰਨਵਾਦ ਕੀਤਾ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਜਥੇਦਾਰ ਸਤਨਾਮ ਸਿੰਘ ਭਾਈਰੂਪਾ ਨੇ ਅਕਾਲੀ ਇਤਿਹਾਸ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ | ਇਸ ਮੌਕੇ ਸੰਬੋਧਨ ਕਰਦੇ ਹੋਏ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਪਰਾਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੀਤੀਆਂ ਜਾ ਰਹੀਆਂ ਰੈਲੀਆਂ 'ਚ ਹੋ ਰਹੇ ਰਿਕਾਰਡ ਇਕੱਠਾਂ ਨੇ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਹੁਣ ਪੂਰੀ ਤਰ੍ਹਾਂ ਪੰਜਾਬ ਦੀ ਵਾਂਗਡੋਰ ਸ਼ੋ੍ਰਮਣੀ ਅਕਾਲੀ ਦਲ ਦੇ ਹੱਥ ਸੌਂਪਣ ਨੂੰ ਤਿਆਰ ਹਨ | ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਲੋਕਾਂ ਦੇ ਚਾਅ ਪੂਰੇ ਕੀਤੇ ਜਾਣਗੇ | ਉਨ੍ਹਾਂ ਆਪ 'ਤੇ ਵਰ੍ਹਦਿਆਂ ਕਿਹਾ ਕਿ ਆਪ ਸਰਕਾਰ ਨੇ ਆਪਣੇ ਚਾਰ ਸਾਲਾਂ ਦੇ ਕਾਰਜਕਾਲ 'ਚ ਹੀ ਇਨ੍ਹਾਂ ਕਰਜ਼ਾ ਚੁੱਕ ਲਿਆ ਹੈ ਜਿਨ੍ਹਾਂ ਕਿ ਹੁਣ ਤੱਕ ਦੀਆਂ ਸਮੁੱਚੀਆਂ ਸਰਕਾਰਾਂ ਨੇ ਵੀ ਨਹੀਂ ਚੁੱਕਿਆ ਸੀ | ਇਸ ਮੌਕੇ ਸਾਬਕਾ ਅੰਤਿ੍ੰਗ ਕਮੇਟੀ ਮੈਂਬਰ ਜਥੇ: ਸਤਨਾਮ ਸਿੰਘ ਭਾਈਰੂਪਾ, ਡਾ: ਜਸਪਾਲ ਸਿੰਘ ਦਿਆਲਪੁਰਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਲਖਵੀਰ ਸਿੰਘ ਜਵੰਧਾ ਪ੍ਰਧਾਨ ਨਗਰ ਪੰਚਾਇਤ, ਗੁਰਮੇਲ ਸਿੰਘ ਮੇਲੀ ਸਾਬਕਾ ਪ੍ਰਧਾਨ, ਕੌਰ ਸਿੰਘ ਜਵੰਧਾ ਸੀਨੀਅਰ ਅਕਾਲੀ ਆਗੂ, ਬਲਜਿੰਦਰ ਸਿੰਘ ਬਗੀਚਾ, ਮੱਲ ਸਿੰਘ ਮੁੱਟੇ ਕੌਂਸਲਰ, ਹਰਵਿੰਦਰ ਸਿੰਘ ਡੀ. ਸੀ., ਦਰਸ਼ਨ ਸਿੰਘ ਮੰਡੇਰ, ਜਗਤਾਰ ਸਿੰਘ ਜਵੰਧਾ, ਦਰਸ਼ਨ ਸਿੰਘ ਸਾ: ਸਰਪੰਚ, ਹਰਬੰਸ ਸਿੰਘ ਕਾਂਗੜੀਆ, ਮਲਕੀਤ ਸਿੰਘ ਮੰਡੇਰ, ਬਚਿੱਤਰ ਸਿੰਘ ਨੰਬਰਦਾਰ, ਕੁਲਦੀਪ ਸਿੰਘ ਚੇਲਾ, ਸੰਦੀਪ ਸਿੰਘ ਜਵੰਧਾ, ਬਿੱਟੂ ਚੋਪੜਾ, ਦੇਸਪਾਲ ਜਰਗਰ, ਸ਼ਾਮ ਸਿੰਘ ਜੰਡੂ, ਸ਼ਿੰਦਾ ਮੰਡੇਰ ਸਰਪੰਚ, ਕਰਨੈਲ ਸਿੰਘ ਸਾ: ਸਰਪੰਚ, ਗੁਰਨੈਬ ਸਿੰਘ ਨੈਬੀ, ਗੁਰਮੇਲ ਸਿੰਘ ਵਿਰਦੀ, ਰਾਜਵੀਰ ਸਿੰਘ ਮੁੱਟੇ, ਗੁਰਤੇਜ ਸਿੰਘ ਜਵੰਧਾ, ਨੱਥਾ ਸਿੰਘ ਭੁੱਲਰ, ਭਰਭੂਰ ਸਿੰਘ ਪ੍ਰਦੇਸੀ, ਕੂਪ ਸਿੰਘ ਜਵੰਧਾ, ਨਿਰਮਲ ਸਿੰਘ ਕੈਨੇਡਾ, ਕੁਲਵੰਤ ਸਿੰਘ ਸਾ. ਡਾਇਰੈਕਟਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੋਂ ਦੋ ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਗੁਰੂ ਨਾਨਕ ਕਾਲਜ 'ਚ ਕਾਨੂੰਨੀ ਸਾਖਰਤਾ ਸੰਬੰਧੀ ਪ੍ਰੋਗਰਾਮ ਕਰਵਾਇਆ
Ad Position 24