12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪੁਸਤਕ ਮੇਲੇ ਨੇ ਲੋਕਾਂ ਦਾ ਧਿਆਨ ਖਿੱਚਿਆ, ਪਹਿਲੇ ਦਿਨ ਮਿਲਿਆ ਭਰਵਾਂ ਹੁੰਗਾਰਾ <br/>

Ad Position 21
No active advertisement
ਅਜੀਤ ਡੈਸਕ 22-02-2026
ਰਾਮਪੁਰਾ ਫੂਲ, 21 ਫਰਵਰੀ (ਹੇਮੰਤ ਕੁਮਾਰ ਸ਼ਰਮਾ): ਮਾਲਵੇ ਦੇ ਪੁਸਤਕ ਪ੍ਰੇਮੀਆਂ ਵਲੋਂ ਰਾਮਪੁਰਾ ਫੂਲ ਵਿਖੇ ਲਗਾਇਆ ਗਿਆ ਦੋ ਦਿਨਾਂ ਪੁਸਤਕ ਮੇਲਾ ਸਾਹਿੱਤ ਜਗਤ ਵਿਚ ਮਹਾਂ ਕੁੰਭ ਵਰਗਾ ਰੂਪ ਧਾਰਨ ਕਰ ਰਿਹਾ ਹੈ | ਪਹਿਲੇ ਦਿਨ ਦੇ ਮੁੱਖ ਸੈਸ਼ਨ ਵਿਚ ਯੂਨੀਵਰਸਿਟੀ (ਜੇ.ਐੱਨ.ਯੂ) ਯੂਨੀ: ਦਿੱਲੀ ਦੇ ਪ੍ਰਸਿੱਧ ਵਿਦਵਾਨ ਡਾ. ਚਮਨ ਲਾਲ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਸ਼ਹੀਦ ਭਗਤ ਸਿੰਘ ਦੇ ਜੀਵਨ 'ਤੇ ਆਪਣੀਆਂ ਕਿਤਾਬਾਂ ਨੂੰ ਦੁਨੀਆਂ ਲਈ ਵੱਡੀ ਦੇਣ ਵਜੋਂ ਜ਼ਿਕਰ ਕੀਤਾ ਅਤੇ ਮਾਤ ਭਾਸ਼ਾ (ਪੰਜਾਬੀ) ਨੂੰ ਸਭ ਤੋਂ ਅਹਿਮ ਦੱਸਿਆ | ਮੇਲੇ ਦਾ ਪਹਿਲਾ ਦਿਨ ਸਥਾਨਕ ਸਮਰੱਥ ਕਵੀ ਸਤੀ ਕੁਮਾਰ ਨੂੰ ਸਮਰਪਿਤ ਰਿਹਾ | ਇਲਾਕੇ ਦੇ ਮਾਣਮੱਤੇ ਗੁਰਬਚਨ ਸਿੰਘ ਭੁੱਲਰ ਨੂੰ ਵੀ ਸਨਮਾਨਿਤ ਕੀਤਾ ਗਿਆ | ਸਮਾਗਮ ਦਾ ਉਦਘਾਟਨ ਐੱਸ.ਡੀ.ਐੱਮ ਗੁਰਕਿਰਨਦੀਪ ਸਿੰਘ, ਫਤਿਹ ਗਰੁੱਪ ਦੇ ਚੇਅਰਮੈਨ ਐੱਸ.ਐੱਸ. ਸਿੰਘ ਚੱਠਾ, ਅਸ਼ਵਨੀ ਸਰਾਫ ਅਤੇ ਸ਼ਿਵ ਬਾਂਸਲ ਨੇ ਕੀਤਾ | ਮੇਲਾ ਪ੍ਰਬੰਧਕ ਵਰਿੰਦਰ ਦੀਵਾਨਾ ਨੇ ਸਵਾਗਤੀ ਸ਼ਬਦ ਬੋਲੇ | ਪ੍ਰਸਿੱਧ ਲੇਖਕ ਬੂਟਾ ਸਿੰਘ ਚੌਹਾਨ (ਗ਼ਜ਼ਲਗੋ, ਕਹਾਣੀਕਾਰ, ਨਾਵਲਕਾਰ ਅਤੇ ਅਨੁਵਾਦਕ) ਨੇ ਨਿੱਜੀ ਤਜਰਬੇ ਸਾਂਝੇ ਕੀਤੇ | ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਜਸਬੀਰ ਅÏਲਖ (ਸੇਵਾਮੁਕਤ ਡਿਪਟੀ ਡਾਇਰੈਕਟਰ, ਸਿਹਤ ਵਿਭਾਗ) ਨੇ ਕੀਤੀ | ਸਕੂਲੀ ਬੱਚਿਆਂ ਦੇ ਪ੍ਰੋਗਰਾਮ ਅਤੇ ਕਵੀ ਦਰਬਾਰ ਵੀ ਸਾਹਿੱਤ ਪ੍ਰੇਮੀਆਂ ਲਈ ਆਕਰਸ਼ਣ ਦਾ ਕੇਂਦਰ ਬਣੇ | ਇਹ ਮੇਲਾ ਨਾ ਸਿਰਫ਼ ਕਿਤਾਬਾਂ ਦੀ ਖ਼ਰੀਦੋ-ਫ਼ਰੋਖ਼ਤ ਤੱਕ ਸੀਮਤ ਰਿਹਾ ਸਗੋਂ ਸਾਹਿੱਤ, ਸੱਭਿਆਚਾਰ ਅਤੇ ਸਮਾਜਿਕ ਜਾਗਰੂਕਤਾ ਦਾ ਭਰਪੂਰ ਮੰਚ ਬਣ ਗਿਆ | ਇਸ ਮੌਕੇ ਜਗਦੀਪ ਸ਼ਰਮਾ, ਸੁਖਰਾਜ ਮੰਡੀ ਕਲਾਂ, ਵਰੁਣ ਦੁੱਗਲ, ਰੌਬੀ ਬਰਾੜ , ਗੁਰਭਜਨ ਢਿੱਲੋਂ, ਮਾਸਟਰ ਸੁਰਿੰਦਰ ਖੋਖਰ, ਭੀਮ ਸੈਨ ਤਰਕ, ਯਸ਼ਪਾਲ ਬਾਹੀਆ,ਰਾਕੇਸ਼ ਤਾਇਲ ਸਮੇਤ ਸਮੂਹ ਇਲਾਕਾ ਨਿਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੀ.ਕੇ.ਯੂ ਸਿੱਧੂਪੁਰ ਨੇ ਮੁਕਤ ਵਪਾਰ ਸਮਝੌਤੇ ਨੂੰ ਦੇਸ਼ ਅਤੇ ਕਿਸਾਨ ਵਿਰੋਧੀ ਕਿਹਾ <br/> ਅਗਲੀ ਖ਼ਬਰ ਬਠਿੰਡਾ 'ਚ ਹਨੀਟ੍ਰੈਪ ਗਰੋਹ ਦਾ ਪਰਦਾਫਾਸ਼- 3 ਔਰਤਾਂ ਸਮੇਤ 5 ਗਿ੍ਫ਼ਤਾਰ
Ad Position 24