ਸ਼ਿਵਾਲਿਕ ਹਿੱਲਜ਼ ਪਬਲਿਕ ਸਕੂਲ ’ਚ ਤੀਆਂ ਦੇ ਤਿਉਹਾਰ ਦੀਆਂ ਰੌਣਕਾਂ ਨੇ ਬੰਨ੍ਹਿਆ ਰੰਗ
ਚਾਉਕੇ, 11 ਅਗਸਤ (ਮਨਜੀਤ ਸਿੰਘ ਘੜੈਲੀ)- ਸ਼ਿਵਾਲਿਕ ਹਿੱਲਜ਼ ਪਬਲਿਕ ਸਕੂਲ ’ਚ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਵਿਦਿਆਰਥੀਆਂ ਨੂੰ ਜੋੜਨ ਦੇ ਉਦੇਸ਼ ਨਾਲ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ, ਉਤਸ਼ਾਹ ਅਤੇ ਉਮੰਗ ਨਾਲ ਮਨਾਇਆ ਗਿਆ। ਤੀਆਂ ਦੇ ਇਸ ਵਿਸ਼ੇਸ਼ ਸਮਾਗਮ ਨੇ ਪੂਰੇ ਸਕੂਲ ਨੂੰ ਪੰਜਾਬੀ ਵਿਰਸੇ ਦੀਆਂ ਯਾਦਾਂ ਅਤੇ ਰਵਾਇਤੀ ਰੰਗਾਂ ਨਾਲ ਜੋੜ ਦਿੱਤਾ।
ਸ਼
ਸ਼ਿਵਾਲਿਕ ਹਿੱਲਜ਼ ਪਬਲਿਕ ਸਕੂਲ ਰਾਮਪੁਰਾ ਵਿਖੇ ਮਨਾਏ ਤੀਆਂ ਦੇ ਤਿਉਹਾਰ ਦਾ ਇਕ ਦ੍ਰਿਸ਼ । ਅਜੀਤ ਤਸਵੀਰ
12-08-2026
ਚਾਉਕੇ, 11 ਅਗਸਤ (ਮਨਜੀਤ ਸਿੰਘ ਘੜੈਲੀ)- ਸ਼ਿਵਾਲਿਕ ਹਿੱਲਜ਼ ਪਬਲਿਕ ਸਕੂਲ ’ਚ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਵਿਦਿਆਰਥੀਆਂ ਨੂੰ ਜੋੜਨ ਦੇ ਉਦੇਸ਼ ਨਾਲ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ, ਉਤਸ਼ਾਹ ਅਤੇ ਉਮੰਗ ਨਾਲ ਮਨਾਇਆ ਗਿਆ। ਤੀਆਂ ਦੇ ਇਸ ਵਿਸ਼ੇਸ਼ ਸਮਾਗਮ ਨੇ ਪੂਰੇ ਸਕੂਲ ਨੂੰ ਪੰਜਾਬੀ ਵਿਰਸੇ ਦੀਆਂ ਯਾਦਾਂ ਅਤੇ ਰਵਾਇਤੀ ਰੰਗਾਂ ਨਾਲ ਜੋੜ ਦਿੱਤਾ। ਸਮਾਗਮ ਦਾ ਆਰੰਭ ਸ਼ਬਦ ਨਾਲ ਕੀਤਾ ਗਿਆ। ਇਸ ਉਪਰੰਤ ਵਿਦਿਆਰਥੀਆਂ ਵਲੋਂ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਵੱਖ-ਵੱਖ ਮਨਮੋਹਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਨਰਸਰੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੇ ਬੜੇ ਚਾਅ, ਉਤਸ਼ਾਹ ਨਾਲ ਗਿੱਧੇ ਚ ਭਾਗ ਲਿਆ। ਰੰਗ-ਬਿਰੰਗੇ ਪੰਜਾਬੀ ਸੱਭਿਆਚਾਰਕ ਪਹਿਰਾਵਿਆਂ ਵਿੱਚ ਸਜੀਆਂ ਮੁਟਿਆਰਾਂ ਜਦੋਂ ਗਿੱਧੇ ਦੇ ਪਿੜ ਚ ਉੱਤਰੀਆਂ ਤਾਂ ਪੂਰਾ ਮਾਹੌਲ ਪੰਜਾਬੀ ਲੋਕ-ਰੰਗ ’ਚ ਰੰਗਿਆ ਗਿਆ। ਉਨ੍ਹਾਂ ਦੇ ਪਹਿਰਾਵਿਆਂ, ਗਹਿਣਿਆਂ ਅਤੇ ਅਦਾਵਾਂ ਨੇ ਪੰਜਾਬ ਦੀ ਧਰਤੀ ਦੀ ਖ਼ੁਸ਼ਬੂ ਅਤੇ ਵਿਰਾਸਤੀ ਸੁੰਦਰਤਾ ਨੂੰ ਸਾਕਾਰ ਕਰ ਦਿੱਤਾ। ਵਿਦਿਆਰਥਣਾਂ ਨੇ ਗਿੱਧੇ ਰਾਹੀਂ ਲੋਕ-ਗੀਤਾਂ, ਬੋਲੀਆਂ, ਸੁਹਾਗ ਅਤੇ ਘੋੜੀਆਂ ਦੀ ਅਨੋਖੀ ਪੇਸ਼ਕਾਰੀ ਕੀਤੀ। ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਨੇ ਵੀ ਆਪਣੀ ਕਲਾ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਸਮਾਗਮ ਨੂੰ ਹੋਰ ਯਾਦਗਾਰ ਬਣਾ ਦਿੱਤਾ । ਮੰਚ ਤੇ ਪੰਜਾਬ ਦੇ ਪੁਰਾਤਨ ਜੀਵਨ ਨਾਲ ਜੁੜੀਆਂ ਵਸਤੂਆਂ ਜਿਵੇਂ ਚਾਟੀ, ਮਧਾਣੀ, ਚਰਖਾ, ਫੁਲਕਾਰੀਆਂ, ਝੋਲੇ, ਪੀਘਾਂ, ਪੀਪੇ, ਹਾਰੀਆਂ ਅਤੇ ਪੱਖੀਆਂ ਆਦਿ ਨੂੰ ਵਿਸ਼ੇਸ਼ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਤੋਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਸੰਬੰਧਿਤ ਪ੍ਰਸ਼ਨ ਵੀ ਪੁੱਛੇ ਗਏ। ਇਸ ਗਤੀਵਿਧੀ ਦਾ ਉਦੇਸ਼ ਬੱਚਿਆਂ ਦੇ ਪੰਜਾਬੀ ਵਿਰਸੇ ਪ੍ਰਤੀ ਗਿਆਨ ਅਤੇ ਰੁਚੀ ਦੀ ਪਰਖ ਕਰਨਾ ਸੀ। ਇਸ ਮੌਕੇ ਅਧਿਆਪਕਾਵਾਂ ਜਸਵੀਰ ਕੌਰ ਅਤੇ ਸੋਨਿਕਾ ਮੈਡਮ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। ਉਨ੍ਹਾਂ ਵਿਦਿਆਰਥੀਆਂ ਨੂੰ ਤੀਆਂ ਦੇ ਤਿਉਹਾਰ ਦੇ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਵ ਬਾਰੇ ਵੀ ਜਾਣੂ ਕਰਵਾਇਆ। ਇਸ ਮੌਕੇ ਸਕੂਲ ਦੇ ਚੇਅਰਮੈਨ ਗਗਨਦੀਪ ਸ਼ਰਮਾ, ਮੈਡਮ ਆਕਾਸ਼ਦੀਪ ਸ਼ਰਮਾ ਅਤੇ ਸਕੂਲ ਦੇ ਪ੍ਰਿੰਸੀਪਲ ਰਵਿੰਦਰਪਾਲ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਤੀਆਂ ਪੰਜਾਬ ਦੇ ਬਹੁਤ ਸਾਰੇ ਤਿਉਹਾਰਾਂ ਚੋਂ ਇਕ ਬਹੁਤ ਹੀ ਪਿਆਰਾ ਅਤੇ ਭਾਵਨਾਤਮਕ ਤਿਉਹਾਰ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਆਧੁਨਿਕ ਅਤੇ ਤੇਜ਼ੀ ਨਾਲ ਬਦਲ ਰਹੇ ਸਮੇਂ ਚ ਪੰਜਾਬੀ ਬੋਲੀ ਦੇ ਨਾਲ-ਨਾਲ ਪੰਜਾਬੀ ਵਿਰਸੇ ਨੂੰ ਸੰਭਾਲਣਾ ਵੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ।