16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਮਿੱਡ-ਡੇਅ-ਮੀਲ ਵਰਕਰਾਂ ਸੀਟੂ ਵਿਚ ਹੋਈਆਂ ਸ਼ਾਮਿਲ

Ad Position 21
repet_subhas-goyals [Copy P29]
ਅਜੀਤ ਡੈਸਕ 23-02-2026

ਬਠਿੰਡਾ, 22 ਫਰਵਰੀ (ਸੱਤਪਾਲ ਸਿੰਘ ਸਿਵੀਆਂ)- ਜ਼ਿਲੇ੍ਹ ਅਧੀਨ ਪੈਂਦੇ ਬਲਾਕ ਭਗਤਾ ਅਤੇ ਭਾਈਰੂਪਾ ਦੀਆਂ ਮਿੱਡ ਡੇਅ ਮੀਲ ਵਰਕਰਾਂ ਅਤੇ ਸਫ਼ਾਈ ਕਰਮਚਾਰੀਆਂ ਦੀ ਅਹਿਮ ਮੀਟਿੰਗ ਸਥਾਨਕ ਚਿਲਡਰਨ ਪਾਰਕ ਵਿਖੇ ਕੁਲਵਿੰਦਰ ਕੌਰ ਆਦਮਪੁਰਾ ਦੀ ਅਗਵਾਈ ਵਿਚ ਹੋਈ, ਜਿਸ ਵਿਚ ਸੀਟੂ ਯੂਨੀਅਨ ਦੇ ਸੂਬਾ ਸਕੱਤਰ ਬਲਕਾਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਦੇ ਨਾਲ ਕਿਸਾਨ ਆਗੂ ਡਾ. ਸੁਖਮਿੰਦਰ ਸਿੰਘ ਬਾਠ ਵੀ ਮÏਜੂਦ ਸਨ¢ ਇਸ ਮੌਕੇ ਮਿੱਡ ਡੇਅ ਮੀਲ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਪਹਿਲਾਂ ਲਾਲ ਝੰਡੇ ਨਾਲ ਜੁੜੀ ਹੋਈ ਸੀ ਪਰ ਹੁਣ ਉਹ ਸੀਟੂ ਯੂਨੀਅਨ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਦੇ ਹਨ ਤੇ ਅਗਲੇ ਸੰਘਰਸ਼ ਸੀਟੂ ਦੇ ਝੰਡੇ ਹੇਠਾਂ ਲੜੇ ਜਾਣਗੇ | ਉਨ੍ਹਾਂ ਦਾ ਸੀਟੂ ਦੇ ਸੂਬਾ ਸਕੱਤਰ ਬਲਕਾਰ ਸਿੰਘ ਨੇ ਸੀਟੂ ਵਿੱਚ ਸ਼ਾਮਿਲ ਹੋਣ 'ਤੇ ਸਵਾਗਤ ਕਰਦਿਆਂ ਕਿਹਾ ਕਿ ਮਿਹਨਤਕਸ਼ ਲੋਕਾਂ ਦੀ ਲੜਾਈ ਲਾਲ ਝੰਡੇ ਤੋਂ ਬਿਨ੍ਹਾਂ ਨਾ ਤਾਂ ਲੜੀ ਜਾ ਸਕਦੀ ਹੈ ਨਾ ਹੀ ਜਿੱਤੀ ਜਾ ਸਕਦੀ ਹੈ, ਜਿਸ ਲਈ ਉਨ੍ਹਾਂ ਦੀ ਜਥੇਬੰਦੀ ਮਿਡ ਡੇਅ ਮੀਲ ਵਰਕਰਾਂ ਨੂੰ ਪੱਕੇ ਕਰਵਾਉਣ ਲਈ ਸੰਘਰਸ਼ ਤੇਜ ਕਰੇਗੀ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਿੱਡ ਡੇਅ ਮੀਲ ਵਰਕਰਾਂ ਅਤੇ ਸਫ਼ਾਈ ਕਰਮਚਾਰੀਆਂ ਨੂੰ ਦਰਜਾਚਾਰ ਮੁਲਾਜ਼ਮਾਂ ਵਜੋਂ ਪੱਕੇ ਤÏਰ 'ਤੇ ਭਰਤੀ ਕੀਤਾ ਜਾਵੇ ਅਤੇ ਪੱਕੇ ਹੋਣ ਤੱਕ ਘੱਟੋ -ਘੱਟ ਉਜ਼ਰਤਾਂ ਦੇ ਘੇਰੇ ਵਿਚ ਲਿਆਂਦਾ ਜਾਵੇ | ਕਿਸਾਨ ਆਗੂ ਡਾ. ਸੁਖਮਿੰਦਰ ਸਿੰਘ ਬਾਠ ਨੇ ਕਿਹਾ ਕਿ ਹਰਿਆਣੇ ਵਿੱਚ ਮਿੱਡ ਡੇ ਮੀਲ ਦਾ ਮਾਣ ਭੱਤਾ 7500 ਰੁਪਏ ਪ੍ਰਤੀ ਮਹੀਨਾ ਹੈ ਜਦੋਂਕਿ ਪੰਜਾਬ ਵਿਚ ਸਿਰਫ਼ 3000 ਰੁਪਏ ਪ੍ਰਤੀ ਹੀ ਦਿੱਤਾ ਜਾਂਦਾ ਹੈ ਤੇ ਆਰਥਿਕ ਸ਼ੋਸ਼ਣ ਹੈ ਜੋ ਤੁਰੰਤ ਬੰਦ ਹੋਣਾ ਚਾਹੀਦਾ | ਇਸ ਮੌਕੇ ਵੀਰਪਾਲ ਕੌਰ, ਰਾਣੀ ਕੌਰ, ਮਨਜੀਤ ਕੌਰ, ਜਸਵਿੰਦਰ ਕੌਰ, ਗੁਰਮੀਤ ਕੌਰ ਆਦਿ ਮੌਜੂਦ ਸਨ¢

Ad Position 22
No active advertisement
ਪਿਛਲੀ ਖ਼ਬਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਰੇਹੜੀ ਦੀ ਕੀਤੀ ਤੋੜਫੋੜ ਅਗਲੀ ਖ਼ਬਰ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਵਲੋਂ ਭਾਜਪਾ ਆਗੂ ਦੇ ਘਰ ਅੱਗੇ ਰੋਸ ਧਰਨਾ-ਨਾਅਰੇਬਾਜ਼ੀ ਵੀ ਕੀਤੀ
Ad Position 24