16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਲੜਕੇ ਨੂੰ ਵਿਆਹ ਤੋਂ ਬਾਅਦ ਵਿਦੇਸ਼ ਲੈ ਕੇ ਜਾਣ ਦਾ ਲਾਇਆ ਲਾਰਾ, ਲੱਖਾਂ ਦੀ ਠੱਗੀ ਮਾਰੀ

Ad Position 21
repet_subhas-goyals [Copy P29]
ਅਜੀਤ ਡੈਸਕ 23-02-2026
ਗੋਨਿਆਣਾ, 22 ਫਰਵਰੀ (ਲਛਮਣ ਦਾਸ ਗਰਗ)- ਇਕ ਲੜਕੇ ਨੂੰ ਵਿਆਹ ਤੋਂ ਬਾਅਦ ਵਿਦੇਸ਼ ਲੈ ਕੇ ਜਾਣ ਦਾ ਲਾਰਾ ਲਗਾ ਕੇ ਮਾਰੀ ਗਈ 25 ਲੱਖ ਰੁਪਏ ਦੀ ਠੱਗੀ ਦੇ ਤਹਿਤ ਪੁਲਿਸ ਨੇ ਲੜਕੀ ਅਤੇ ਉਸ ਦੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜ਼ਿਲ੍ਹਾ ਪੁਲਿਸ ਮੁਖੀ ਜੋਤੀ ਯਾਦਵ ਕੋਲ ਲਿਖਤੀ ਰੂਪ ਵਿਚ ਦਿੱਤੀ ਗਈ ਦਰਖਾਸਤ ਵਿਚ ਪੀੜਤ ਕੁਲਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਬੀਬੀ ਵਾਲਾ (ਬਠਿੰਡਾ) ਨੇ ਕਿਹਾ ਹੈ ਕਿ ਮੇਰਾ ਲੜਕਾ ਜਸਵੀਰ ਸਿੰਘ ਜਿਸ ਨੇ ਬੀ.ਟੈਕ ਕੀਤੀ ਹੈ, ਨੂੰ ਵਿਆਹ ਖਾਤਿਰ ਰਿਸ਼ਤਾ ਕਰਨ ਲਈ ਇਕ ਪਰਿਵਾਰ ਨੇ ਸਾਡੇ ਨਾਲ ਸੰਪਰਕ ਕੀਤਾ ਅਤੇ ਸਾਡੇ ਘਰ ਸਾਲ 2023 ਦੇ ਅਖੀਰ ਵਿਚ ਆਏ | ਜਿਸ ਦੌਰਾਨ ਇਕ ਵਿਅਕਤੀ ਤੋਤਾ ਸਿੰਘ ਨੇ ਆਪਣੀ ਲੜਕੀ ਗਗਨਦੀਪ ਕੌਰ ਦੇ ਵਿਆਹ ਦੀ ਗੱਲ ਕਰਦੇ ਹੋਏ ਕਿਹਾ ਕਿ ਮੇਰੀ ਲੜਕੀ ਨੇ ਆਈਲੈਟਸ ਕੀਤੀ ਹੈ, ਅਗਰ ਤੁਸੀ ਆਪਣੇ ਲੜਕੇ ਨੂੰ ਵਿਆਹ ਤੋਂ ਬਾਅਦ ਵਿਦੇਸ਼ (ਕੈਨੇਡਾ) ਭੇਜਣ ਦਾ ਖਰਚਾ ਕਰ ਦੇਣਗੇ ਤਾਂ ਉਹ ਲੜਕੇ ਨੂੰ ਵਿਆਹ ਤੋਂ ਬਾਅਦ ਕੈਨੇਡਾ ਲੈ ਜਾਣਗੇ ਜੋ, ਇਸ ਦੌਰਾਨ ਦੋਨਾਂ ਧਿਰਾਂ ਦੀ ਗੱਲ 25 ਲੱਖ ਦੇ ਖਰਚੇ ਵਿਚ ਤੈਅ ਹੋ ਗਈ | ਪੀੜਤ ਕੁਲਜੀਤ ਸਿੰਘ ਨੇ ਦਰਖਾਸਤ ਵਿਚ ਅੱਗੇ ਕਿਹਾ ਕਿ ਅਸੀ ਦੋਨਾਂ ਦੇ ਵਿਆਹ ਲਈ ਮੰਨ ਗਏ, ਅਸੀ ਵਿਆਹ ਦੌਰਾਨ 8 ਲੱਖ ਰੁਪਏ ਦਾ ਖਰਚਾ ਕਰਨ ਤੋਂ ਇਲਾਵਾ ਵਿਦੇਸ਼ ਜਾਣ ਦਾ ਖਰਚਾ ਪਾ ਕੇ 17 ਲੱਖ ਰੁਪਏ ਖ਼ਰਚ ਕੀਤਾ ਹੈ, ਜੋ ਕਿ ਲੜਕੀ ਨੇ ਕੈਨੇਡਾ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੇ ਲੜਕੇ ਜਸਬੀਰ ਸਿੰਘ ਦੀ ਸੰਭਾਲ ਨਹੀ ਕੀਤੀ ਜੋ ਵਿਦੇਸ਼ ਜਾਣਾ ਚਾਹੁੰਦਾ ਸੀ ਅਤੇ ਲੜਕੀ ਗਗਨਦੀਪ ਕੌਰ ਨੇ ਮੇਰੇ ਲੜਕੇ ਨਾਲ ਗੱਲ ਤਾਂ ਕੀ ਕਰਨੀ ਸੀ ਉਸ ਨੇ ਆਪਣਾ ਫੋਨ ਵੀ ਬਲਾਕ ਕਰ ਦਿੱਤਾ | ਪੀੜਤ ਨੇ ਅੱਗੇ ਕਿਹਾ ਕਿ ਵਿਆਹ ਤੋਂ ਬਾਅਦ ਸਾਡਾ ਉਸ ਪਰਿਵਾਰ ਨਾਲ ਵਿਵਾਦ ਵਧ ਗਿਆ ਸੀ | ਪੀੜਤ ਕੁਲਜੀਤ ਸਿੰਘ ਨੇ ਦਰਖਾਸਤ ਵਿਚ ਅੱਗੇ ਕਿਹਾ ਹੈ ਕਿ ਦੋਨਾਂ ਧਿਰਾਂ ਦੀ ਸਮਝੌਤੇ ਦੀ ਗੱਲਬਾਤ ਪੈਸੇ ਦੇਣ ਦੀ ਗੱਲ ਮੰਨ ਲਈ ਪਰੰਤੂ ਬਾਅਦ ਵਿਚ ਫਿਰ ਮੁੱਕਰ ਗਏ ਇਸੇ ਤਰ੍ਹਾਂ ਕਿਸੇ ਗੱਲ 'ਤੇ ਨਹੀਂ ਆ ਰਹੇ, ਪੀੜਤ ਨੇ ਕਿਹਾ ਕਿ ਉਨ੍ਹਾਂ ਸਾਡੇ ਨਾਲ ਧੋਖਾਧੜੀ ਕੀਤੀ ਹੈ ਸੋ ਉਨ੍ਹਾਂ ਨੂੰ ਇਨਸਾਫ਼ ਦਵਾਇਆ ਜਾਵੇ | ਉਕਤ ਦਰਖਾਸਤ ਦੇ ਆਧਾਰਿਤ ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਲੜਕੀ ਗਗਨਦੀਪ ਕੌਰ ਅਤੇ ਉਸ ਦੇ ਪਿਤਾ ਤੋਤਾ ਸਿੰਘ ਪੁੱਤਰ ਲਾਲ ਸਿੰਘ ਵਾਸੀ ਮਹਿਮਾ ਸਰਜਾ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਨਿਰੰਕਾਰੀ ਮਿਸ਼ਨ ਵਲੋਂ ਸੰਗਤ ਮੰਡੀ ਦੇ ਜਲਘਰ ਅਤੇ ਸ਼ਮਸ਼ਾਨਘਾਟ ਵਿਖੇ ਸਫ਼ਾਈ ਮੁਹਿੰਮ ਅਗਲੀ ਖ਼ਬਰ ਸੂਬਾ ਸਰਕਾਰ ਵਲੋਂ ਸਿੱਖਿਆ, ਸਿਹਤ, ਰੋਜ਼ਗਾਰ ਅਤੇ ਬੁਨਿਆਦੀ ਢਾਂਚੇ ਦੇ ਖੇਤਰ 'ਚ ਵੱਡੀਆਂ ਉਪਲਬਧੀਆਂ ਦਰਜ- ਡਾ. ਬਲਬੀਰ ਸ...
Ad Position 24