16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਨਿਰੰਕਾਰੀ ਮਿਸ਼ਨ ਵਲੋਂ ਸੰਗਤ ਮੰਡੀ ਦੇ ਜਲਘਰ ਅਤੇ ਸ਼ਮਸ਼ਾਨਘਾਟ ਵਿਖੇ ਸਫ਼ਾਈ ਮੁਹਿੰਮ

Ad Position 21
repet_subhas-goyals [Copy P29]
ਅਜੀਤ ਡੈਸਕ 23-02-2026
ਸੰਗਤ ਮੰਡੀ, 22 ਫਰਵਰੀ (ਅੰਮਿ੍ਤਪਾਲ ਸ਼ਰਮਾ)- ਸੰਗਤ ਮੰਡੀ ਵਿਖੇ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਸ਼ੁਰੂ ਕੀਤੀ ਸਫ਼ਾਈ ਮੁਹਿੰਮ ਤਹਿਤ ਸਥਾਨਕ ਜਲਘਰ ਅਤੇ ਸ਼ਮਸ਼ਾਨਘਾਟ ਵਿਖੇ ਸਾਫ਼-ਸਫ਼ਾਈ ਕੀਤੀ ਗਈ | ਮਿਸ਼ਨ ਦੇ ਸਥਾਨਕ ਸੇਵਾਦਾਰ ਰੋਹਿਤ ਸਿੰਗਲਾ ਨੇ ਦੱਸਿਆ ਕਿ ਬਾਬਾ ਹਰਦੇਵ ਸਿੰਘ ਦੇ ਜਨਮ ਦਿਨ ਮੌਕੇ ਪੂਰੇ ਵਿਸ਼ਵ ਭਰ ਵਿੱਚ ਮਾਨਵ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ, ਜਿਸ ਤਹਿਤ ਸੰਗਤ ਮੰਡੀ ਬ੍ਰਾਂਚ ਦੇ ਮੁਖੀ ਜਗਦੀਸ਼ ਰਾਏ ਦੀ ਦੇਖਰੇਖ ਹੇਠ ਸਥਾਨਕ ਜਲਘਰ ਅਤੇ ਸ਼ਮਸ਼ਾਨਘਾਟ ਵਿਖੇ ਸਾਫ਼-ਸਫ਼ਾਈ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਮਿਸ਼ਨ ਦੇ ਸੰਦੇਸ਼ ਅਨੁਸਾਰ ਮਨੁੱਖ ਦੇ ਅੰਦਰ ਅਤੇ ਬਾਹਰੀ ਫ਼ਿਜ਼ਾ 'ਚ ਦੋਵੇਂ ਥਾਵਾਂ 'ਤੇ ਹੀ ਪ੍ਰਦੂਸ਼ਣ ਹਾਨੀਕਾਰਕ ਹੈ, ਜਿਸ ਦੀ ਸਫ਼ਾਈ ਲਈ ਮਨੁੱਖ ਨੂੰ ਲਗਾਤਾਰ ਜਾਗਰੂਕ ਹੋਣ ਦੀ ਲੋੜ ਹੈ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਸੰਗਤ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਵੱਲੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕਰਵਾਈ ਗਈ, ਜਿਸ ਤੋਂ ਬਾਅਦ ਮਿਸ਼ਨ ਦੇ ਵਲੰਟੀਅਰਾਂ ਵੱਲੋਂ ਸਿਮਰਨ ਕਰਦੇ ਹੋਏ ਪੂਰੇ ਤਨ-ਮਨ ਨਾਲ ਸਫ਼ਾਈ ਮੁਹਿੰਮ ਵਿੱਚ ਹਿੱਸਾ ਲਿਆ ਗਿਆ | ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਕਿਹਾ ਕਿ ਨਿਰੰਕਾਰੀ ਮਿਸ਼ਨ ਵੱਲੋਂ ਹਰ ਸਾਲ ਬਾਬਾ ਹਰਦੇਵ ਸਿੰਘ ਜੀ ਦੇ ਜਨਮ ਦਿਨ ਮੌਕੇ ਕੀਤੀ ਜਾਂਦੀ ਸਫ਼ਾਈ ਮੁਹਿੰਮ ਵਧੀਆ ਉਪਰਾਲਾ ਹੈ, ਜਿਸ ਨਾਲ ਚੌਗਿਰਦਾ ਸਾਫ਼ ਹੋਣ ਕਰਕੇ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ | ਇਸ ਦੌਰਾਨ ਮਿਸ਼ਨ ਦੀ ਟੀਮ ਵੱਲੋਂ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੂੰ ਸਨਮਾਨਿਤ ਵੀ ਕੀਤਾ ਗਿਆ | ਉਨ੍ਹਾਂ ਮਿਸ਼ਨ ਵੱਲੋਂ ਕੀਤੇ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ | ਇਸ ਮੌਕੇ ਬ੍ਰਾਂਚ ਦੇ ਮੁਖੀ ਜਗਦੀਸ਼ ਰਾਏ, ਰੋਹਿਤ ਸਿੰਗਲਾ, ਭੀਮ ਸੈਨ, ਜਗਜੀਤ ਸਿੰਘ ਘੁੱਦਾ, ਚਰਨਦਾਸ, ਦੁਆਰਕਾ ਦਾਸ, ਪੰਚਾਇਤੀ ਗਊਸ਼ਾਲਾ ਦੇ ਪ੍ਰਧਾਨ ਗੁਰਚਰਨ ਦਾਸ, ਰੋਹਿਤ ਕੁਮਾਰ ਗੋਗੀ, ਸੁਰਿੰਦਰ ਬਾਂਸਲ ਨੀਟੂ, ਸੰਦੀਪ ਗੋਇਲ, ਰਾਜੇਸ਼ ਕੁਮਾਰ ਕਾਕਾ, ਗੁਰਲਾਲ ਬਾਂਸਲ, ਭੂਸ਼ਨ ਕੁਮਾਰ ਬਾਂਸਲ, ਅੰਜੂ ਰਾਣੀ, ਵੀਨਾ ਰਾਣੀ, ਛਿੰਦਰਪਾਲ ਕੌਰ, ਅਮਨਦੀਪ ਕੌਰ ਅਤੇ ਲਛਮਣ ਸਿੰਘ ਆਦਿ ਉਥੇ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਸਾਹਿਬ ਕÏਰ ਗਰਲਜ਼ ਕਾਲਜ ਵਿਖੇ ਸਾਲਾਨਾ ਅਥਲੈਟਿਕ ਮੀਟ ਕਰਵਾਈ ਅਗਲੀ ਖ਼ਬਰ ਲੜਕੇ ਨੂੰ ਵਿਆਹ ਤੋਂ ਬਾਅਦ ਵਿਦੇਸ਼ ਲੈ ਕੇ ਜਾਣ ਦਾ ਲਾਇਆ ਲਾਰਾ, ਲੱਖਾਂ ਦੀ ਠੱਗੀ ਮਾਰੀ
Ad Position 24