12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

'ਆਪ' ਦੇ ਲੋਕ ਲੁਭਾਊ ਵਾਅਦਿਆਂ 'ਤੇ ਹੁਣ ਲੋਕ ਨਹੀਂ ਕਰਨਗੇ ਯਕੀਨ- ਗੁਰਬਾਜ਼ ਸਿੰਘ ਸਿੱਧੂ

Ad Position 21
No active advertisement
ਅਜੀਤ ਡੈਸਕ 24-02-2026
ਤਲਵੰਡੀ ਸਾਬੋ, 23 ਫਰਵਰੀ (ਰਣਜੀਤ ਸਿੰਘ ਰਾਜੂ)- ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਕਰੀਬ ਸਵਾ ਚਾਰ ਦੇ ਕਾਰਜਕਾਲ ਦੌਰਾਨ ਜਿੱਥੇ ਵਿਕਾਸ ਲਈ ਕੱਖ ਨਹੀ ਕੀਤਾ ਉੱਥੇ ਲੋਕ ਭਲਾਈ ਸਕੀਮਾਂ ਠੱਪ ਕਰੀ ਰੱਖੀ ਪਰ ਹੁਣ ਚੋਣ ਵਰ੍ਹੇ ਨੂੰ ਦੇਖਦਿਆਂ ਸਰਕਾਰ ਨੇ 2022 ਵਾਂਗ ਫਿਰ ਲੋਕ ਲੁਭਾਊ ਵਾਅਦਿਆਂ ਦੀ ਪਟਾਰੀ ਖੋਲ੍ਹ ਦਿੱਤੀ ਹੈ ਪਰ ਲੋਕ ਹੁਣ 'ਆਪ' ਸਰਕਾਰ ਦੀ ਅਸਲੀਅਤ ਪਛਾਣ ਚੁੱਕੇ ਹਨ ਤੇ ਵਾਅਦਿਆਂ ਤੇ ਯਕੀਨ ਨਹੀ ਕਰਨਗੇ | ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਪੁੱਤਰ ਤੇ ਨੌਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਹਲਕੇ ਦੇ ਦੌਰੇ ਉਪਰੰਤ ਗੱਲਬਾਤ ਕਰਦਿਆਂ ਕੀਤਾ |ਉਨ੍ਹਾਂ ਕਿਹਾ ਕਿ ਮੇਰੀ ਰਸੋਈ ਯੋਜਨਾ ਦੀ ਯਾਦ ਮੁੱਖ ਮੰਤਰੀ ਸਾਹਿਬ ਨੂੰ ਹੁਣ ਸਵਾ ਚਾਰ ਸਾਲ ਦਾ ਕਾਰਜਕਾਲ ਲੰਘ ਜਾਣ ਬਾਅਦ ਹੀ ਕਿਉਂ ਆਈ, ਕੀ ਇਹ ਸਹੂਲਤ ਲੋਕਾਂ ਨੂੰ ਪਹਿਲਾਂ ਨਹੀ ਚਾਹੀਦੀ ਸੀ ਜਾਂ ਹੁਣੇ ਉਨ੍ਹਾਂ ਨੂੰ ਇਸ ਦੀ ਜ਼ਰੂਰਤ ਪੈ ਗਈ ਹੈ | ਸਿੱਧੂ ਮੁਤਾਬਿਕ ਹੁਣ ਜਦੋਂ ਅਗਲੀਆਂ ਵਿਧਾਨ ਸਭਾ ਚੋਣਾਂ ਚ ਮਹਿਜ਼ 10-11 ਮਹੀਨੇ ਰਹਿ ਗਏ ਹਨ ਤਾਂ ਸਰਕਾਰ ਨੂੰ ਲੋਕਾਂ ਦੀ ਯਾਦ ਆਉਣ ਲੱਗ ਪਈ ਹੈ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ 2022 ਵਾਂਗ ਇਸ ਵਾਰ ਵੀ ਸਿਰਫ਼ ਵਾਅਦਿਆਂ ਦੇ ਸਿਰ 'ਤੇ ਜਾਂ ਕੁਝ ਵਾਇਦੇ ਪੂਰੇ ਕਰਕੇ ਵੋਟਾਂ ਲੈ ਲੈਣਗੇ ਤਾਂ ਇਹ ਹੁਣ ਨਹੀ ਹੋਣਾ ਕਿਉਂਕਿ ਪੰਜਾਬ ਵਾਸੀ ਉਨ੍ਹਾਂ ਦੇ ਇਰਾਦਿਆਂ ਤੋਂ ਭਲੀਭਾਂਤ ਜਾਣੂੰ ਹੋ ਚੁੱਕੇ ਹਨ | ਉਨ੍ਹਾਂ ਦਾਅਵਾ ਕੀਤਾ ਕਿ 'ਆਪ' ਨੂੰ ਲੋਕ 2027 ਚ ਮੂੰਹ ਨਹੀ ਲਾਉਣਗੇ | ਸਿੱਧੂ ਨੇ ਦੌਰੇ ਮੌਕੇ ਪਿੰਡ ਭਾਗੀਵਾਂਦਰ ਦੇ ਪੀਰਖਾਨੇ ਚ ਲਗਾਏ ਭੰਡਾਰੇ 'ਚ ਵੀ ਸ਼ਮੂਲੀਅਤ ਕੀਤੀ ਜਿੱਥੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਸਿੱਧੂ ਨਾਲ ਦੌਰੇ ਸਮੇਂ ਐਡਵੋਕੇਟ ਗੁਰਤੇਜ ਸਿੰਘ ਭਾਗੀਵਾਂਦਰ, ਜਗਤਾਰ ਸਿੰਘ ਨੰਬਰਦਾਰ, ਬਲਕਰਨ ਸਿੰਘ, ਪ੍ਰਕਾਸ਼ ਸਿੰਘ ਬਿੱਟੂ, ਹਰਜਿੰਦਰ ਸਿੰਘ ਜਿੰਦਾ ਜੀਵਨ ਸਿੰਘ ਵਾਲਾ, ਜੱਗਾ ਬੰਗੀ, ਗੁਰਵਿੰਦਰ ਦੁੱਨੇਵਾਲਾ, ਦਰਸ਼ਨ ਗਿੱਲ, ਮਨੀ ਗਿੱਲ ਆਦਿ ਆਗੂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਅਮਿੱਟ ਯਾਦਾਂ ਛੱਡ ਗਿਆ ਵਿਰਾਸਤੀ ਮੇਲਾ-ਵਿਦਿਆਰਥਣ ਮਾਨਿਆ ਨੇ ਜਿੱਤਿਆ ਮਿਸ ਪੰਜਾਬਣ-2026 ਦਾ ਖ਼ਿਤਾਬ ਅਗਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਲਗਾਇਆ ਦੰਦਾਂ ਦਾ ਮੁਫ਼ਤ ਚੈੱਕਅਪ ਕੈਂਪ
Ad Position 24