12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਅਮਿੱਟ ਯਾਦਾਂ ਛੱਡ ਗਿਆ ਵਿਰਾਸਤੀ ਮੇਲਾ-ਵਿਦਿਆਰਥਣ ਮਾਨਿਆ ਨੇ ਜਿੱਤਿਆ ਮਿਸ ਪੰਜਾਬਣ-2026 ਦਾ ਖ਼ਿਤਾਬ

Ad Position 21
No active advertisement
ਅਜੀਤ ਡੈਸਕ 24-02-2026
ਰਾਮਾਂ ਮੰਡੀ, 23 ਫਰਵਰੀ (ਤਰਸੇਮ ਸਿੰਗਲਾ)-ਰਿਫ਼ਾਇਨਰੀ ਰੋਡ ਪੱਕਾ ਕਲਾਂ ਵਿਖੇ ਸਥਿਤ ਸੇਂਟ ਜੇਵੀਅਰ ਸਕੂਲ ਵਲੋਂ ਚੌਥਾ ਵਿਰਾਸਤੀ ਮੇਲਾ ਕਰਵਾਇਆ ਗਿਆ | ਸਕੂਲ ਪਿ੍ੰਸੀਪਲ ਮਿਸਟਰ ਜੈਕਬ, ਕੈਂਪਸ ਇੰਚਾਰਜ ਜਗਵਿੰਦਰ ਸਿੰਘ, ਰਾਹੁਲ ਮਹਿਤਾ ਪਿ੍ੰਸੀਪਲ ਗੋਲਡਨ ਡੇਜ ਸਕੂਲ ਸਮੇਤ ਸੇਂਟ ਜੇਵੀਅਰ ਦੀ ਸਮੂਹ ਕੌਂਸਲ ਟੀਮ ਨੇ ਵੀ ਸਮਾਗਮ ਵਿਚ ਸ਼ਮੂਲੀਅਤ ਕੀਤੀ | ਮੇਲੇ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਸਕੂਲ ਦੇ ਡਾਇਰੈਕਟਰ ਮਿਸਟਰ ਥਾਮਸ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਉਪਰੰਤ ਵਿਦਿਆਰਥਣਾਂ ਵਲੋਂ ਸਵਾਗਤੀ ਗੀਤ ਪੇਸ਼ ਕੀਤਾ ਗਿਆ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵੱਲੋਂ ਗਿੱਧਾ, ਭੰਗੜਾ, ਮਾਇਮ, ਨਾਟਕ, ਕਵਿਤਾ ਆਦਿ ਪੇਸ਼ ਕੀਤੇ ਗਏ | ਸਟੇਜ ਪ੍ਰੋਗਰਾਮ ਦੌਰਾਨ ਮਿਸ ਪੰਜਾਬਣ ਦੇ ਮੁਕਾਬਲੇ ਵੀ ਕਰਵਾਏ ਗਏ | ਮੁਕਾਬਲੇ ਵਿਚ ਵਿਦਿਆਰਥਣਾਂ ਨੇ ਪੰਜਾਬੀ ਪਹਿਰਾਵੇ ਵਿਚ ਹੁਨਰ ਪੇਸ਼ ਕੀਤਾ | ਇਸ ਮੁਕਾਬਲੇ ਵਿਚ ਮਿਸ ਪੰਜਾਬਣ- 2026 ਦਾ ਖ਼ਿਤਾਬ ਬਠਿੰਡਾ ਸ਼ਹਿਰ ਦੀ ਛੋਟੀ ਬੱਚੀ ਮਾਨਿਆ ਨੇ ਆਪਣੇ ਨਾਂਅ ਕਰ ਲਿਆ | ਸਟੇਜ ਸਕੱਤਰ ਦੀ ਭੂਮਿਕਾ ਮਨੀਸ਼ਾ ਨੇ ਬਾਖੂਬੀ ਨਿਭਾਈ | ਸਕੂਲ ਪਿ੍ੰਸੀਪਲ ਮਿਸਟਰ ਜੈਕਬ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਸਕੂਲ ਦੇ ਡਾਇਰੈਕਟਰ ਮਿਸਟਰ ਥਾਮਸ ਨੇ ਸੰਗਤ ਮੰਡੀ ਅਤੇ ਰਾਮਾਂ ਮੰਡੀ ਇਲਾਕੇ ਦਾ ਪਹਿਲਾ ਏਆਈ ਐਂਡ ਰੋਬੋਟੈਕ ਸਕੂਲ ਦੀ ਸ਼ੁਰੂਆਤ ਕਰਨ ਦੀ ਨਵੇਂ ਸੈਸ਼ਨ ਨੂੰ ਹਰੀ ਝੰਡੀ ਦਿਤੀ | ਸਮੂਹ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸੇਂਟ ਜੇਵੀਅਰਜ ਸਕੂਲ ਵਿਖੇ ਸ਼ੂਟਿੰਗ ਰੇਜ਼ ਅਕੈਡਮੀ ਦੀ ਰਿਬਨ ਕੱਟ ਕੇ ਸ਼ੁਰੂਆਤ ਕੀਤੀ ਗਈ | ਪ੍ਰੋਗਰਾਮ ਦੇ ਨਾਲ-ਨਾਲ ਮੇਲੇ ਵਿੱਚ ਬਣਿਆ ਪੁਰਾਣਾ ਵਿਰਾਸਤੀ ਸਮਾਨ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਿਹਾ | ਇਸ ਮੁਕਾਬਲੇ ਦੀ ਜੱਜਮੈਂਟ ਬਿੱਗ ਬੱਡੀ ਫਿਲਮ ਦੇ ਡਾਇਰੈਕਟਰ ਲੱਕੀ ਸਿੰਘ ਅਤੇ ਪੰਜਾਬੀ ਗਾਇਕਾ ਮੈਂਡੀ ਮਸੌਣ ਵਲੋਂ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਫਤਹਿ ਗਰੁੱਪ ਵਿਖੇ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ ਅਗਲੀ ਖ਼ਬਰ 'ਆਪ' ਦੇ ਲੋਕ ਲੁਭਾਊ ਵਾਅਦਿਆਂ 'ਤੇ ਹੁਣ ਲੋਕ ਨਹੀਂ ਕਰਨਗੇ ਯਕੀਨ- ਗੁਰਬਾਜ਼ ਸਿੰਘ ਸਿੱਧੂ
Ad Position 24