ਰਾਮਪੁਰਾ ਫੂਲ, 23 ਫਰਵਰੀ (ਹੇਮੰਤ ਕੁਮਾਰ ਸ਼ਰਮਾ)- ਫਤਹਿ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਕੀਤਾ ਗਿਆ¢ ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬੀ ਯੂਨੀ: ਰੀਜਨਲ ਸੈਂਟਰ, ਬਠਿੰਡਾ ਦੇ ਪ੍ਰੋਫੈਸਰ ਡਾ. ਰਾਜਿੰਦਰ ਸਿੰਘ ਨੇ ਸ਼ਿਰਕਤ ਕੀਤੀ¢ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਵਿੱਚ ਮਾਂ-ਬੋਲੀ ਲਈ ਹੋਏ ਸੰਘਰਸ਼ ਦੀ ਯਾਦ ਵਜੋਂ ਵਿਸ਼ਵ ਭਰ ਵਿਚ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ ਜਾਂਦਾ ਹੈ¢ ਕਿਸੇ ਵੀ ਕੌਮ ਦਾ ਸੱਭਿਆਚਾਰ, ਵਿਚਾਰਧਾਰਾ, ਕਦਰਾਂ-ਕੀਮਤਾਂ 'ਤੇ ਮਨੁੱਖੀ ਸ਼ਖ਼ਸੀਅਤ ਦਾ ਨਿਰਮਾਣ ਉਸ ਦੀ ਮਾਂ-ਬੋਲੀ ਰਾਹੀਂ ਹੀ ਸੰਭਵ ਹੁੰਦਾ ਹੈ¢ ਸੰਸਥਾ ਦੇ ਚੇਅਰਮੈਨ ਸੁਖਮੰਦਰ ਸਿੰਘ ਚੱਠਾ ਨੇ ਸਵਾਗਤੀ ਸੰਬੋਧਨ ਵਿਚ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਮਾਂ-ਬੋਲੀ 'ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ¢ ਭਾਸ਼ਣ ਮੁਕਾਬਲੇ 'ਚ ਪਹਿਲਾ ਸਥਾਨ ਹਰਮਨਦੀਪ ਕÏਰ (ਬੀ.ਏ. ਭਾਗ ਦੂਜਾ) ਦੂਜਾ ਸਥਾਨ ਸੁਮਨਦੀਪ ਕÏਰ (ਡੀ.ਐੱਲ.ਐੱਡ.) ਤੀਜਾ ਸਥਾਨ ਉਪਦੀਪ ਕÏਰ (ਗਿਆਰ੍ਹਵੀਂ ਆਰਟਸ) ਨੇ ਪ੍ਰਾਪਤ ਕੀਤਾ¢ ਕਾਵਿ ਉਚਾਰਨ ਮੁਕਾਬਲੇ ਵਿੱਚ ਪਹਿਲਾ ਸਥਾਨ ਅਰਸ਼ਜੋਤ ਕੌਰ (ਬੀ.ਏ. ਭਾਗ ਤੀਜਾ) ਦੂਜਾ ਸਥਾਨ ਜਸਕਰਨ ਸਿੰਘ (ਗਿਆਰ੍ਹਵੀਂ ਆਰਟਸ) ਤੀਜਾ ਸਥਾਨ ਹਰਸਿਮਰਨ ਕੌਰ (ਗਿਆਰ੍ਹਵੀਂ ਆਰਟਸ) ਨੇ ਪ੍ਰਾਪਤ ਕੀਤਾ¢ਪੋਸਟਰ ਮੇਕਿੰਗ ਮੁਕਾਬਲੇ 'ਚ ਪਹਿਲਾ ਸਥਾਨ ਆਸ਼ੂ ਰਾਣੀ (ਐਮ.ਏ. ਪੰਜਾਬੀ ਭਾਗ ਦੂਜਾ) ਦੂਜਾ ਸਥਾਨ ਸੁਖਪ੍ਰੀਤ ਕÏਰ (ਡੀ.ਐੱਲ.ਐੱਡ.) ਤੀਜਾ ਸਥਾਨ: ਮਨਦੀਪ ਕÏਰ (ਐਮ.ਏ. ਪੰਜਾਬੀ ਭਾਗ ਦੂਜਾ) ਨੇ ਹਾਸਲ ਕੀਤਾ¢ ਸੁੰਦਰ ਲਿਖਾਈ ਮੁਕਾਬਲੇ 'ਚ ਪਹਿਲਾ ਸਥਾਨ ਅੰਮਿ੍ਤਪਾਲ ਕÏਰ (ਬੀ.ਏ. ਭਾਗ ਪਹਿਲਾ) ਦੂਜਾ ਸਥਾਨ: ਸੁਖਪ੍ਰੀਤ ਕÏਰ (ਡੀ.ਐੱਲ.ਐੱਡ.) ਤੀਜਾ ਸਥਾਨ ਜਸਕਰਨ ਸਿੰਘ (ਗਿਆਰ੍ਹਵੀਂ ਆਰਟਸ) ਨੇ ਪ੍ਰਾਪਤ ਕੀਤਾ ¢ਇਸ ਮÏਕੇ ਐਮ ਡੀ ਮਨਜੀਤ ਕੌਰ ਚੱਠਾ, ਡਾ. ਜਗਵਿੰਦਰ ਸਿੰਘ, ਪਿ੍ੰਸੀਪਲ ਬਘੇਲ ਸਿੰਘ, ਹਰਪ੍ਰੀਤ ਸ਼ਰਮਾ, ਪ੍ਰੋ. ਸੈਲਜ਼ਾ ਕੁਮਾਰੀ, ਪ੍ਰੋ. ਲਵਪ੍ਰੀਤ ਸਿੰਘ, ਪ੍ਰੋ. ਹਰਜੀਤ ਕÏਰ, ਪ੍ਰੋ. ਰੋਬਿਨ ਮੰਗਲਾ, ਪ੍ਰੋ. ਸੰਦੀਪ ਕÏਰ, ਪ੍ਰੋ. ਵਰਿੰਦਰ ਕÏਰ, ਪ੍ਰੋ. ਕੁਲਦੀਪ ਸਿੰਘ ਸਮੇਤ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ¢