12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸਹਾਰਾ ਸੰਸਥਾ ਨੂੰ ਸਮਾਜ ਸੇਵੀ ਵਲੋਂ ਮੋਟਰਸਾਈਕਲ ਦਾਨ

Ad Position 21
No active advertisement
ਅਜੀਤ ਡੈਸਕ 24-02-2026
ਬਠਿੰਡਾ, 23 ਫਰਵਰੀ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਨੂੰ ਮੁੰਬਈ ਨਿਵਾਸੀ ਇੰਦਰਜੀਤ ਗੁਲਾਨੀ ਨੇ ਆਪਣੇ ਪਿਤਾ ਸਵ. ਕੇਵਲ ਕ੍ਰਿਸ਼ਨ ਗੁਲਾਨੀ ਅਤੇ ਮਾਤਾ ਈਸ਼ਵਰੀ ਦੇਵੀ ਦੀ ਯਾਦ ਵਿਚ ਸਹਾਰਾ ਜਨ ਸੇਵਾ ਦੇ ਸੰਸਥਾਪਕ ਵਿਜੇ ਗੋਇਲ ਨੂੰ ਇਕ ਸਪਲੈਂਡਰ ਮੋਟਰਸਾਈਕਲ ਦਾਨ ਕੀਤਾ¢ ਵਿਜੇ ਗੋਇਲ ਨੇ ਜਾਣਕਾਰੀ ਦਿੰਦੇ ਕਿਹਾ ਕਿ 6 ਮਹੀਨੇ ਪਹਿਲਾਂ ਵੀ ਇੰਦਰਜੀਤ ਗੁਲਾਨੀ ਨੇ ਆਪਣੇ ਮਾਤਾ-ਪਿਤਾ ਦੀ ਯਾਦ ਵਿਚ ਸਹਾਰਾ ਜਨ ਸੇਵਾ ਸੰਸਥਾ ਨੂੰ ਇਕ ਐਂਬੂਲੈਂਸ ਦਾਨ ਕੀਤੀ ਸੀ¢ ਸਹਾਰਾ ਜਨ ਸੇਵਾ ਦੇ ਚੇਅਰਮੈਨ ਗੌਤਮ ਗੋਇਲ ਨੇ ਕਿਹਾ ਕਿ ਇਹ ਮੋਟਰ-ਸਾਈਕਲ ਸ਼ਹਿਰ ਦੇ ਕਿਸੇ ਵੀ ਦੁਰਘਟਨਾ ਹੋਣ ਦੀ ਸੂਰਤ ਵਿਚ ਐਂਬੂਲੈਂਸ ਤੋਂ ਪਹਿਲਾਂ ਪਹੁੰਚ ਜਾਵੇਗਾ ਅਤੇ ਸਹਾਰਾ ਟੀਮ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕਰੇਗੀ¢ ਇਸ ਮੌਕੇ ਲਲਿਤ ਤਨੇਜਾ, ਕ੍ਰਿਸ਼ਨ ਕੁਮਾਰ ਗੁਲਾਨੀ ਅਤੇ ਸਹਾਰਾ ਜਨ ਸੇਵਾ ਮੈਂਬਰ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਆਭਾ ਅਕਾਊਾਟ ਵਿਚ ਮਰੀਜ਼ ਦਾ ਦਰਜ ਹੋਵੇਗਾ ਸਾਰਾ ਮੈਡੀਕਲ ਰਿਕਾਰਡ ਅਗਲੀ ਖ਼ਬਰ ਗੁਰਦੁਆਰਾ ਗ੍ਰੰਥਸਰ ਸਾਹਿਬ ਵਿਖੇ ਸਾਲਾਨਾ ਗੁਰਮਤਿ ਸਮਾਗਮ ਤੇ 21 ਲੜਕੀਆਂ ਦੇ ਆਨੰਦ ਕਾਰਜ ਕਰਵਾਏ <br/>
Ad Position 24