ਬਠਿੰਡਾ, 23 ਫਰਵਰੀ (ਵਲ੍ਹਾਣ): ਸ਼੍ਰੀ ਸਨਾਤਨ ਧਰਮ ਗਰੁੱਪ ਆਫ਼ ਗਰਲਜ਼ ਕਾਲਜਿਜ਼, ਬਠਿੰਡਾ ਵਲੋਂ 44ਵੇਂ ਸਾਲਾਨਾ ਖੇਡ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਅਵਨੀਤ ਕੌਰ ਸਿੱਧੂ (ਏ.ਆਈ.ਜੀ. ਕਾਊਾਟਰ ਇੰਟੈਲੀਜੈਂਸ, ਪੰਜਾਬ) ਨੇ ਸ਼ਿਰਕਤ ਕੀਤੀ¢ ਵਿਸ਼ੇਸ਼ ਮਹਿਮਾਨਾਂ ਵਿਚ ਮਮਤਾ ਸੇਠੀ (ਡੀ.ਈ.ਓ. ਸੈਕੰਡਰੀ, ਬਠਿੰਡਾ) ਅਤੇ ਬਰਿੰਦਰ ਸਿੰਘ (ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਧਿਕਾਰੀ, ਬਠਿੰਡਾ) ਸ਼ਾਮਿਲ ਰਹੇ¢ 'ਗੈੱਸਟ ਆਫ਼ ਆਨਰ' ਵਜੋਂ ਐਡਵੋਕੇਟ ਅਭੈ ਸਿੰਗਲਾ (ਪ੍ਰਧਾਨ, ਐੱਸ.ਐੱਸ.ਡੀ. ਸਭਾ) ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ¢ ਖੇਡ ਸਮਾਗਮ ਦੀ ਸ਼ੁਰੂਆਤ ਮਾਰਚ ਪਾਸਟ ਨਾਲ ਹੋਈ, ਜਿਸ ਵਿਚ ਐੱਨ.ਸੀ.ਸੀ., ਐੱਨ.ਐੱਸ.ਐੱਸ., ਐੱਸ.ਐੱਸ.ਡੀ. ਗਰਲਜ਼ ਕਾਲਜ, ਐੱਸ.ਐੱਸ.ਡੀ. ਡਬਲਿਊ.ਆਈ.ਟੀ. ਅਤੇ ਐੱਸ.ਐੱਸ.ਡੀ. ਕਾਲਜ ਆਫ਼ ਐਜੂਕੇਸ਼ਨ ਦੀਆਂ ਟੀਮਾਂ ਨੇ ਭਾਗ ਲਿਆ¢ ਏ.ਆਈ.ਜੀ. ਅਵਨੀਤ ਕੌਰ ਸਿੱਧੂ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ¢ ਉਪਰੰਤ ਖਿਡਾਰਨ ਪਰਵੀਨ ਕੌਰ ਨੇ ਸਾਰੇ ਖਿਡਾਰੀਆਂ ਦੀ ਤਰਫ਼ੋਂ ਖੇਡ ਭਾਵਨਾ ਅਤੇ ਅਨੁਸ਼ਾਸਨ ਨਾਲ ਖੇਡਣ ਦੀ ਸਹੁੰ ਚੁੱਕੀ¢ ਖੇਡ ਸਮਾਗਮ ਵਿਚ 100 ਮੀਟਰ, 200, 400 ਮੀਟਰ ਦੌੜ, ਰਿਲੇ ਰੇਸ, ਲੰਬੀ ਛਾਲ, ਸ਼ਾਟ-ਪੁੱਟ ਅਤੇ ਰੱਸਾਕਸ਼ੀ ਸਮੇਤ ਕਈ ਮਨੋਰੰਜਕ ਖੇਡ ਮੁਕਾਬਲੇ ਜਿਵੇਂ ਬਾਲ ਬੈਲੈਂਸ ਰੇਸ, ਮੱਕੜੀ ਰੇਸ, ਅਬਸਟੈਕਲ ਰੇਸ ਅਤੇ ਬੈਲੂਨ ਰੇਸ ਦਾ ਆਯੋਜਨ ਕੀਤਾ ਗਿਆ¢ ਖੇਡਾਂ ਵਿਚ ਜੇਤੂ ਰਹੀਆਂ ਖਿਡਾਰਣਾਂ ਦੇ ਅੰਕਾਂ ਦੇ ਆਧਾਰ 'ਤੇ 'ਸਰਵੋਤਮ ਖਿਡਾਰਨਾਂ' ਦੀ ਚੋਣ ਕੀਤੀ ਗਈ, ਜਿਨ੍ਹਾਂ ਵਿਚੋਂ ਐੱਸ.ਐੱਸ.ਡੀ. ਗਰਲਜ਼ ਕਾਲਜ ਵਿਚੋਂ ਬੀ.ਕਾਮ ਭਾਗ-ਦੂਜਾ ਦੀ ਅਰਸ਼ਦੀਪ ਕੌਰ, ਐੱਸ.ਐੱਸ.ਡੀ. ਡਬਲਿਊ.ਆਈ.ਟੀ. ਵਿਚੋਂ ਬੀ.ਸੀ.ਏ ਭਾਗ-ਦੂਜਾ ਦੀ ਹੁਸਨਪ੍ਰੀਤ ਕੌਰ ਅਤੇ ਐੱਸ.ਐੱਸ.ਡੀ. ਕਾਲਜ ਆਫ਼ ਐਜੂਕੇਸ਼ਨ ਵਿਚੋਂ ਗੁਰਮਨ ਕੌਰ ਨੂੰ 'ਸਰਵੋਤਮ ਖਿਡਾਰਨ' ਐਲਾਨਿਆ ਗਿਆ¢ ਜੇਤੂ ਖਿਡਾਰਨਾਂ ਨੂੰ ਮਹਿਮਾਨਾਂ ਵਲੋਂ ਇਨਾਮ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ¢ ਕਾਲਜ ਦੀ ਵਿਦਿਆਰਥਣ ਗੁਰਸ਼ਰਨ ਕੌਰ ਨੂੰ ਵਿਭਿੰਨ ਵਿਸ਼ਵ ਰਿਕਾਰਡ ਬਣਾਉਣ ਲਈ ਕਾਲਜ ਵਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ¢ ਕਾਲਜ ਨੂੰ ਸਹਿਯੋਗ ਦੇਣ ਲਈ ਰਮੇਸ਼ ਗਰਗ ਨੂੰ ਵੀ ਸਨਮਾਨਿਤ ਕੀਤਾ ਗਿਆ¢ ਮੰਚ ਸੰਚਾਲਕ ਦੀ ਭੂਮਿਕਾ ਡਾ. ਤਾਰੂ ਮਿੱਤਲ, ਡਾ. ਏਕਤਾ ਗਰਗ, ਡਾ. ਮਨਿੰਦਰ ਕੌਰ ਅਤੇ ਡਾ. ਸਿਮਰਜੀਤ ਕੌਰ ਨੇ ਨਿਭਾਈ¢ ਕਾਲਜ ਪਿ੍ੰਸੀਪਲ ਡਾ.ਨੀਰੂ ਗਰਗ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਇਸੇ ਜਜ਼ਬੇ ਨਾਲ਼ ਹਰ ਕੰਮ ਨੂੰ ਨੇਪਰੇ ਚਾੜ੍ਹਨ ਲਈ ਪ੍ਰੇਰਿਆ¢ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ ਅਤੇ ਜਨਰਲ ਸਕੱਤਰ ਵਿਕਾਸ ਗਰਗ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਮੈਡਮ ਰਾਜਪਾਲ ਕੌਰ, ਸਮੂਹ ਵਿਦਿਆਰਥੀਆਂ ਅਤੇ ਕਾਲਜ ਅਮਲੇ ਨੂੰ ਖੇਡ ਸਮਾਗਮ ਦੀ ਸਫ਼ਲਤਾ ਲਈ ਵਧਾਈ ਦਿੱਤੀ¢ ਇਸ ਸਮੇਂ ਐੱਸ.ਐੱਸ.ਡੀ. ਸਭਾ ਤੋਂ ਕੇ.ਕੇ. ਅਗਰਵਾਲ, ਆਸ਼ੂਤੋਸ਼ ਚੰਦਰ ਸ਼ਰਮਾ, ਸੁਦਰਸ਼ਨ ਗੋਇਲ ਆਦਿ ਵੀ ਹਾਜ਼ਰ ਰਹੇ¢