12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਵਿਸ਼ਵ ਸੋਚ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 24-02-2026
ਬਰੇਟਾ, 23 ਫਰਵਰੀ (ਮੰਡੇਰ)- ਸਰਕਾਰੀ ਪ੍ਰਾਇਮਰੀ ਸਕੂਲ ਸਿਰਸੀਵਾਲਾ ਵਿਖੇ ਭਾਰਤ ਸਕਾਊਟਸ ਅਤੇ ਗਾਇਡਜ ਪੰਜਾਬ ਦੇ ਸਟੇਟ ਆਰਗਨਾਜ਼ਿੰਗ ਕਮਿਸ਼ਨਰ ਉਂਕਾਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 100ਵਾਂ ਵਿਸ਼ਵ ਸਕਾਊਟਿੰਗ ਸੋਚ ਦਿਵਸ ਮਨਾਇਆ ਗਿਆ | ਕੱਬ ਮਾਸਟਰ ਮਹਿੰਦਰ ਪਾਲ ਬਰੇਟਾ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦੱਸਿਆ ਕਿ ਸਕਾਊਟਿੰਗ ਲਹਿਰ ਦੇ ਮੋਢੀ ਰਾਬਰਟ ਬੇਡਿਨ ਪਾਵੇਲ ਅਤੇ ਲੇਡੀ ਬੇਡਿਨ ਪਾਵੇਲ ਓਵੈਲ ਨੇ ਇਸ ਸਿੱਖਿਆਦਾਇਕ ਲਹਿਰ ਨੂੰ ਜਨਮ ਦਿੱਤਾ | ਉਨ੍ਹਾਂ ਦਾ ਜਨਮ ਦਿਨ 22 ਫਰਵਰੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸਕਾਊਟਿੰਗ ਸੋਚ ਦਿਵਸ ਵਜੋਂ ਸੰਸਾਰ ਭਰ ਵਿਚ ਮਨਾਇਆ ਜਾਂਦਾ ਹੈ | ਸਕੂਲ ਮੁਖੀ ਰਾਕੇਸ਼ ਕੁਮਾਰ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਇਸ ਲਹਿਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪਿ੍ੰਸ ਪਾਲ, ਸਰਬਜੀਤ ਕੌਰ, ਜਸਮੇਲ ਕੌਰ, ਬੇਅੰਤ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੋਹਾ ਦੇ ਧਰਮ ਸੰਮੇਲਨ 'ਚ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਭਾਗ ਲਿਆ ਅਗਲੀ ਖ਼ਬਰ ਐੱਸ.ਐੱਸ.ਡੀ. ਗਰਲਜ਼ ਕਾਲਜ ਵਿਚ 44ਵੇਂ ਸਾਲਾਨਾ ਖੇਡ ਸਮਾਗਮ ਦਾ ਆਯੋਜਨ
Ad Position 24