ਬੋਹਾ, 23 ਫਰਵਰੀ (ਰਮੇਸ਼ ਤਾਂਗੜੀ)- ਸਥਾਨਕ ਪੰਜਾਬ ਮਹਾਂਵੀਰ ਦਲ ਧਰਮਸ਼ਾਲਾ ਵਿਖੇ ਧਰਮ ਸੰਮੇਲਨ ਕਰਵਾਇਆ ਗਿਆ | ਮਹਿਲਾ ਮੰਡਲ ਬੋਹਾ ਵਲੋਂ ਕਾਂਤਾ ਰਾਣੀ ਦੀ ਅਗਵਾਈ 'ਚ ਸੈਂਕੜੇ ਅÏਰਤਾਂ ਨੇ ਭਾਗ ਲਿਆ | ਮਹਿਲਾ ਮੰਡਲ ਨੇ ਭਜਨ ਕੀਰਤਨ ਕੀਤਾ | ਸੰਬੋਧਨ ਕਰਦਿਆਂ ਮੈਂਬਰ ਆਰੀਆ ਸਭਾ ਅਨਿਲ ਮੌੜ ਨੇ ਕਿਹਾ ਕਿ ਇਸ ਧਰਮ ਸੰਮੇਲਨ ਦਾ ਮਕਸਦ ਸਾਰੇ ਧਰਮਾਂ ਪ੍ਰਤੀ ਬਰਾਬਰਤਾ ਅਤੇ ਸਤਿਕਾਰ ਪੈਦਾ ਕਰਨਾ ਹੈ | ਉਨ੍ਹਾਂ ਗੁਰੂ ਤੇਗ਼ ਬਹਾਦਰ ਦੇ 350ਵੇਂ ਬਲੀਦਾਨ ਦਿਵਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਂ ਨੇ ਮਨੁੱਖਤਾ ਦੀ ਭਲਾਈ ਅਤੇ ਰਖਵਾਲੀ ਲਈ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ | ਉਨ੍ਹਾਂ ਸਿੱਖ ਧਰਮ ਦੀ ਘਾਲਣਾ ਦਾ ਜ਼ਿਕਰ ਕਰਦਿਆਂ ਦਸਵੇਂ ਗੁਰੂ, ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਤੱਕ ਲੋਕਾਈ ਤੇ ਸਿੱਖ ਪੰਥ ਲਈ ਕੀਤੀਆਂ ਕੁਰਬਾਨੀਆਂ ਦਾ ਵਿਸ਼ਲੇਸ਼ਣ ਕੀਤਾ | ਬੁਲਾਰਿਆਂ ਨੇ ਗੁਰੂ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈਣ ਅਤੇ ਉਨ੍ਹਾਂ ਦੇ ਵਿਖਾਏ ਮਾਰਗ 'ਤੇ ਚੱਲਣ ਦਾ ਸੰਦੇਸ਼ ਦਿੱਤਾ | ਪਵਨ ਕੁਮਾਰ ਨੇ ਧਾਰਮਿਕ ਅਵਸਥਾ ਬਾਰੇ ਜਾਗਰੂਕ ਕੀਤਾ | ਬਿਪਨ ਗਰਗ ਪ੍ਰਧਾਨ ਗਊਸ਼ਾਲਾ ਨੇ ਪਸ਼ੂਆਂ ਦੀ ਰੱਖਿਆ ਸਬੰਧੀ ਕਿਹਾ ਕਿ ਪਸ਼ੂਆਂ ਨੇ ਸੰਭਾਲਣ ਦੀ ਸਖ਼ਤ ਲੋੜ ਹੈ | ਇਸ ਮੌਕੇ ਪਵਨ ਕੁਮਾਰ ਪ੍ਰਚਾਰਕ ਸੰਗਰੂਰ, ਰਾਜ ਕੁਮਾਰ ਪ੍ਰਚਾਰਕ, ਐਡਵੋਕੇਟ ਜਿੰਮੀ ਕਾਠ ਸਮਾਜ ਸੇਵੀ ਮਾਨਸਾ, ਪ੍ਰਦੀਪ ਬਿੱਟੂ ਬੋਹਾ, ਨਿਖਿਲ ਗੋਇਲ, ਨਿਰੰਜਣ ਕੱਕੜ, ਕਿ੍ਸ਼ਨ ਕੁਮਾਰ, ਨਵਨੀਤ ਗੌੜ, ਧਰਮਪਾਲ ਸਿੰਘ, ਡਾ. ਭੂਸ਼ਨ ਕੁਮਾਰ, ਵਿਨੋਦ ਕੁਮਾਰ, ਸੰਜੀਵ ਕੁਮਾਰ, ਸਰੋਜ ਰਾਣੀ, ਸਵਿਤਾ ਸਿੰਗਲਾ, ਕਿਰਨਾ ਰਾਣੀ, ਪ੍ਰਵੀਨ ਰਾਣੀ, ਪੁਸ਼ਪਾ ਰਾਣੀ ਆਦਿ ਹਾਜ਼ਰ ਸਨ |