13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸਾਂਝੇ ਖੂਹ ਵਾਲੀ ਜਗ੍ਹਾ 'ਤੇ ਉਸਰੇ ਖ਼ੁਆਜਾ ਖ਼ਿਜ਼ਰ ਦੇ ਸਥਾਨ 'ਤੇ ਛੇੜਛਾੜ ਨਹੀਂ ਕਰਨ ਦਿੱਤੀ ਜਾਵੇਗੀ-ਰੁਲਦੂ ਸਿੰਘ

Ad Position 21
No active advertisement
ਅਜੀਤ ਡੈਸਕ 24-02-2026
ਮਾਨਸਾ, 23 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਮਾਨਸਾ ਪਿੰਡ ਦੇ ਪੁਰਾਤਨ ਸਾਂਝੇ ਖੂਹ ਵਾਲੀ ਥਾਂ 'ਤੇ ਉਸਰੇ ਖ਼ੁਆਜਾ ਵਲੀ ਦੀ ਜਗ੍ਹਾ ਨੂੰ ਛੇੜਨ ਦੀ ਕੋਸ਼ਿਸ਼ ਨਾ ਕਰੇ | ਇਸ ਸਥਾਨ 'ਤੇ ਜਾਰੀ ਧਰਨੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਖੂਹ ਸੌ ਸਾਲ ਤੋਂ ਵੱਧ ਪੁਰਾਣੇ ਖੂਹਾਂ ਵਿਚੋਂ ਇਕ ਸੀ, ਜੋ ਪਿੰਡ ਵਾਸੀਆਂ ਨੇ ਮਿਲ ਕੇ ਸ਼ਾਮਲਾਟ 'ਚ ਲਗਾਇਆ ਸੀ | ਲਗਪਗ 6 ਦਹਾਕੇ ਪਹਿਲਾਂ ਸ਼ਹਿਰ ਵਿਚ ਵਾਟਰ ਵਰਕਸ ਦੇ ਪਾਣੀ ਦੀ ਸਪਲਾਈ ਚਾਲੂ ਹੋਣ ਤੋਂ ਬਾਅਦ ਖੂਹ ਨੂੰ ਬੰਦ ਕਰ ਦਿੱਤਾ ਗਿਆ ਅਤੇ ਇਹ ਥਾਂ ਲੋਕਾਂ ਵਲੋਂ ਸੱਥ ਦੇ ਤੌਰ 'ਤੇ ਵਰਤਿਆ ਜਾਣ ਲੱਗਾ | ਇਸੇ ਕਰ ਕੇ ਇਸ ਨੂੰ ਚੁਗ਼ਲੀ ਘਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਇਕ ਸੁਆਰਥੀ ਧਨਾਢ ਟੱਬਰ ਨੇ ਕਾਨੂੰਨ ਨੂੰ ਗੁਮਰਾਹ ਕਰ ਕੇ ਚੋਰੀ ਅਦਾਲਤ ਤੋਂ ਇਸ ਸਥਾਨ ਨੂੰ ਢਾਹੁਣ ਦੇ ਹੁਕਮ ਲੈ ਲਏ ਜਦੋਂ ਕਿ ਉਨ੍ਹਾਂ ਦੇ ਪਰਿਵਾਰ ਨੂੰ ਕਿਸੇ ਕਿਸਮ ਦਾ ਕੋਈ ਹੱਕ ਨਹੀਂ ਹੈ | ਕਿਸਾਨ ਆਗੂ ਨੇ ਐਲਾਨ ਕੀਤਾ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਧਰਨੇ ਨੂੰ ਭਾਕਿਯੂ ਲੱਖੋਵਾਲ ਦੇ ਆਗੂ ਨਿਰਮਲ ਸਿੰਘ ਝੰਡੂਕੇ, ਲਿਬਰੇਸ਼ਨ ਦੇ ਸੁਖਦਰਸ਼ਨ ਸਿੰਘ ਨੱਤ ਨੇ ਵੀ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਵਿਆਹ ਪ੍ਰੋਗਰਾਮਾਂ ਦੌਰਾਨ ਠੇਕੇਦਾਰ ਸ਼ਰਾਬ ਦਾ ਵੱਧ ਰੇਟ ਕਰ ਰਹੇ ਨੇ ਵਸੂਲ-ਕੋਟਧਰਮ ਅਗਲੀ ਖ਼ਬਰ ਬੋਹਾ ਦੇ ਧਰਮ ਸੰਮੇਲਨ 'ਚ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਭਾਗ ਲਿਆ
Ad Position 24