13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਖ਼ਾਲਸਾ ਕਾਲਜ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸੁੰਦਰ ਲਿਖਾਈ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 24-02-2026
ਭਗਤਾ ਭਾਈਕਾ, 23 ਫਰਵਰੀ (ਸੁਖਪਾਲ ਸਿੰਘ ਸੋਨੀ)- ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤ ਭਾਈਕਾ ਵਲੋਂ ਕਾਲਜ ਪਿੰ੍ਰਸੀਪਲ ਡਾ. ਸਤਿੰਦਰ ਕੌਰ ਮਾਨ ਦੀ ਅਗਵਾਈ ਹੇਠ ਕਾਲਜ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵਲੋਂ ਪ੍ਰੋਫੈਸਰ ਪੂਰਨ ਸਿੰਘ ਸਾਹਿਤ ਸਭਾ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ¢ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਮਨਦੀਪ ਕੌਰ ਨੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੀ ਵਧਾਈ ਦਿੰਦੇ ਹੋਏ ਪੰਜਾਬੀ ਮਾਂ ਬੋਲੀ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੱਤਾ¢ ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿਚ ਕੁਲ 10 ਵਿਦਿਆਰਥੀਆਂ ਅਮਰਵੀਰ ਕÏਰ (ਬੀ.ਐਸ.ਸੀ ਨਾਨ ਮੈਡੀਕਲ) ਭਾਗ ਪਹਿਲਾ, ਕੁਲਵੀਰ ਕੌਰ (ਬੀ.ਐਸ.ਸੀ ਨਾਨ ਮੈਡੀਕਲ) ਭਾਗ ਪਹਿਲਾ, ਕਿਰਨਾ ਅਤੇ ਕੁਲਦੀਪ ਕੌਰ (ਬੀ.ਐਸ.ਸੀ ਐਫ.ਟੀ) ਭਾਗ ਦੂਜਾ, ਨਵਜੋਤ ਕÏਰ ਅਤੇ ਕਿਰਨਦੀਪ ਕੌਰ (ਬੀ.ਏ) ਭਾਗ ਦੂਜਾ, ਰਮਨਦੀਪ ਕÏਰ (ਬੀ.ਸੀ.ਏ) ਭਾਗ ਤੀਜਾ, ਸਵਰਨਜੀਤ ਸਿੰਘ (ਗਿਆਰ੍ਹਵੀਂ ਮੈਡੀਕਲ), ਰਣਵੀਰ ਸਿੰਘ (ਗਿਆਰ੍ਹਵੀਂ ਕਾਮਰਸ) ਅਤੇ ਮਨਪ੍ਰੀਤ ਕÏਰ (ਗਿਆਰ੍ਹਵੀਂ ਨਾਨ ਮੈਡੀਕਲ) ਨੇ ਉਤਸ਼ਾਹ ਪੂਰਵਕ ਸੁੰਦਰ ਲਿਖਾਈ ਮੁਕਾਬਲਿਆਂ ਵਿਚ ਭਾਗ ਲਿਆ¢ ਜਿਸ ਵਿੱਚ ਮਨਪ੍ਰੀਤ ਕੌਰ (ਗਿਆਰ੍ਹਵੀਂ ਨਾਨ ਮੈਡੀਕਲ) ਨੇ ਪਹਿਲਾ ਸਥਾਨ, ਅਮਰਵੀਰ ਕੌਰ (ਬੀ.ਐਸ.ਸੀ ਨਾਨ ਮੈਡੀਕਲ ਭਾਗ ਪਹਿਲਾ) ਨੇ ਦੂਜਾ ਸਥਾਨ ਅਤੇ ਸਵਰਨਜੀਤ ਸਿੰਘ (ਗਿਆਰ੍ਹਵੀਂ ਨਾਨ ਮੈਡੀਕਲ) ਨੇ ਤੀਜਾ ਸਥਾਨ ਹਾਸਿਲ ਕੀਤਾ¢ ਇਸ ਮੁਕਾਬਲੇ ਦੀ ਜੱਜਮੈਂਟ ਡਾ. ਹਰਮਨਦੀਪ ਕੌਰ (ਪੰਜਾਬੀ ਵਿਭਾਗ),ਪ੍ਰੋ. ਜਿੰਕਪ੍ਰੀਤ ਕÏਰ (ਐਫ.ਟੀ.ਵਿਭਾਗ), ਡਾ.ਅਮਨਦੀਪ ਕੌਰ (ਕੰਪਿਊਟਰ ਵਿਭਾਗ) ਦੁਆਰਾ ਕੀਤੀ ਗਈ¢ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਪ੍ਰੋ. ਰਮਨਦੀਪ ਕÏਰ, ਪ੍ਰੋਫੈਸਰ ਜਸਬੀਰ ਕੌਰ, ਪ੍ਰੋਫੈਸਰ ਰੀਮਾ ਰਾਣੀ ਅਤੇ ਪ੍ਰੋ. ਅਰਸ਼ਦੀਪ ਸਿੰਘ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਮਾਲਵਾ ਪੰਜਾਬੀ ਸਾਹਿਤ ਸਭਾ (ਰਜਿ:) ਵਲੋਂ ਕੌਮਾਂਤਰੀ ਮਾਂ-ਬੋਲੀ ਦਿਹਾੜਾ ਮਨਾਇਆ ਅਗਲੀ ਖ਼ਬਰ ਜਨਮੇਜਾ ਸਿੰਘ ਸੇਖੋਂ ਵਲੋਂ 8 ਮਾਰਚ ਦੀ ਮੌੜ ਕਾਨਫ਼ਰੰਸ ਸੰਬੰਧੀ ਵਰਕਰ ਮੀਟਿੰਗ
Ad Position 24