ਰਾਮਪੁਰਾ ਫੂਲ, 23 ਫਰਵਰੀ (ਹੇਮੰਤ ਕੁਮਾਰ ਸ਼ਰਮਾ)- ਕੌਮਾਂਤਰੀ ਮਾਂ-ਬੋਲੀ ਦਿਹਾੜਾ ਮਾਲਵਾ ਪੰਜਾਬੀ ਸਾਹਿੱਤ ਸਭਾ (ਰਜਿ:) ਰਾਮਪੁਰਾ ਫੂਲ (ਬਠਿੰਡਾ) ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੇ ਨਿਰਦੇਸ਼ਾਂ ਤਹਿਤ ਪਿੰਡ ਰਾਮਪੁਰਾ ਦੇ ਸਰਕਾਰੀ ਸੀਨੀ: ਸੰਕੈ: ਸਕੂਲ ਵਿਖੇ ਮਨਾਇਆ ਗਿਆ | ਸਭਾ ਦੇ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਬਠਿੰਡਾ, ਸਬ-ਡਿਵੀਜ਼ਨਲ ਮੈਜਿਸਟ੍ਰੇਟ ਫੂਲ, ਵਿਧਾਇਕ ਹਲਕਾ ਮੌੜ ਸੁਖਬੀਰ ਸਿੰਘ ਮਾਈਸਰਖਾਨਾ , ਵਿਧਾਇਕ ਹਲਕਾ ਰਾਮਪੁਰਾ ਬਲਕਾਰ ਸਿੰਘ ਸਿੱਧੂ ਨੂੰ ਮੰਗ ਪੱਤਰ ਦਿੱਤੇ ਗਏ | ਇਸ ਉਪਰੰਤ ਦਰਸ਼ਨ ਸਿੰਘ ਪ੍ਰੀਤੀਮਾਨ ਨੇ ਪੰਜਾਬੀ ਮਾਂ-ਬੋਲੀ ਨੂੰ ਬਚਾਉਣ ਲਈ ਪੰਜਾਬੀ ਲੋਕਾਂ, ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਜਗਾਵਾਂ ਦੇਣ ਲਈ ਭਾਸ਼ਣ ਦਿੱਤਾ ਤੇ ਦਿੱਤੇ ਗਏ ਮੰਗ-ਪੱਤਰ ਜੋ ਮੰਗਾਂ ਸੰਬੰਧੀ ਸਨ, ਪੜ੍ਹ ਕੇ ਸੁਣਾਏ | ਜਿਸ ਵਿਚ ਵੱਖ-ਵੱਖ ਪੜਾਵਾਂ 'ਤੇ ਹੈੱਡ ਮਾਸਟਰ ਹਰਿੰਦਰ ਸਿੰਘ ਭੁੱਲਰ, ਹੈੱਡ ਮਾਸਟਰ ਸੁਖਵਿੰਦਰ ਸਿੰਘ ਬਾਠ, ਨਿਰਮਲ ਸਿੰਘ, ਪੰਜਾਬੀ ਅਧਿਆਪਕਾ ਗੁਰਮੀਤ ਕੌਰ, ਵਿਦਿਆਰਥਣ ਸਰਬਦੀਪ ਕੌਰ ਨੇ ਆਪਣੇ ਵਿਚਾਰ ਰੱਖੇ ਅਤੇ ਸਕੂਲ ਦੇ ਵਿਦਿਆਰਥੀ ਜਸ਼ਨਦੀਪ ਸਿੰਘ ਅਤੇ ਸੁਖਮਨਵੀਰ ਸਿੰਘ ਸਿੱਧੂ ਨੇ ਪੰਜਾਬੀ ਮਾਂ-ਬੋਲੀ ਦੇ ਰਾਹੀ ਗੀਤ ਪੇਸ਼ ਕੀਤੇ | ਇਸ ਸਮੇਂ ਦਰਸ਼ਨ ਸਿੰਘ ਭੁੱਲਰ, ਹਰਬੰਸ ਸਿੰਘ ਖੁਰਮੀ, ਗਮਦੂਰ ਸਿੰਘ ਜੱਸੀ, ਡਾਕਟਰ ਨਰੰਜਨ ਸਿੰਘ ਚੌਹਾਨ, ਜਗਸੀਰ ਸਿੰਘ ਸੀਰਾ, ਦਰਸ਼ਨ ਸਿੰਘ ਖ਼ਾਲਸਾ ਮੰਡੀ ਕਲਾਂ, ਤੋਤੀ ਸਿੰਘ, ਪ੍ਰੀਤਮ ਸਿੰਘ ਆਰਟਿਸਟ, ਪਿ੍ੰਸੀਪਲ ਜਸਬੀਰ ਸਿੰਘ ਅਤੇ ਪਿੰਡ ਦੇ ਸਰਪੰਚ ਰਾਜਵਿੰਦਰ ਸਿੰਘ ਸਿੱਧੂ, ਬੀਬੀ ਹਰਜੀਤ ਕੌਰ, ਅਕਾਲੀ ਸਿੱਧੂ ਤੇ ਸਨੇਹਵੀਰ ਕੌਰ ਹਾਜ਼ਰ ਸਨ | ਸਮਾਗਮ ਦੇ ਅਖ਼ੀਰ 'ਤੇ ਹੈੱਡਮਾਸਟਰ ਹਰਿੰਦਰ ਸਿੰਘ ਭੁੱਲਰ ਨੇ ਸਭ ਦਾ ਧੰਨਵਾਦ ਕੀਤਾ ਅਤੇ ਸਟੇਜ ਦੀ ਭੂਮਿਕਾ ਲੈਕਚਰਾਰ ਦਹੂਦ ਸਿੰਘ ਨੇ ਨਿਭਾਈ |