13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਮੀਰੀ ਪੀਰੀ ਕਲੱਬ ਵਲੋਂ ਕਰਵਾਇਆ ਫੁੱਟਬਾਲ ਕੱਪ ਸ਼ਾਨੋ-ਸ਼ੌਕਤ ਨਾਲ ਸਮਾਪਤ

Ad Position 21
No active advertisement
ਅਜੀਤ ਡੈਸਕ 24-02-2026
ਨਥਾਣਾ, 23 ਫਰਵਰੀ (ਗੁਰਦਰਸ਼ਨ ਲੁੱਧੜ): ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਖੇਡ ਸਟੇਡੀਅਮ ਨਥਾਣਾ ਵਿਖੇ ਮੀਰੀ ਪੀਰੀ ਯੁਵਕ ਸੇਵਾਵਾਂ ਕਲੱਬ ਵਲੋਂ ਕਰਵਾਇਆ ਤਿੰਨ ਰੋਜ਼ਾ ਫੁੱਟਬਾਲ ਕੱਪ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਇਆ | ਕੱਪ ਵਿਚ 24 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿਚੋਂ ਸੈਮੀਫਾਈਨਲ ਮੁਕਾਬਲਿਆਂ ਦਰਮਿਆਨ ਮੀਰੀ ਪੀਰੀ ਕਲੱਬ ਨਥਾਣਾ ਵਲੋਂ ਦਿਆਲਪੁਰਾ ਮਿਰਜ਼ਾ ਨੂੰ ਹਰਾ ਕੇ ਅਤੇ ਘੋਲੀਆ ਖ਼ੁਰਦ ਦੀ ਟੀਮ ਵਲੋਂ ਭਦੌੜ ਦੀ ਟੀਮ ਨੂੰ ਪਛਾੜ ਕੇ ਫਾਈਨਲ ਦੇ ਮੁਕਾਬਲਿਆਂ ਵਿਚ ਪ੍ਰਵੇਸ਼ ਕੀਤਾ ਗਿਆ | ਸੁਪਰ ਫਾਈਨਲ ਮੁਕਾਬਲੇ ਦੌਰਾਨ ਮੀਰੀ ਪੀਰੀ ਕਲੱਬ ਨਥਾਣਾ ਨੇ ਘੋਲੀਆ ਖ਼ੁਰਦ ਨੂੰ 1-0 ਨਾਲ ਹਰਾ ਕੇ ਮੇਜ਼ਬਾਨ ਟੀਮ ਨੇ ਜੇਤੂ ਕੱਪ ਆਪਣੀ ਝੋਲੀ ਪਾਇਆ | ਇਸ ਫੁੱਟਬਾਲ ਕੱਪ ਦੌਰਾਨ ਘੋਲੀਆ ਖ਼ੁਰਦ ਦੂਜੇ, ਭਦੌੜ ਤੀਜੇ ਅਤੇ ਦਿਆਲਪੁਰਾ ਮਿਰਜ਼ਾ ਦੀ ਟੀਮ ਚੌਥੇ ਸਥਾਨ 'ਤੇ ਰਹੀ | ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਾਲੀ ਟੀਮ ਨੂੰ 21000 ਨਗਦ ਰਾਸ਼ੀ ਸਮੇਤ ਟਰਾਫ਼ੀ, ਦੂਜੇ ਸਥਾਨ ਵਾਲੀ ਟੀਮ ਨੂੰ 15000 ਨਗਦ ਸਮੇਤ ਟਰਾਫ਼ੀ, ਤੀਜੇ ਅਤੇ ਚੌਥੇ ਸਥਾਨ ਵਾਲੀਆਂ ਟੀਮਾਂ ਨੂੰ 4100-4100 ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ | ਦੂਜਾ ਇਨਾਮ ਅਰਸ਼ੀ ਗੰਗਾ ਸੀਨੀਅਰ ਫੁੱਟਬਾਲ ਖਿਡਾਰੀ ਵਲੋਂ ਭੇਟ ਕੀਤਾ ਗਿਆ | ਇਨਾਮ ਵੰਡ ਸਮਾਗਮ ਦੀ ਰਸਮ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ: ਦਲਜੀਤ ਸਿੰਘ ਗੁਰੂ, ਦਿਹਾਤੀ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਅਤੇ ਮੁੱਖ ਥਾਣਾ ਅਫ਼ਸਰ ਅਮਰਿੰਦਰ ਸਿੰਘ ਵਲੋਂ ਅਦਾ ਕੀਤੀ ਗਈ | ਇਸ ਮੌਕੇ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ, ਵਿੱਤ ਸਕੱਤਰ ਰਾਜਵੀਰ ਸਿੰਘ ਬਰਾੜ, ਨਗਰ ਪੰਚਾਇਤ ਦੇ ਕੌਂਸਲਰ ਸਰਬਜੀਤ ਸਿੰਘ, ਗੁਰਲਾਲ ਸਿੰਘ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪਾਲ ਸਿੰਘ ਸਲਾਣੀ, ਅਮਨਦੀਪ ਸਿੰਘ ਅਮਨਾ ਸਲਾਣੀ, ਗੁਰਦੀਪ ਸਿੰਘ ਰਾਜੂ, ਹਰਪ੍ਰੀਤ ਹੈਪੀ, ਜਿੰਮੀ ਭੁੱਲਰ, ਬੱਗੀ ਪ੍ਰਧਾਨ, ਇੰਦਰਜੀਤ ਹੈਪੀ, ਭੁਪਿੰਦਰ ਸ਼ਰਮਾ, ਲੱਭੀ ਇਟਲੀ, ਫਤਿਹ ਭੁੱਲਰ, ਜਸਪ੍ਰੀਤ ਬਾਵਾ, ਲਵਪ੍ਰੀਤ ਲੱਭੀ, ਖ਼ੁਸ਼ੀ ਨਥਾਣਾ, ਰਵੀ, ਬਲਦੇਵ ਕੋਚ, ਕੁਲਦੀਪ ਚਾਚਾ ਅਤੇ ਨਿੱਕੂ ਹਾਜ਼ਰ ਸਨ | ਗੁਰਮੁਖ ਸਿੰਘ ਵਲੋਂ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਹੁਕਮਰਾਨ ਧਿਰ ਨੂੰ ਵਾਅਦੇ ਯਾਦ ਕਰਾਉਣ ਸੰਬੰਧੀ ਨੰਬਰਦਾਰ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਮਾਲਵਾ ਪੰਜਾਬੀ ਸਾਹਿਤ ਸਭਾ (ਰਜਿ:) ਵਲੋਂ ਕੌਮਾਂਤਰੀ ਮਾਂ-ਬੋਲੀ ਦਿਹਾੜਾ ਮਨਾਇਆ
Ad Position 24