ਭਾਈਰੂਪਾ, 25 ਫਰਵਰੀ (ਵਰਿੰਦਰ ਲੱਕੀ)-ਜ਼ਿਲ੍ਹਾ ਪੱਧਰ ਤੋਂ ਇਲਾਵਾ ਭਾਜਪਾ ਵਲੋਂ ਵਿਧਾਨ ਸਭਾ ਹਲਕਾ ਅਤੇ ਸਰਕਲ ਪੱਧਰ 'ਤੇ ਵੀ ਜਥੇਬੰਦੀ ਦਾ ਵਿਸਥਾਰ ਕੀਤਾ ਜਾ ਰਿਹਾ ਹੈ | ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਵਲੋਂ ਅੱਜ ਹਲਕਾ ਫੂਲ ਦੇ ਸਰਕਲ ਭਾਈਰੂਪਾ ਦੇ ਅਹੁੱਦੇਦਾਰਾਂ ਦਾ ਐਲਾਨ ਕੀਤਾ ਗਿਆ | ਮਲੂਕਾ ਵਲੋਂ ਜਾਰੀ ਸੂਚੀ ਅਨੁਸਾਰ ਸੁਰਿੰਦਰਪਾਲ ਸਿੰਘ ਨੂੰ ਪ੍ਰਧਾਨ, ਸੋਹਣ ਲਾਲ, ਗੋਵਿੰਦ ਸਿੰਘ, ਆਤਮਾ ਸਿੰਘ ਅਤੇ ਰਾਜਵਿੰਦਰ ਸਿੰਘ ਨੂੰ ਮੀਤ ਪ੍ਰਧਾਨ, ਪਵਨ ਕੁਮਾਰ ਨੂੰ ਜਰਨਲ ਸਕੱਤਰ, ਸੰਦੀਪ ਕੁਮਾਰ, ਜੁਗਰਾਜ ਸਿੰਘ, ਬੀਰਬਲ ਗੋਇਲ ਅਤੇ ਪ੍ਰਗਟ ਸਿੰਘ ਨੂੰ ਸਕੱਤਰ, ਗੁਰਸੇਵਕ ਸਿੰਘ ਨੂੰ ਖ਼ਜ਼ਾਨਚੀ, ਅਮਰਜੀਤ ਸਿੰਘ ਨੂੰ ਦਫ਼ਤਰ ਇੰਚਾਰਜ, ਕੁਲਵੰਤ ਰਾਏ ਨੂੰ ਯੁਵਾ ਵਿੰਗ, ਜਗਮੋਹਨ ਸਿੰਘ ਨੂੰ ਕਿਸਾਨ ਵਿੰਗ, ਜਗਸੀਰ ਸਿੰਘ ਨੂੰ ਐਸ ਸੀ ਵਿੰਗ, ਗੁਰਮੀਤ ਸਿੰਘ ਨੂੰ ਐਸ ਟੀ ਵਿੰਗ, ਨਦੀਮ ਖਾਨ ਨੂੰ ਘੱਟ ਗਿਣਤੀ ਵਿੰਗ, ਲਖਵਿੰਦਰ ਸਿੰਘ ਨੂੰ ਓ ਬੀ ਸੀ ਵਿੰਗ, ਮਨਜੀਤ ਕੌਰ ਨੂੰ ਕਮਲ ਸੁਨੇਹਾ ਵਿੰਗ, ਅੰਗਰੇਜ਼ ਸਿੰਘ ਨੂੰ ਪਬਲੀਸਿਟੀ ਵਿੰਗ ਦਾ ਇੰਚਾਰਜ ਨਿਯੁੱਕਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਬੂਥ ਪੱਧਰ ਤੱਕ ਅਹਿਮ ਭੂਮਿਕਾ ਨਿਭਾਉਣ ਵਾਲੀ ਸਰਕਲ ਕਮੇਟੀ ਦਾ ਨਿਰਪਾਲ ਸਿੰਘ, ਮਨਜੀਤ ਸਿੰਘ, ਬਿੱਲੂ ਸਿੰਘ, ਗੁਰਤੇਜ ਸਿੰਘ, ਗੁਰਮੀਤ ਸਿੰਘ, ਜਸਵੰਤ ਸਿੰਘ ਅਤੇ ਅੰਗਰੇਜ਼ ਸਿੰਘ ਨੂੰ ਮੈਂਬਰ ਨਿਯੁੱਕਤ ਕੀਤਾ ਗਿਆ ਹੈ | ਗੁਰਪ੍ਰੀਤ ਸਿੰਘ ਮਲੂਕਾ ਨੇ ਨਵਨਿਯੁੱਕਤ ਅਹੁੱਦੇਦਾਰਾਂ ਨੂੰ ਵਧਾਈ ਦਿੱਤੀ ਤੇ ਸਨਮਾਨਿਤ ਕੀਤਾ | ਮਲੂਕਾ ਨੇ ਕਿਹਾ ਸਰਕਲ ਭਾਈਰੂਪਾ ਦੇ ਅਹੱੁਦੇਦਾਰ ਪਿੰਡਾਂ 'ਚ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ | ਕੇਂਦਰ ਸਰਕਾਰ ਦੀਆਂ ਲੋਕ ਭਲਾਈ ਦੀਆਂ ਯੋਜਨਾਵਾਂ ਅਤੇ ਭਾਜਪਾ ਦੀ ਵਿਚਾਰਧਾਰਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਗੇ | ਇਸ ਮੌਕੇ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਭਾਈਰੂਪਾ ਅਤੇ ਜ਼ਿਲ੍ਹਾ ਮੀਡੀਆ ਕੰਨਵੀਨਰ ਰਤਨ ਸ਼ਰਮਾ ਮਲੂਕਾ ਨੇ ਵੀ ਅਹੁੱਦੇਦਾਰਾਂ ਨੂੰ ਵਧਾਈ ਦਿੱਤੀ |