14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸੌਦਾ ਖ਼ਰੀਦਣ ਦੇ ਬਹਾਨੇ ਬਜ਼ੁਰਗ ਦੁਕਾਨਦਾਰ ਦੇ ਗੱਲੇ 'ਚੋਂ ਹਜ਼ਾਰਾਂ ਰੁਪਏ ਉਡਾਏ

Ad Position 21
No active advertisement
ਅਜੀਤ ਡੈਸਕ 26-02-2026
ਬਠਿੰਡਾ, 25 ਫਰਵਰੀ (ਸੱਤਪਾਲ ਸਿੰਘ ਸਿਵੀਆਂ)- ਸਥਾਨਕ ਦਾਣਾ ਮੰਡੀ ਵਿਖੇ ਸਥਿਤ ਇਕ ਕਰਿਆਨੇ ਤੇ ਹਾਰਡਵੇਅਰ ਦੀ ਦੁਕਾਨ ਦੇ ਗੱਲੇ 'ਚੋਂ ਇਕ ਗਰੋਹ ਵਲੋਂ ਹਜ਼ਾਰਾਂ ਰੁਪਏ ਉਡਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਦੁਕਾਨ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਈ ਸਾਰੀ ਘਟਨਾ ਨੂੰ ਸਮਾਜਸੇਵੀ ਸੰਸਥਾਂ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਜਨਤਕ ਕੀਤਾ ਹੈ |ਜਨਤਕ ਕੀਤੀ ਵੀਡੀਓ 'ਚ ਇਕ ਨੌਜਵਾਨ ਦੁਕਾਨ ਦੇ ਕਾਊਾਟਰ 'ਤੇ ਖੜ ਕੇ ਬਜ਼ੁਰਗ ਦੁਕਾਨਦਾਰ ਨੂੰ ਕੁਝ ਸਮਾਨ ਵਗੈਰਾ ਖਰੀਦਣ ਲਈ ਉਲਝਾਉਂਦਾ ਹੈ ਤੇ ਇਸ ਦੌਰਾਨ ਫੁਰਤੀ ਨਾਲ ਗੱਲੇ 'ਚੋਂ ਨਕਦੀ ਚੁਕਦਾ ਹੋਇਆ ਦਿਖਾਈ ਦੇ ਰਿਹਾ | ਉਸ ਨਾਲ ਇਕ ਹੋਰ ਨੌਜਵਾਨ ਤੇ ਇਕ ਔਰਤ ਵੀ ਦਿਖਾਈ ਦੇ ਰਹੇ ਹਨ | ਮਹੇਸ਼ਵਰੀ ਨੇ ਦੱਸਿਆ ਕਿ ਦੁਕਾਨਦਾਰ ਅਨੁਸਾਰ ਗੱਲੇ 'ਚੋਂ ਉਡਾਈ ਨਗਦੀ 32 ਹਜ਼ਾਰ ਰੁਪਏ ਸਨ | ਪੀੜਤ ਦੁਕਾਨਦਾਰ ਨੇ ਬਠਿੰਡਾ ਪੁਲਿਸ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਦੀ ਭਾਲ ਕਰਦਿਆਂ ਉਨ੍ਹਾਂ ਨੂੰ ਤੁਰੰਤ ਗਿ੍ਫਤਾਰ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਨਥਾਣਾ ਸਕੂਲ ਦੇ ਪੁਰਾਣੇ ਵਿਦਿਆਰਥੀ ਵਲੋਂ ਸਕੂਲ ਦਾ ਟੂਰ ਅਗਲੀ ਖ਼ਬਰ ਭਾਜਪਾ ਵਲੋਂ ਸਰਕਲ ਭਾਈਰੂਪਾ ਦੀ ਜਥੇਬੰਦੀ ਦਾ ਐਲਾਨ
Ad Position 24