14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਨਥਾਣਾ ਸਕੂਲ ਦੇ ਪੁਰਾਣੇ ਵਿਦਿਆਰਥੀ ਵਲੋਂ ਸਕੂਲ ਦਾ ਟੂਰ

Ad Position 21
No active advertisement
ਅਜੀਤ ਡੈਸਕ 26-02-2026
ਨਥਾਣਾ, 25 ਫਰਵਰੀ (ਗੁਰਦਰਸ਼ਨ ਲੁੱਧੜ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਵਿਖੇ ਇਸ ਵਿੱਦਿਅਕ ਅਦਾਰੇ ਦੇ ਲਗਭਗ ਪੌਣੀ ਸਦੀ ਪੁਰਾਣੇ ਵਿਦਿਆਰਥੀ ਬਲਦੇਵ ਸਿੰਘ ਸਾਇੰਸੀ ਵਾਸੀ ਮਲੋਟ ਵਲੋਂ ਸਕੂਲ ਦਾ ਉਚੇਚੇ ਤੌਰ 'ਤੇ ਟੂਰ ਕੀਤਾ ਗਿਆ | ਬਲਦੇਵ ਸਿੰਘ ਨੇ ਦੱਸਿਆ ਕਿ ਉਸਨੇ ਸੰਨ 1951 ਤੋਂ ਲੈ ਕੇ 1956 ਤੱਕ ਇਸ ਵਿੱਦਿਅਕ ਅਦਾਰੇ ਵਿਚ ਪੜ੍ਹਾਈ ਕੀਤੀ | ਉਸ ਸਮੇਂ ਇਸ ਸਕੂਲ ਦਾ ਨਾਮ ਡਿਸਟਿ੍ਕ ਬੋਰਡ ਸਰਕਾਰੀ ਹਾਈ ਸਕੂਲ ਨਥਾਣਾ ਸੀ | ਉਨ੍ਹਾਂ ਸਮਿਆਂ ਦੌਰਾਨ ਬਹੁਤ ਥੋੜੇ ਹਾਈ ਸਕੂਲ ਹੋਇਆ ਕਰਦੇ ਸਨ, ਜਿਸ ਕਰਕੇ ਉਸ ਨੇ ਆਪਣੇ ਨਾਨਕੇ ਪਿੰਡ ਨਥਾਣਾ ਵਿਖੇ ਰਹਿ ਕੇ ਇਸ ਸਕੂਲ ਵਿਚ ਪੜ੍ਹਨਾ ਸ਼ੁਰੂ ਕੀਤਾ | ਉਨ੍ਹਾਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਉਸ ਸਮੇਂ ਸਕੂਲ ਦੇ ਮੁਖੀ ਹੈੱਡਮਾਸਟਰ ਹਰਨਾਮ ਸਿੰਘ ਸਨ ਅਤੇ ਉਪ ਮੁਖੀ ਤਖਤ ਸਿੰਘ ਸਨ | ਉਨ੍ਹਾਂ ਭਾਵਕ ਹੁੰਦਿਆਂ ਕਿਹਾ ਕਿ ਇਸ ਵਿੱਦਿਅਕ ਅਦਾਰੇ ਵਿਚ ਆਉਣਾ ਉਸ ਦੀ ਬਹੁਤ ਸਮੇਂ ਤੋਂ ਦਿਲੀਂ ਤਾਂਘ ਸੀ ਜੋ ਅੱਜ ਪੂਰੀ ਹੋਈ | ਬਲਦੇਵ ਸਿੰਘ ਸਾਇੰਸੀ ਨੇ ਕਿਹਾ ਕਿ ਜ਼ਿਲ੍ਹਾ ਬੋਰਡ ਸਰਕਾਰੀ ਹਾਈ ਸਕੂਲ ਨਥਾਣਾ ਦਾ ਵਿੱਦਿਅਕ ਮਿਆਰ ਬਹੁਤ ਉੱਚੇ ਪੱਧਰ ਵਾਲਾ ਸੀ | ਵਿਦਿਆਰਥੀਆਂ ਵਲੋਂ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਸਕੂਲ ਦੇ ਕੋਠਿਆਂ ਦੀ ਸੰਭਾਲ ਤੋਂ ਇਲਾਵਾ ਅਧਿਆਪਕਾਂ ਦੀ ਆਗਿਆਕਾਰੀ ਵੱਲ ਉਚੇਚੇ ਤੌਰ 'ਤੇ ਧਿਆਨ ਦਿੱਤਾ ਜਾਂਦਾ ਸੀ | ਸਾਇੰਸੀ ਨੇ ਨਥਾਣਾ ਵਾਸੀਆਂ ਨਾਲ ਗੱਲਬਾਤ ਕਰਦਿਆਂ ਆਪਣੇ ਸਮਜਮਾਤੀਆਂ ਦੇ ਨਾਵਾਂ ਦਾ ਜ਼ਿਕਰ ਕੀਤਾ | ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਬਲਵਿੰਦਰਜੀਤ ਸਿੰਘ, ਸਕੂਲ ਦੇ ਇੰਚਾਰਜ ਪਿ੍ੰਸੀਪਲ ਲਖਵਿੰਦਰ ਕੌਰ ਅਤੇ ਸਮੂਹ ਸਟਾਫ਼ ਵਲੋਂ ਬਲਦੇਵ ਸਿੰਘ ਸਾਇੰਸੀ ਨੂੰ ਸਨਮਾਨਿਤ ਕੀਤਾ ਗਿਆ | ਸਾਇੰਸੀ ਪਰਿਵਾਰ ਦੇ ਮੈਂਬਰ ਬੀਬੀ ਅਮਰਜੀਤ ਕੌਰ ਵਲੋਂ ਸਕੂਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਅਗਲੀ ਖ਼ਬਰ ਸੌਦਾ ਖ਼ਰੀਦਣ ਦੇ ਬਹਾਨੇ ਬਜ਼ੁਰਗ ਦੁਕਾਨਦਾਰ ਦੇ ਗੱਲੇ 'ਚੋਂ ਹਜ਼ਾਰਾਂ ਰੁਪਏ ਉਡਾਏ
Ad Position 24