22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਗੋਨਿਆਣਾ ਮੰਡੀ ਦੇ ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) 'ਚ ਮਾਪਿਆਂ ਨੇ ਅਧਿਆਪਕਾਂ ਨੂੰ ਸਕੂਲ 'ਚ ਬੰਦ ਕਰ ਕੇ ਜਤਾਇਆ ਰੋਸ

Ad Position 21
No active advertisement
ਗੋਨਿਆਣਾ ਮੰਡੀ ਦੇ ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਵਿਖੇ ਆਏ ਕਿਤਾਬਾਂ ਦੇ ਭੰਡਾਰ ਨੂੰ ਲੈ ਕੇ ਵਿਦਿਆਰਥੀਆਂ ਦੇ ਮਾਪੇ ਜਾਣਕਾਰੀ ਦਿੰਦੇ ਹੋਏ | ਤਸਵੀਰ : ਲਛਮਣ ਦਾਸ ਗਰਗ <br/> 27-02-2026
ਗੋਨਿਆਣਾ, 26 ਫਰਵਰੀ (ਲਛਮਣ ਦਾਸ ਗਰਗ)-ਗੋਨਿਆਣਾ ਮੰਡੀ ਦੇ ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਵਿਖੇ ਅੱਜ ਨਵੇਂ ਸੈਸ਼ਨ ਦੀਆਂ ਆਈਆਂ ਕਿਤਾਬਾਂ ਦੇ ਭੰਡਾਰ ਨੂੰ ਲੈ ਕੇ ਮਾਪਿਆਂ ਨੇ ਅਧਿਆਪਕਾਂ ਨੂੰ ਸਕੂਲ ਵਿਚ ਹੀ ਜ਼ਿੰਦਰਾ ਲਗਾ ਕੇ ਬਲਾਕ ਪ੍ਰਾਇਮਰੀ ਅਫ਼ਸਰ ਤੇ ਜ਼ਿਲ੍ਹਾ ਅਫ਼ਸਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ | ਵਿਦਿਆਰਥੀਆਂ ਦੇ ਮਾਪਿਆ ਨੇ ਕਿਹਾ ਕਿ ਸਕੂਲ ਦੇ ਅਧਿਕਾਰੀਆਂ ਵਲੋਂ ਜਾਣ ਬੁਝ ਕੇ ਪ੍ਰਾਇਮਰੀ ਬਲਾਕ ਦੀਆਂ ਕਿਤਾਬਾਂ ਨੂੰ ਸਕੂਲ ਵਿਚ ਸਟੋਰ ਕੀਤਾ ਜਾਂਦਾ ਹੈ, ਜਿਸ ਕਾਰਨ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ, ਕਈ ਵਾਰ ਧਿਆਨ 'ਚ ਲਿਆਉਣ ਦੇ ਬਾਵਜੂਦ ਵੀ ਸੰਬੰਧਿਤ ਅਧਿਕਾਰੀਆਂ ਵਲੋਂ ਕੋਈ ਕਾਰਵਾਈ ਨਹੀ ਕੀਤੀ ਜਾਦੀ | ਐਸ. ਐਮ. ਸੀ. ਕਮੇਟੀ ਚੇਅਰਮੈਨ, ਮੈਂਬਰਾਂ ਤੇ ਮਾਪਿਆਂ ਨੇ ਕਿਹਾ ਕਿ ਉਕਤ ਸਕੂਲ ਵਿਚ ਵੱਖ-ਵੱਖ ਸਕੂਲਾਂ ਦੀਆਂ ਵੱਡੀ ਗਿਣਤੀ 'ਚ ਕਿਤਾਬਾਂ ਰੱਖੀਆਂ ਜਾਂਦੀਆਂ ਹਨ, ਜਿਨ੍ਹਾਂ ਦੀ ਸਪਲਾਈ ਪੂਰੇ ਗੋਨਿਆਣਾ ਬਲਾਕ ਦੇ ਅਨੇਕਾਂ ਸਕੂਲਾਂ ਵਿਚ ਕੀਤੀ ਜਾਂਦੀ ਹੈ | ਇਸ ਕਾਰਨ ਬੱਚਿਆਂ ਲਈ ਬੈਠਣ ਦੀ ਥਾਂ ਘੱਟ ਰਹਿ ਜਾਂਦੀ ਹੈ ਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਮਾਪਿਆਂ ਨੇ ਕਿਹਾ ਕਿ ਜੇਕਰ ਕਿਤਾਬਾਂ ਦੇ ਭਾਰੀ ਬੰਡਲ ਕਿਸੇ ਛੋਟੇ ਬੱਚੇ 'ਤੇ ਡਿੱਗ ਜਾਣ ਤਾਂ ਵੱਡਾ ਹਾਦਸਾ ਹੋ ਸਕਦਾ ਹੈ | ਉਨ੍ਹਾਂ ਦਾ ਦੋਸ਼ ਸੀ ਕਿ ਸਕੂਲ ਵਿਚ ਲਗਾਤਾਰ ਟਰੱਕਾਂ ਰਾਹੀਂ ਕਿਤਾਬਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਜਿਸ ਨਾਲ ਦੁਰਘਟਨਾ ਦਾ ਖ਼ਤਰਾ ਬਣਿਆ ਰਹਿੰਦਾ ਹੈ | ਉਨ੍ਹਾਂ ਨੇ ਮੰਗ ਕੀਤੀ ਕਿ ਸਕੂਲ ਤੋਂ ਕਿਤਾਬਾਂ ਦਾ ਭੰਡਾਰਨ ਤੁਰੰਤ ਹਟਾਇਆ ਜਾਵੇ | ਉਨ੍ਹਾਂ ਨੇ ਕਿਹਾ ਕਿ ਇਥੋਂ ਕਿਤਾਬਾਂ ਨੂੰ ਸ਼ਿਫ਼ਟ ਕੀਤਾ ਜਾਵੇ, ਇਸ ਮੁੱਦੇ 'ਤੇ ਕਾਰਵਾਈ ਕਰਦਿਆਂ ਸਕੂਲ ਮੁਖੀ ਨੇ ਇਸ ਨੂੰ ਬੀ. ਪੀ. ਓ. ਦੇ ਲਿਖਤੀ ਰੂਪ ਧਿਆਨ ਵਿਚ ਲਿਆ ਦਿੱਤਾ ਸੀ, ਪਰ ਫਿਰ ਵੀ ਉਨ੍ਹਾਂ ਨੇ ਉਕਤ ਕਾਰਵਾਈ ਤੇ ਕੋਈ ਅਮਲ ਨਹੀਂ ਕੀਤਾ ਜਾਂ ਤਾਂ ਉਹ ਕਿਸੇ ਵੱਡੇ ਹਾਦਸੇ ਦੀ ਉਡੀਕ 'ਚ ਹਨ | ਇਹ ਕਿਤਾਬਾਂ 69 ਸਕੂਲਾਂ ਦੇ ਵਿਚ ਭੇਜੀਆਂ ਜਾਣੀਆਂ ਹਨ ਤੇ ਰੋਜ਼ਾਨਾ ਹੀ ਕਿਸੇ ਨਾ ਕਿਸੇ ਸਕੂਲ ਵਲੋਂ ਇਹ ਕਿਤਾਬਾਂ ਆਪਣੇ ਸਕੂਲ ਲਈ ਲਿਜਾਈਆਂ ਜਾਂਦੀਆਂ ਹਨ | ਸੂਚਨਾ ਮਿਲਣ 'ਤੇ ਜਦੋਂ ਪੱਤਰਕਾਰਾਂ ਦੀ ਟੀਮ ਨੇ ਉਕਤ ਮਾਮਲੇ ਨੂੰ ਜਾ ਕੇ ਦੇਖਿਆ ਤਾਂ ਇਕ ਟਰੱਕ ਕਿਤਾਬਾਂ ਨਾਲ ਭਰਿਆ ਬਾਹਰ ਖੜ੍ਹਾ ਹੈ | ਉਨ੍ਹਾਂ ਕਿਹਾ ਕਿ ਡਿਪਟੀ ਡੀ. ਈ. ਓ. ਚਮਕੌਰ ਸਿੰਘ ਨਾਲ ਗੱਲਬਾਤ ਤੋਂ ਬਾਅਦ ਫ਼ੈਸਲਾ ਲਿਆ ਗਿਆ ਹੈ ਕਿ ਬਾਹਰ ਖੜੇ੍ਹ ਟਰੱਕ ਨੂੰ ਨਜ਼ਦੀਕੀ ਪਿੰਡ ਭੋਖੜਾ ਦੇ ਸਕੂਲ 'ਚ ਭੇਜ ਦਿੱਤਾ ਜਾਵੇਗਾ ਅਤੇ ਹੁਣ ਇਸ ਸਕੂਲ 'ਚ ਹੋਰ ਕਿਤਾਬਾਂ ਨਹੀਂ ਲਿਆਂਦੀਆਂ ਜਾਣਗੀਆਂ | ਇਸ ਭਰੋਸੇ ਤੋਂ ਬਾਅਦ ਮਾਪੇ ਸ਼ਾਂਤ ਹੋ ਗਏ ਤੇ ਸਕੂਲ ਦਾ ਤਾਲਾ ਖੋਲ੍ਹ ਕੇ ਅਧਿਆਪਕਾਂ ਨੂੰ ਬਾਹਰ ਜਾਣ ਦਿੱਤਾ | ਮਾਪਿਆਂ ਨੇ ਕਿਹਾ ਕਿ ਇਨ੍ਹਾਂ ਕਿਤਾਬਾਂ ਨੂੰ ਜਲਦੀ ਚੁਕਵਾਇਆ ਜਾਵੇ, ਨਹੀ ਤਾਂ ਅਸੀਂ ਆਉਣ ਵਾਲੇ ਸਮੇਂ 'ਚ ਪ੍ਰਦਰਸ਼ਨ ਨੂੰ ਵੱਡਾ ਕਰਾਂਗੇ ਤੇ ਜੇਕਰ ਸਕੂਲ ਨੂੰ ਤਾਲਾਂ ਲਗਾਉਣ ਦੀ ਜ਼ਰੂਰਤ ਪਈ ਤਾਂ ਇਕ ਵਾਰ ਫਿਰ ਤਾਲਾ ਲਗਾਵਾਂਗੇ |
Ad Position 22
No active advertisement
ਪਿਛਲੀ ਖ਼ਬਰ ਹਰ ਧਰਮ ਸਾਨੂੰ ਭਾਈਚਾਰਕ ਸਾਂਝ ਨਾਲ ਰਹਿਣ ਲਈ ਪ੍ਰੇਰਿਤ ਕਰਦਾ-ਪੇ੍ਰਮ ਲਤਾ ਅਗਲੀ ਖ਼ਬਰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ
Ad Position 24