ਬਠਿੰਡਾ, 26 ਫਰਵਰੀ (ਵੀਰਪਾਲ ਸਿੰਘ)-ਸਨਾਤਨ ਧਰਮ ਮੰਚ ਬਠਿੰਡਾ ਵਲੋਂ ਧਰਮ ਸੰਮੇਲਨ ਦੀ ਚੱਲ ਰਹੀ ਲੜੀ ਦੌਰਾਨ ਦੁਰਗਾ ਮੰਦਰ ਗਣੇਸ਼ ਨਗਰ ਬਠਿੰਡਾ ਵਿਖੇ ਸੁੰਦਰ ਕਾਂਡ ਦਾ ਪਾਠ ਕਰਵਾਇਆ | ਪ੍ਰੇਮ ਲਤਾ ਮੰਡਲੀ ਵਲੋਂ ਇਸ ਮੌਕੇ ਭਜਨ ਗਾਉਣ ਦੇ ਨਾਲ ਸੰਕੀਤਰਨ ਕੀਤਾ ਗਿਆ ਹੈ | ਇਸ ਮੌਕੇ ਹਾਜ਼ਰੀਨਾਂ ਵਲੋਂ ਭਜਨ ਗਾਇਨ ਦਾ ਅਨੰਦ ਮਾਣਿਆ | ਪ੍ਰੇਮ ਲਤਾ ਵਲੋਂ ਆਪਣੇ ਸੰਦੇਸ਼ 'ਚ ਕਿਹਾ ਕਿ ਧਰਮ ਸਾਨੂੰ ਜਾਤ-ਪਾਤ, ਫਿਰਕਾਂ ਪ੍ਰਸਤੀ ਤੋਂ ਉਪਰ ਉਠ ਕੇ ਇਕ ਸਮਾਜ ਨੂੰ ਇਕਜੁੱਟ ਰਹਿਣ ਦੀ ਪ੍ਰੇਰਨਾ ਦਿੰਦਾ ਹੈ | ਸਾਨੂੰ ਚੰਗੇ ਸਮਾਜ ਦੀ ਸਿਰਜਣਾ ਲਈ ਨਫ਼ਰਤ ਦਾ ਤਿਆਗ ਕਰਕੇ ਇਨਸਾਨੀ ਜੀਵਨ 'ਚ ਉੱਚੀ ਗੁਣਵੱਤਾ ਪੈਦਾ ਕਰਨੀ ਚਾਹੀਦੀ ਹੈ | ਧਾਰਮਿਕ ਸੰਮੇਲਨ ਮੌਕੇ ਅਸ਼ੋਕ ਮਿੱਤਲ ਵਲੋਂ ਭਗਵਾਨ ਸ੍ਰੀ ਕ੍ਰਿਸ਼ਨ ਦੇ ਉਪਦੇਸ਼ਾਂ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਹਰ ਧਰਮ ਸਾਨੂੰ ਹੰਕਾਰ ਤੋਂ ਦੂਰ ਰਹਿ ਕੇ ਸਹਿਣਸ਼ੀਲਤਾ ਨਾਲ ਰਹਿਣ ਲਈ ਪ੍ਰੇਰਨਾ ਦਿੰਦਾ ਹੈ | ਇਸ ਮੌਕੇ ਸਨਾਤਨ ਧਰਮੀ 'ਚ ਆਗੂਆਂ ਵਲੋਂ ਆਸ਼ਾ ਰਾਣੀ, ਰੇਖਾ ਰਾਣੀ ਲੀਲਾਵਤੀ, ਪ੍ਰੇਮ ਰਾਣੀ, ਮਹੇਸ਼ ਰਾਣੀ, ਸੱਤਿਆ ਰਾਣੀ, ਸ਼ਸ਼ੀ ਬਾਲਾ, ਵੀਨਾ ਰਾਣੀ, ਅਸ਼ੋਕ ਮਾਲਵਾ, ਰਮੇਸ਼ ਗੁਪਤਾ, ਅਸ਼ੋਕ ਮਿੱਤਲ ਦੀ ਹਾਜ਼ਰੀ ਵਿਚ ਸਨਮਾਨ ਚਿੰਨ੍ਹ ਭੇਟ ਕਰਦੇ ਹੋਏ ਸਨਮਾਨਿਤ ਕੀਤਾ |